ਅਬੋਹਰ ’ਚ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਉੱਤੇ 7 ਸਾਲਾਂ ਦੇ ਇੱਕ ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ’ਚ 7 ਸਾਲਾਂ ਦਾ ਲੜਕਾ ਕੱਲ੍ਹ ਸ਼ਾਮ ਤੋਂ ਲਾਪਤਾ ਸੀ ਤੇ ਜਦੋਂ ਉਸ ਦੇ ਪਰਿਵਾਰ ਨੇ ਉਸ ਨੂੰ ਲੱਭਿਆ, ਤਾਂ ਉਹ ਇੱਕ ਏਕਾਂਤ ਜਿਹੇ ਸਥਾਨ ਤੋਂ ਮਿਲਿਆ।
ਇਸ ਦੌਰਾਨ ਨਿੱਕੇ ਬੱਚੇ ਨੇ ਦੋਸ਼ ਲਾਇਆ ਕਿ ਉਸ ਨੂੰ ਉਸ ਦੇ ਗੁਆਂਢੀ ਪਾਲਾ ਸਿੰਘ ਬੰਟੀ ਲੈ ਗਏ ਸਨ ਤੇ ਬਾਅਦ ’ਚ ਉਨ੍ਹਾਂ ਨੇ ਉਸ ਨਾਲ ਬਦਫੈਲੀ ਕੀਤੀ ਤੇ ਫਿਰ ਉਹ ਉੱਥੋਂ ਭੱਜ ਗਏ।
ਪੀੜਤ ਬੱਚੇ ਦੀ ਸ਼ਿਕਾਇਤ ’ਤੇ ਦੋਵੇਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ।
ਇਹ ਖ਼ਬਰ ਲਿਖੇ ਜਾਣ ਤੱਕ ਦੋਵੇਂ ਮੁਲਜ਼ਮ ਭਗੌੜੇ ਸਨ ਤੇ ਪੁਲਿਸ ਉਨ੍ਹਾਂ ਦੀ ਭਾਲ਼ ਕਰ ਰਹੀ ਸੀ।