ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵਾਈਨ–ਫ਼ਲੂ ਨੇ ਸੰਗਰੂਰ ’ਚ ਲਈਆਂ ਦੋ ਹੋਰ ਜਾਨਾਂ

ਸਵਾਈਨ–ਫ਼ਲੂ ਨੇ ਸੰਗਰੂਰ ’ਚ ਲਈਆਂ ਦੋ ਹੋਰ ਜਾਨਾਂ

ਪਿਛਲੇ 24 ਘੰਟਿਆਂ ਦੌਰਾਨ ਸਵਾਈਨ–ਫ਼ਲੂ ਨੇ ਸੰਗਰੂਰ ਜ਼ਿਲ੍ਹੇ ਵਿੱਚ ਦੋ ਹੋਰ ਜਾਨਾਂ ਲੈ ਲਈਆਂ ਹਨ। ਇੰਝ ਇਕੱਲੇ ਸੰਗਰੂਰ ਜ਼ਿਲ੍ਹੇ ਵਿੱਚ ਇਸ ਰੋਗ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ।

 

 

ਸਿਵਲ ਸਰਜਨ ਦਫ਼ਤਰ ਮੁਤਾਬਕ ਮ੍ਰਿਤਕਾਂ ਦੀ ਸ਼ਨਾਖ਼ਤ ਮਧੂ ਗਰਗ (59) ਵਾਸੀ ਸੰਗਰੂਰ ਅਤੇ ਹਰਦੀਪ ਸਿੰਘ (61) ਵਾਸੀ ਪਿੰਡ ਬੀਂਬੜੀ – ਭਵਾਨੀਗੜ੍ਹ ਸਬ–ਡਿਵੀਜ਼ਨ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਨੂੰ ਪਹਿਲਾਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

 

 

ਜ਼ਿਲ੍ਹਾ ਐਪੀਡੀਮੀਓਲੌਜਿਸਟ ਡਾ. ਉਪਾਸਨਾ ਬਿੰਦਰਾ ਨੇ ਦੱਸਿਆ ਕਿ ਮਧੂ ਗਰਗ ਦਾ ਅੰਤਿਮ ਸਸਕਾਰ ਅੱਜ ਐਤਵਾਰ ਨੂੰ ਬਹੁਤ ਹੀ ਸਾਵਧਾਨੀਪੂਰਬਕ ਕੀਤਾ ਗਿਆ ਹੈ।

 

 

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਹੁਣ ਤੱਕ ਸਵਾਈਨ–ਫ਼ਲੂ ਦੇ 16 ਮਾਮਲੇ ਸਾਹਮਣੇ ਆ ਚੁੱਕੇ ਹਨ; ਜਦ ਕਿ 75 ਸ਼ੱਕੀ ਰੋਗੀ ਦਵਾਈਆਂ ਲੈ ਰਹੇ ਹਨ।

 

 

ਸੁਨਾਮ ਅਤੇ ਭਵਾਨੀਗੜ੍ਹ ਡਿਵੀਜ਼ਨਾਂ ਸਵਾਈਨ–ਫ਼ਲੂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ ਪਰ ਸਿਹਤ ਵਿਭਾਗ ਦੀਆਂ ਟੀਮਾਂ ਇਸ ਮਾਮਲੇ ’ਚ ਜਾਗਰੂਕਤਾ ਫੈਲਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two more die in Sangrur due to Swine Flu