ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ੀਰਕਪੁਰ ’ਚ ਖੇਤ ’ਚ ਸੌਂ ਰਹੇ ਦੋ ਮਜ਼ਦੂਰਾਂ ਦਾ ਇੱਟ ਤੇ ਡਾਂਗਾ ਨਾਲ ਕਤਲ

ਚੰੜੀਗੜ੍ਹ ਨਾਲ ਪੰਜਾਬ ਦੇ ਲੱਗਦੇ ਇਲਾਕੇ ਜ਼ੀਰਕਪੁਰ ਚ ਦੇਰਾ ਰਾਤ ਅਣਪਛਾਤੇ ਹਮਲਾਵਰਾਂ ਨੈ ਖੇਤ ਚ ਸੌਂ ਰਹੇ ਦੋ ਮਜ਼ਦੂਰਾਂ ਦੀ ਇੱਟਾਂ ਤੇ ਡਾਂਗਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਮੰਗਲਵਾਰ ਸਵੇਰ 7 ਵਜੇ ਖੇਤ ਮਾਲਕ ਨੇ ਖੇਤ ਚ ਆ ਕਿ ਇਸ ਹਾਲਤ ਦੇਖੀ ਤਾਂ ਜਾ ਕੇ ਇਸਦਾ ਪਤਾ ਲਗਿਆ ਤੇ ਮਗਰੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।

 

ਪੁਲਿਸ ਨੇ ਮੌਕੇ ਤੇ ਪੁੱਜ ਕੇ ਖੂਨ ਦੇ ਸੈਂਪਲ ਲਏ ਤੇ ਇੱਟਾ ਤੇ ਡਾਂਗਾਂ ਨੂੰ ਆਪਣੇ ਕਬਜ਼ੇ ਚ ਲੈ ਲਿਆ। ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ਾਂ ਦਾ ਪੋਸਟ-ਮਾਰਟਮ ਕਰਾਉਣ ਦੀ ਤਿਆਰੀ ਹੈ।

 

ਜਾਣਕਾਰੀ ਮੁਤਾਬਕ ਮ੍ਰਿਤਕ ਮਜ਼ਦੂਰਾਂ ਦੀ ਪਛਾਣ ਬਿਹਾਰ ਦੇ ਮੁਜ਼ੱਫ਼ਰਨਗਰ ਨਿਵਾਸੀ ਅਜੇ ਕੁਮਾਰ (30) ਅਤੇ ਪਿੰਡ ਛੱਤ ਨਿਵਾਸੀ ਫਜ਼ਲੁਦੀਨ (55) ਵਜੋ਼ ਹੋਈ ਹੈ। ਦੋਨਾਂ ਦੀਆਂ ਲਾਸ਼ਾਂ 20 ਤੋਂ 25 ਦੀਆਂ ਦੂਰੀਆਂ ’ਤੇ ਪਈਆਂ ਸਨ।

 

ਖੇਤ ਮਾਲਿਕ ਰਾਜਿੰਦਰ ਸਿੰਘ ਨੇ ਦਸਿਆ ਕਿ ਅਜੇ ਕੁਮਾਰ ਉਸ ਦੇ ਖੇਤਾਂ ਚ ਬਣੀ ਡੇਅਰੀ ’ਤੇ ਰਹਿ ਕੇ ਜਾਨਵਰਾਂ ਦੀ ਦੇਖਭਾਲ ਕਰਦਾ ਸੀ ਜਦਕਿ ਫਜ਼ਲੂਦੀਨ ਸਿੰਗਲ ਫਾਰਮ ਚ ਚੌਕੀਦਾਰੀ ਕਰਦਾ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Labourer murdered At Fields In Zirakpur