ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨਤਾਰਨ ਧਮਾਕੇ ’ਚ ਦੋ ਦੀ ਮੌਤ ਦਾ ਭੇਤ ਗੁੰਝਲਦਾਰ

ਤਰਨਤਾਰਨ ਧਮਾਕੇ ’ਚ ਦੋ ਦੀ ਮੌਤ ਦਾ ਭੇਤ ਗੁੰਝਲਦਾਰ

ਬੀਤੇ ਦੇਰ ਰਾਤ ਜ਼ਿਲ੍ਹਾ ਤਰਨਤਾਰਨ ਪਿੰਡ ਪੰਡੋਰੀ ਗੋਲਾ ਵਿਚ ਧਾਮਕੇ ਵਿਚ ਹੋਈਆਂ ਦੋ ਮੌਤਾਂ ਦਾ ਭੇਤ ਗੁੰਝਲਦਾਰ ਬਣਿਆ ਹੋਇਆ ਹੈ। ਪਿੰਡ ਪੰਡੋਰੀ ਗੋਲਾ ਧਮਾਕਾ ਕਿਸ ਤਰ੍ਹਾਂ ਹੋਇਆ ਇਸ ਨੂੰ ਲੈ ਕੇ ਪੁਲਿਸ ਵੱਖ–ਵੱਖ ਪੱਖਾਂ ਉਤੇ ਜਾਂਚ ਕਰ ਰਹੀ ਹੈ।

 

ਪਿੰਡ ਪੰਡੋਰੀ ਗੋਲਾ ਵਿਚ ਦੇਰ ਰਾਤ ਕਰੀਬ 9 ਵਜੇ ਹੋਏ ਧਮਾਕੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਜ਼ਖਮੀ ਹੋ ਗਿਆ।

 

ਮ੍ਰਿਤਕਾਂ ਦੀ ਪਹਿਚਾਣ ਹੈਪੀ ਪਿੰਡ ਬਚਰੇ ਅਤੇ ਵਿੱਕੀ ਵਾਸੀ ਕਾਦਗਿੱਲ ਵਜੋਂ ਹੋਈ ਹੈ। ਜਦੋਂ ਕਿ ਜ਼ਖਮੀ ਦੀ ਗੁਰਜੰਟ ਸਿੰਘ ਵਾਸੀ ਕਾਦਗਿੱਲ ਵਜੋਂ ਹੋਈ ਹੈ।

 

ਧਮਾਕੇ ਦੀ ਸੂਚਨਾ ਮਿਲਦਿਆਂ ਹੀ ਉਪ ਪੁਲਿਸ ਕਪਤਾਨ (ਡੀਐਸਪੀ) ਗੋਇੰਦਵਾਲ ਸਾਹਿਬ ਸਮੇਤ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ ਅਤੇ ਇਸ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ।

 

ਡੀਐਸਪੀ ਨੇ ਕਿਹਾ ਪਿੰਡ ਪੰਡੋਰੀ ਗੋਲਾ ਨੇੜੇ ਕਲੇਰ ਰੋਡ ਉਤੇ ਇਕ ਜ਼ੋਰਦਾਰ ਧਮਾਕਾ ਹੋਇਆ ਸੀ। ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅਤੇ ਇਕ ਜ਼ਖਮੀ ਪਾਇਆ। ਜ਼ਖਮੀ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

 

ਪੁਲਿਸ ਵੱਲੋਂ ਇਸ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਤੇ ਮਿੱਟੀ ਪੁੱਟੀ ਹੋਈ ਸੀ। ਇਸ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਤਿੰਨੇ ਵਿਅਕਤੀ ਇਥੇ ਬੰਬ ਨੂੰ ਲੁਕਾਉਣ ਲਈ ਆਏ ਸਨ ਜਾਂ ਫਿਰ ਕੱਢਣ ਲਈ। ਅਜੇ ਤੱਕ ਸੱਚ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two killed one injured in blast in Tarn Taran village