ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ ਅਦਾਲਤ ਵੱਲੋਂ ਦੋ ‘ਕਾਤਲਾਂ` ਨੂੰ ਉਮਰ-ਕੈਦ

ਫ਼ਰੀਦਕੋਟ ਅਦਾਲਤ ਵੱਲੋਂ ਦੋ ‘ਕਾਤਲਾਂ` ਨੂੰ ਉਮਰ-ਕੈਦ

ਜਿ਼ਲ੍ਹਾ ਅਤੇ ਸੈਸ਼ਨਜ਼ ਕੋਰਟ ਨੇ ਅਪ੍ਰੈਲ 2016 ਦੇ ਇੱਕ ਕਤਲ ਕੇਸ ਵਿੱਚ ਦੋ ਦੋਸ਼ੀਆਂ ਨੂੰ ਉਮਰ-ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ ਅਤੇ ਜੁਰਮਾਨੇ ਦੀ ਇਹ ਰਕਮ ਨਾ ਦੇਣ ਦੀ ਹਾਲਤ ਵਿੱਚ ਉਨ੍ਹਾਂ ਨੂੰ ਛੇ ਮਹੀਨੇ ਕੈਦ ਬਾਮੁਸ਼ੱਕਤ ਹੋਰ ਕੱਟਣੀ ਪਵੇਗੀ।


ਫ਼ਰੀਦਕੋਟ ਦੇ ਨਿਵਾਸੀਆਂ ਪ੍ਰਦੀਪ ਕੁਮਾਰ ਅਤੇ ਰੋਹਿਤ ਸਿੰਘ ਨੂੰ ਆਪਣੇ ਹੀ ਗੁਆਂਢੀ ਗੁਰਨਾਮ ਸਿੰਘ ਦਾ ਕਤਲ ਕਰਨ ਦੇ ਦੋਸ਼ ਹੇਠ ਜਿ਼ਲ੍ਹਾ ਸੈਸ਼ਨਜ਼ ਜੱਜ ਹਰਪਾਲ ਸਿੰਘ ਨੇ ਪਿਛਲੇ ਹਫ਼ਤੇ ਦੋਸ਼ੀ ਕਰਾਰ ਦੇ ਦਿੱਤਾ ਸੀ।


ਦਰਅਸਲ, ਗੁਰਨਾਮ ਸਿੰਘ ਨੇ ਮੁਲਜ਼ਮਾਂ ਨੂੰ ਸੜਕ `ਤੇ ਜਾਂਦੇ ਸਮੇਂ ਰੋਕਿਆ ਸੀ, ਜੋ ਅਕਸਰ ਹੀ ਗਲੀ `ਚ ਇੱਧਰ-ਉੱਧਰ ਘੁੰਮਦੇ ਰਹਿੰਦੇ ਸਨ ਤੇ ਨਸ਼ਾ ਕਰ ਕੇ ਆਮ ਤੌਰ `ਤੇ ਉਨ੍ਹਾਂ ਦੇ ਘਰ ਮੂਹਰੇ ਖੜ੍ਹੇ ਰਹਿੰਦੇ ਸਨ। ਗੁਰਨਾਮ ਸਿੰਘ ਨੇ ਇਨ੍ਹਾਂ ਮੁਲਜ਼ਮਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਦੁਕਾਨ `ਤੇ ਕਿਉਂਕਿ ਔਰਤਾਂ ਤੇ ਕੁੜੀਆਂ ਨੇ ਆਉਣਾ ਹੁੰਦਾ ਹੈ, ਇਸ ਲਈ ਉਹ ਇੱਥੇ ਨਾ ਖਲੋਇਆ ਕਰਨ।


ਮੁਲਜ਼ਮਾਂ ਨੇ ਪਹਿਲਾਂ ਇਸ ਮਾਮਲੇ `ਚ ਅਦਾਲਤ ਨੂੰ ਕੁਝ ਨਰਮੀ ਵਰਤਣ ਦੀ ਅਪੀਲ ਕੀਤੀ ਸੀ ਪਰ ਅਦਾਲਤ ਨੇ ਉਨ੍ਹਾਂ ਦੀ ਉਹ ਬੇਨਤੀ ਮੁੱਢੋਂ ਰੱਦ ਕਰ ਦਿੱਤੀ।


ਮੁਲਜ਼ਮਾਂ ਨੇ ਆਪਣੀ ਅਰਜ਼ੀ `ਚ ਬਹਾਨਾ ਲਾਇਆ ਸੀ ਕਿ ਉਹ ਅਣਵਿਆਹੇ ਹਨ ਤੇ ਉਨ੍ਹਾਂ ਦੇ ਮਾਪੇ ਬਜ਼ੁਰਗ ਹਨ ਤੇ ਉਨ੍ਹਾਂ `ਤੇ ਹੀ ਨਿਰਭਰ ਹਨ ਅਤੇ ਉਨ੍ਹਾਂ ਤੋਂ ਇਲਾਵਾ ਘਰ `ਚ ਆਮਦਨ ਦਾ ਹੋਰ ਕੋਈ ਵਸੀਲਾ ਨਹੀਂ ਹੈ


ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਦੌਰਾਨ ਮ੍ਰਿਤਕ ਗੁਰਨਾਮ ਸਿੰਘ ਦੀ ਵਿਧਵਾ ਸੁਖਪ੍ਰੀਤ ਕੌਰ (35) ਨੇ ਆਪਣੀ ਗਵਾਹੀ ਦਿੰਦਿਆਂ ਅਦਾਲਤ ਨੂੰ ਦੱਸਿਆ ਸੀ ਕਿ 9 ਅਪ੍ਰੈਲ, 2016 ਨੂੰ ਉਹ ਤੇ ਉਨ੍ਹਾਂ ਦੇ ਪਤੀ ਗੁਰਨਾਮ ਸਿੰਘ ਆਪਣੇ ਦੋਵੇਂ ਬੱਚਿਆਂ ਨਾਲ ਰਾਤ ਦਾ ਖਾਣਾ ਖਾਣ ਹੀ ਲੱਗੇ ਸਨ ਕਿ ਘਰ ਦਾ ਬੂਹਾ ਖੜਕਿਆ।


ਬਾਹਰ ਗਲੀ `ਚ ਪ੍ਰਦੀਪ ਕੁਮਾਰ ਅਤੇ ਰੋਹਿਤ ਸਿੰਘ ਹਥਿਆਰਾਂ ਨਾਲ ਲੈਸ ਖੜ੍ਹੇ ਸਨ। ਉਨ੍ਹਾਂ `ਚੋਂ ਇੱਕ ਫ਼ਰੀਦਕੋਟ ਦੀ ਬਲਬੀਰ ਬਸਤੀ ਦਾ ਰਹਿਣ ਵਾਲਾ ਸੀ ਤੇ ਦੂਜਾ ਜੀਵਨ ਨਗਰ ਦਾ ਵਸਨੀਕ ਸੀ।


ਸੁਖਪ੍ਰੀਤ ਕੌਰ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੇ ਉਨ੍ਹਾਂ ਦੇ ਪਤੀ ਦੇ ਸਿਰ `ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਸਨ। ਉਹ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਤੇ 18 ਅਪ੍ਰੈਲ, 2016 ਨੂੰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two men of Faridkot gets life imprisonment