ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਔਰਤਾਂ ਨੇ ਰੋਸ ਵਜੋਂ ਰੋਕੀ ਭਾਖੜਾ ਡੈਮ ਨੂੰ ਜਾਣ ਵਾਲੀ ਰੇਲ

ਦੋ ਔਰਤਾਂ ਨੇ ਰੋਸ ਵਜੋਂ ਰੋਕੀ ਭਾਖੜਾ ਡੈਮ ਨੂੰ ਜਾਣ ਵਾਲੀ ਰੇਲ

ਨੰਗਲ ਤੋਂ ਭਾਖੜਾ ਡੈਮ ਨੂੰ ਜਾਣ ਵਾਲੀ ਤਿੰਨ ਵਜੇ ਵਾਲੀ ਰੇਲ ਜੋ ਕਿ ਮੁਲਾਜ਼ਮਾਂ ਨੂੰ ਲੈ ਕੇ ਭਾਖੜਾ ਡੈਮ ਜਾਂਦੀ ਹੈ; ਉਸ ਨੂੰ ਕੱਲ੍ਹ ਬੁੱਧਵਾਰ ਨੂੰ ਦੋ ਔਰਤਾਂ ਵੱਲੋਂ ਹਿਮਾਚਲ ਪ੍ਰਦੇਸ਼ ਸਥਿਤ ਗੁਆਂਢੀ ਪਿੰਡ ਨੈਲਾ ਲਾਗੇ ਰੋਕ ਲਿਆ ਗਿਆ।

 

 

ਰੇਲ ਨੂੰ ਰੋਕਣ ਵਾਲੀ ਔਰਤ ਦੀ ਪਛਾਣ ਮਮਤਾ ਅਤੇ ਉਸ ਦੀ ਇੱਕ ਰਿਸ਼ਤੇਦਾਰ ਨੀਂਹ ਵਜੋਂ ਹੋਈ ਹੈ। ਉਨ੍ਹਾਂ ਵੱਲੋਂ ਟਰੇਨ ਨੂੰ ਰੋਕਣ ਦਾ ਕਾਰਨ ਦੱਸਿਆ ਗਿਆ ਹੈ ਕਿ ਜੋ ਪਲੇਟਫਾਰਮ ਬਣ ਰਿਹਾ ਹੈ ਉਹ ਠੀਕ ਨਹੀਂ ਹੈ ਤੇ ਉਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ

 

 

ਕੁਲਵਿੰਦਰਜੀਤ ਸਿੰਘ ਭਾਟੀਆ ਦੀ ਰਿਪੋਰਟ ਮੁਤਾਬਕ ਇਨ੍ਹਾਂ ਔਰਤਾਂ ਵੱਲੋਂ ਰੇਲ–ਗੱਡੀ ਰੋਕਣ ਕਾਰਨ ਉਸ ਨੂੰ ਆਪਣੇ ਸਮੇਂ ਦੋ ਪੰਦਰਾਂ ਮਿੰਟਾਂ ਦੀ ਦੇਰੀ ਹੋ ਗਈ ਮੌਕੇਤੇ ਹਿਮਾਚਲ ਪੁਲਿਸ ਵੱਲੋਂ ਪਹੁੰਚ ਕੇ ਇਨ੍ਹਾਂ ਔਰਤਾਂ ਨੂੰ ਸਮਝਾ ਬੁਝਾ ਕੇ ਉਠਾਇਆ ਗਿਆ।

 

 

ਪੁਲਿਸ ਵੱਲੋਂ ਇਲਾਕੇ ਦੇ ਲੋਕਾਂ ਦੇ ਕਹਿਣ ਤੇ ਇਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਇਨ੍ਹਾਂ ਨੂੰ ਚੇਅਰਮੈਨ ਬੀਬੀਐਮਬੀ (BBMB – ਭਾਖੜਾ–ਬਿਆਸ ਮੈਨੇਜਮੈਂਟ ਬੋਰਡ) ਨਾਲ ਮਿਲ ਕੇ ਇਸ ਮਸਲੇ ਨੂੰ ਉਠਾਉਣ ਲਈ ਕਿਹਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two ladies stop Bhakhra Dam bound train as a protest