ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਗੁਰਦਾਸਪੁਰ ਜ਼ਿਲ੍ਹੇ ’ਚ ਘੁਸੇ ਦੋ ਹਥਿਆਰਬੰਦ ਪਾਕਿ ਅੱਤਵਾਦੀ, ਘਰ–ਘਰ ਦੀ ਤਲਾਸ਼ੀ

​​​​​​​ਗੁਰਦਾਸਪੁਰ ਜ਼ਿਲ੍ਹੇ ’ਚ ਘੁਸੇ ਦੋ ਹਥਿਆਰਬੰਦ ਪਾਕਿ ਅੱਤਵਾਦੀ, ਘਰ–ਘਰ ਦੀ ਤਲਾਸ਼ੀ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਫ਼ੌਜ ਦੇ ਲਗਭਗ 2,500 ਜਵਾਨ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਹਰੇਕ ਪਿੰਡ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਜਵਾਨਾਂ ਨੂੰ ਸ਼ੱਕ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਦੋ ਹਥਿਆਰਬੰਦ ਅੱਤਵਾਦੀ ਗੁਰਦਾਸਪੁਰ ਦੀ ਹੱਦ ਵਿੱਚ ਦਾਖ਼ਲ ਹੋ ਚੁੱਕੇ ਹਨ; ਇਸੇ ਲਈ ਇਹ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਰੇਕ ਪਿੰਡ ਦੀਆਂ ਗਲ਼ੀਆਂ ਖੰਗਾਲੀਆਂ ਜਾ ਰਹੀਆਂ ਹਨ । ਸ਼ੱਕੀ ਘਰਾਂ ਤੇ ਅਜਿਹੇ ਹੋਰ ਟਿਕਾਣਿਆਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ।

 

 

ਅੱਜ ਐਤਵਾਰ ਨੂੰ ਵੀ ਪੁਲਿਸ ਦੀਆਂ ਟੀਮਾਂ ਨੇ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਘੇ ਦੇ ਆਲੇ–ਦੁਆਲੇ ਤਲਾਸ਼ੀ ਮੁਹਿੰਮ ਚਲਾਈ।

 

 

ਤਲਾਸ਼ੀ ਮੁਹਿੰਮ ਦੌਰਾਨ ਦੌਰਾਨ ਲੋਕਾਂ ਦੇ ਘਰਾਂ ਦੀਆਂ ਅਲਮਾਰੀਆਂ, ਸਾਮਾਨ ਤੇ ਖੜ੍ਹੀਆਂ ਗੱਡੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੇ ਵੱਡੇ ਅਧਿਕਾਰੀ ਇਸ ਤਲਾਸ਼ੀ ਮੁਹਿੰਮ ਬਾਰੇ ਅਧਿਕਾਰਤ ਤੌਰ ਉੱਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਪਰ ਅਚਾਨਕ ਗੁਰਦਾਸਪੁਰ ਦੀ ਅਜਿਹੀ ਸੁਰੱਖਿਆ ਚੌਕਸੀ ਤੋਂ ਬਹੁਤੇ ਹੈਰਾਨ–ਪਰੇਸ਼ਾਨ ਹਨ।

 

 

ਸੂਤਰਾਂ ਮੁਤਾਬਕ ਆਪਰੇਸ਼ਨ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਉੱਪਰੋਂ ਅਜਿਹੀ ਭਾਲ਼ ਕਰਨ ਦੇ ਹੁਕਮ ਹਨ ਤੇ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਲਈ ਵੀ ਆਖਿਆ ਗਿਆ ਹੈ। ਚੇਤੇ ਰਹੇ ਕਿ ਖ਼ੁਫ਼ੀਆ ਏਜੰਸੀਆਂ ਦੀ ਸੂਹ ਮੁਤਾਬਕ ਗੁਰਦਾਸਪੁਰ, ਪਠਾਨਕੋਟ, ਬਟਾਲਾ ’ਚ ਅਲਰਟ ਜਾਰੀ ਕੀਤਾ ਗਿਆ ਹੈ।

 

 

ਕੁਝ ਦਿਨ ਪਹਿਲਾਂ ਵੀ ਗੁਰਦਾਸਪੁਰ ਦੇ ਫ਼ੌਜੀ ਇਲਾਕੇ ਅੰਦਰੋਂ ਪੁਲਿਸ ਨੇ ਇੱਕ ਜਾਸੂਸ ਨੂੰ ਫੜਿਆ ਸੀ; ਜਿਸ ਨੇ ਵੱਡੇ ਖ਼ੁਲਾਸੇ ਕੀਤੇ ਸਨ। ਇਸ ਜਾਸੂਸ ਨੇ ਫ਼ੌਜੀ ਇਲਾਕੇ ਤੇ ਸ਼ਹਿਰ ਦੇ ਕੁਝ ਜਨਤਕ ਅਸਥਾਨਾਂ ਦੀਆਂ ਤਸਵੀਰਾਂ ਪਾਕਿਸਤਾਨ ਨੂੰ ਈ–ਮੇਲ ਰਾਹੀਂ ਭੇਜੀਆਂ ਸਨ; ਜਿਸ ਤੋਂ ਬਾਅਦ ਪੁਲਿਸ ਨੇ ਇਸ ਮੁਲਜ਼ਮ ਨੂੰ ਫੜ ਕੇ ਉਸ ਵਿਰੁੱਧ ਮਾਮਲਾ ਵੀ ਦਰਜ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Pak Terrorists enter Gurdaspur District Search campaign continues