ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ’ਚ ਪ੍ਰੋਫ਼ੈਸਰ ਦੀ ਪਤਨੀ ਤੋਂ ਸੋਨੇ ਦੀ ਅੰਗੂਠੀ ਲੁੱਟ ਕੇ ਹੋਏ ਫ਼ਰਾਰ

ਚੰਡੀਗੜ੍ਹ ’ਚ ਪ੍ਰੋਫ਼ੈਸਰ ਦੀ ਪਤਨੀ ਤੋਂ ਸੋਨੇ ਦੀ ਅੰਗੂਠੀ ਲੁੱਟ ਕੇ ਹੋਏ ਫ਼ਰਾਰ

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਇੱਕ ਪ੍ਰੋਫ਼ੈਸਰ ਤੋਂ ਦੋ ਲੁਟੇਰੇ ਬਹੁਤ ਹੀ ਆਰਾਮ ਨਾਲ ਸੋਨੇ ਦੀ ਅੰਗੂਠੀ ਲੁੱਟ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਲੁੱਟ ਦੀ ਇਹ ਵਾਰਦਾਤ ਕੈਮਿਸਟ੍ਰੀ (ਰਸਾਇਣ ਵਿਗਿਆਨ) ਵਿਸ਼ੇ ਦੇ ਪ੍ਰੋਫ਼ੈਸਰ ਰਮੇਸ਼ ਕਟਾਰੀਆ ਦੀ ਰਿਹਾਇਸ਼ਗਾਹ ’ਚ ਵਾਪਰੀ। ਉਨ੍ਹਾਂ ਦਾ ਘਰ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਅੰਦਰ ਹੀ ਹੈ।

 

 

ਪੁਲਿਸ ਮੁਤਾਬਕ ਪ੍ਰੋ. ਰਮੇਸ਼ ਕਟਾਰੀਆ ਦੀ ਪਤਨੀ ਜਿਓਤੀ ਕਟਾਰੀਆ ਤਦ ਆਪਣੇ ਪੁੱਤਰ ਨਾਲ ਇਕੱਲੇ ਹੀ ਸਨ। ਦੋ ਅਣਪਛਾਤੇ ਵਿਅਕਤੀਆਂ ਨੇ ਆ ਕੇ ਉਨ੍ਹਾਂ ਦਾ ਘਰ ਦਾ ਬੂਹਾ ਖੜਕਾਇਆ।

 

 

ਬੂਹਾ ਖੋਲ੍ਹਣ ’ਤੇ ਉਨ੍ਹਾਂ ਦੋਵੇਂ ਵਿਅਕਤੀਆਂ ਨੇ ਕਿਹਾ ਕਿ ਉਹ ਗ਼ਰੀਬ ਲੜਕੀਆਂ ਦੇ ਵਿਆਹ ਕਰਵਾਉਂਦੇ ਹਨ, ਇਸ ਲਈ ਉਹ ਕੁਝ ਦਾਨ ਕਰਨ। ਪਰ ਸ੍ਰੀਮਤੀ ਜਿਓਤੀ ਨੇ ਉਨ੍ਹਾਂ ਨੂੰ ਨਾਂਹ ਕਰ ਦਿੱਤੀ। ਤਦ ਉਨ੍ਹਾਂ ਦੋਵਾਂ ਨੇ ਕਿਹਾ ਕਿ ਉਹ ਘਰਾਂ ਲਈ ਪ੍ਰਾਰਥਨਾ ਵੀ ਕਰਦੇ ਹਨ, ਜਿਸ ਨਾਲ ਪਰਿਵਾਰ ਵਿੱਚ ਖ਼ੁਸ਼ਹਾਲੀ ਆਉਂਦੀ ਹੈ।

 

 

ਦੋਵੇਂ ਵਿਅਕਤੀਆਂ ਨੇ ਸ੍ਰੀਮਤੀ ਜਿਓਤੀ ਦੀ ਉਂਗਲ਼ ਵਿੱਚ ਪਾਈ ਹੋਈ ਸੋਨੇ ਦੀ ਅੰਗੂਠੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਇਸ ਅੰਗੂਠੀ ਉੱਤੇ ਪ੍ਰਾਰਥਨਾ ਕਰ ਕੇ ਆਸ਼ੀਰਵਾਦ ਦੇ ਸਕਦੇ ਹਨ।

 

 

ਪੁਲਿਸ ਮੁਤਾਬਕ ਸ੍ਰੀਮਤੀ ਜਿਓਤੀ ਨੇ ਆਪਣੀ ਉਂਗਲ਼ ’ਚੋਂ ਅੰਗੂਠੀ ਲਾਹ ਕੇ ਉਨ੍ਹਾਂ ਨੂੰ ਦੇ ਦਿੱਤੀ। ਤਦ ਉਨ੍ਹਾਂ ਦੋਵੇਂ ਵਿਅਕਤੀਆਂ ਨੇ ਕਿਹਾ ਕਿ ਉਹ ਇੱਕ ਕੱਪੜਾ ਦੇਣ, ਜਿਸ ਦੀ ਮਦਦ ਨਾਲ ਉਹ ਅੰਗੂਠੀ ਨੂੰ ਆਸ਼ੀਰਵਾਦ–ਭਰਪੂਰ ਕਰ ਦੇਣਗੇ।

 

 

ਸ੍ਰੀਮਤੀ ਜਿਓਤੀ ਜਦੋਂ ਕੱਪੜਾ ਲੈਣ ਲਈ ਅੰਦਰਲੇ ਕਮਰੇ ’ਚ ਗਏ, ਤਦ ਉਹ ਦੋਵੇਂ ਠੱਗ–ਲੁਟੇਰੇ ਸੋਨੇ ਦੀ ਅੰਗੂਠੀ ਸਮੇਤ ਫ਼ਰਾਰ ਹੋ ਗਏ।

 

 

ਸੈਕਟਰ–11 ਦੀ ਪੁਲਿਸ ਨੇ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ਼ ਸ਼ੁਰੂ ਕਰ ਦਿੱਤੀ ਹੈ।

 

 

ਇਸ ਮਾਮਲੇ ਦਾ ਦਿਲਚਸਪ ਪੱਖ ਇਹ ਵੀ ਹੈ ਕਿ ਸ੍ਰੀਮਤੀ ਜਿਓਤੀ ਕਟਾਰੀਆ ਨੇ ਪਹਿਲਾਂ ਪੁਲਿਸ ਨੂੰ ਦੱਸਿਆ ਕਿ ਦੋ ਲੁਟੇਰੇ ਉਨ੍ਹਾਂ ਦੀ ਉਂਗਲ ’ਚੋਂ ਜ਼ਬਰਦਸਤੀ ਅੰਗੂਠੀ ਲਾਹ ਕੇ ਨੱਸ ਗਏ ਹਨ ਪਰ ਬਾਅਦ ’ਚ ਉਨ੍ਹਾਂ ਆਪਣਾ ਬਿਆਨ ਬਦਲ ਕੇ ‘ਸੱਚਾਈ’ ਦੱਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two persons flee with Gold ring looted from Professor s wife in Chandigarh