ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਪਾਕਿ ਨਾਗਰਿਕਾਂ ਨੂੰ ਅਟਾਰੀ ਰਸਤੇ ਉਨ੍ਹਾਂ ਦੇ ਵਤਨ ਵਾਪਸ ਭੇਜਿਆ

ਇਮਰਾਨ ਵਾਰਸੀ

--  ਅਬਦੁੱਲ੍ਹਾ ਸ਼ਾਹ ਆਇਆ ਸੀ ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਨੂੰ ਵੇਖਣ ਤੇ ਮਿਲਣ
--  ਇਮਰਾਨ ਵਾਰਸੀ ਦਾ 8,000 ਰੁਪਏ ਜੁਰਮਾਨਾ ਕੁਝ ਭਾਰਤੀ ਕੈਦੀਆਂ ਨੇ ਭਰਿਆ ਕਿ ਤਾਂ ਜੋ ਉਸ ਨੂੰ ਦੋ ਸਾਲ ਹੋਰ ਜੇਲ੍ਹ `ਚ ਨਾ ਬਿਤਾਉਣੇ ਪੈਣ ਤੇ ਉਹ ਛੇਤੀ ਪਾਕਿਸਤਾਨ ਪਰਤ ਸਕੇ


ਦੋ ਪਾਕਿਸਤਾਨੀ ਨਾਗਰਿਕਾਂ ਮੁਹੰਮਦ ਇਮਰਾਨ ਵਾਰਸੀ ਅਤੇ ਅਬਦੁੱਲ੍ਹਾ ਸ਼ਾਹ ਨੂੰ ਅੱਜ ਉਨ੍ਹਾਂ ਦੇ ਵਤਨ ਵਾਪਸ ਭੇਜ ਦਿੱਤਾ ਗਿਆ। ਉਹ ਅਟਾਰੀ-ਵਾਹਗਾ ਸਰਹੱਦ `ਤੇ ਅੱਜ ਬੁੱਧਵਾਰ ਦੁਪਹਿਰ 2:20 ਵਜੇ ਪਾਕਿਸਤਾਨ `ਚ ਦਾਖ਼ਲ ਹੋ ਗਏ। ਬੀਐੱਸਐੱਫ਼ ਦੇ ਅਧਿਕਾਰੀਆਂ ਨੇ ਉਨ੍ਹਾਂ ਦੋਵਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਹਵਾਲੇ ਕੀਤਾ।


ਮੁਹੰਮਦ ਇਮਰਾਨ ਵਾਰਸੀ ਨੂੰ ਭਾਰਤੀ ਸੂਬੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਜੇਲ੍ਹ ਵਿੱਚ 10 ਸਾਲ ਕੱਟਣੇ ਪਏ, ਜਦ ਕਿ ਅਬਦੁੱਲ੍ਹਾ ਸ਼ਾਹ ਨੇ ਅੰਮ੍ਰਿਤਸਰ (ਪੰਜਾਬ) ਦੀ ਜੇਲ੍ਹ `ਚ 1 ਸਾਲ 7 ਮਹੀਨੇ ਕੱਟੇ। ਇਮਰਾਨ ਵਾਰਸੀ ਨੇ ਕਿਹਾ ਕਿ ਉਹ ਭਾਰਤ ਤੋਂ ਕੁਝ ਮਿੱਠੀਆਂ ਯਾਦਾਂ ਲੈ ਕੇ ਵਤਨ ਪਰਤ ਰਿਹਾ ਹੈ ਤੇ ਇੱਥੇ ਮਿਲੇ ਪਿਆਰ ਨੂੰ ਉਹ ਕਦੇ ਭੁਲਾ ਨਹੀਂ ਸਕਣਗੇ।


ਇਮਰਾਨ ਵਾਰਸੀ ਦਾ 8,000 ਰੁਪਏ ਦਾ ਜੁਰਮਾਨਾ ਉਸ ਦੇ ਨਾਲ ਦੇ ਕੁਝ ਭਾਰਤੀ ਕੈਦੀਆਂ ਨੇ ਭਰਿਆ ਕਿ ਤਾਂ ਜੋ ਉਸ ਨੂੰ ਦੋ ਸਾਲ ਦੀ ਵਾਧੂ ਕੈਦ ਨਾ ਕੱਟਣੀ ਪਵੇ।


ਅਬਦੁੱਲ੍ਹਾ ਸ਼ਾਹ ਦੀ ਕਹਾਣੀ ਕੁਝ ਦਿਲਚਸਪ ਹੈ। ਉਹ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਨੂੰ ਮਿਲਣ ਲਈ ਭਾਰਤ ਆਇਆ ਸੀ ਪਰ ਉਸ ਦਾ ਇਹ ਸੁਫ਼ਨਾ ਪੂਰਾ ਨਾ ਹੋ ਸਕਿਆ ਤੇ ਸੁਰੱਖਿਆ ਏਜੰਸੀਆਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸੁਰੱਖਿਆ ਏਜੰਸੀਆਂ ਨੇ ਹੀ ਅੱਜ ਉਸ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ।


ਇਮਰਾਨ ਵਾਰਸੀ ਨੇ ਦੱਸਿਆ ਕਿ ਉਹ 2004 `ਚ ਕੋਲਕਾਤਾ ਆਇਆ ਸੀ ਤੇ ਉੱਥੇ ਉਸ ਦਾ ਵਿਆਹ ਮਾਮੇ ਦੀ ਧੀ ਨਾਲ ਹੋਇਆ। ਉਹ 13 ਅਤੇ 11 ਸਾਲ ਦੇ ਦੋ ਪੁੱਤਰਾਂ ਦਾ ਪਿਤਾ ਹੈ। ਉਸ ਨੇ ਕਿਹਾ ਕਿ ਉਹ ਸਾਲ 2008 `ਚ ਪਾਕਿਸਤਾਨ ਵਾਪਸ ਜਾਦ ਲਈ ਪਾਸਪੋਰਟ ਬਣਵਾਉਣ ਭੋਪਾਲ ਗਿਆ। ਰਾਸ਼ਨ ਕਾਰਡ ਤੇ ਪੈਨਕਾਰਡ ਬਣਵਾ ਲਿਆ ਸੀ ਪਰ ਰਿਸ਼ਤੇਦਾਰਾਂ ਦੀ ਸਿ਼ਕਾਇਤ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਪਹਿਲਾਂ ਉਹ ਪਾਕਿਸਤਾਨ ਜਾ ਕੇ ਫਿਰ ਭਾਰਤ ਪਰਤੇਗਾ ਤੇ ਆਪਣੇ ਪਰਿਵਾਰ ਨੂੰ ਭਾਰਤ ਵਾਪਸ ਲਿਜਾਣ ਦੀ ਕਾਰਵਾਈ ਸ਼ੁਰੂ ਕਰੇਗਾ।   

ਅਬਦੁੱਲ੍ਹਾ ਸ਼ਾਹ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Pak nationals sent back through Attari border