ਤਸਵੀਰ: ਭਾਰਤ ਭੂਸ਼ਨ
ਪਟਿਆਲਾ ’ਚ ਬੁੱਧਵਾਰ ਦੇਰ ਰਾਤੀਂ ਦੋ ਵਿਅਕਤੀਆਂ ਦਾ ਕਤਲ ਹੋ ਗਿਆ ਹੈ। ਇਹ ਵਾਰਦਾਤ ਫ਼ਾਟਕ ਨੰਬਰ 24 ਲਾਗੇ ਵਾਪਰੀ ਹੈ।
ਕਤਲ ਕੀਤੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਸਿਮਰਜੀਤ ਸਿੰਘ ਹੈਪੀ ਤੇ ਅਮਰੀਕ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਹਾਕੀ ਦੇ ਖਿਡਾਰੀ ਸਨ। ਸਿਮਰਜੀਤ ਹੈਪੀ ਪ੍ਰਤਾਪ ਨਗਰ ਦਾ ਰਹਿਣ ਵਾਲਾ ਸੀ।
ਹਾਲੇ ਮੁਢਲੇ ਵੇਰਵੇ ਹੀ ਮਿਲੇ ਹਨ ਪਰ ਇੰਨੀ ਕੁ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਮਾਰੇ ਗਏ ਵਿਅਕਤੀ PSPCL (ਸਾਬਕਾ ਬਿਜਲੀ ਬੋਰਡ) ਦੇ ਮੁਲਾਜ਼ਮ ਹਨ ਤੇ ਬਿਜਲੀ ਬੋਰਡ ਦੇ ਚਰਚਿਤ ਖਿਡਾਰੀ ਰਹੇ ਹਨ।
ਮਾਡਲ ਟਾਊਨ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਤਹਿਕੀਕਾਤ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਮੁਤਾਬਕ ਰਾਤੀਂ ਇਨ੍ਹਾਂ ਦੋਵੇਂ ਖਿਡਾਰੀਆਂ ਦਾ ਮਨਜੀਤ ਨਗਰ ਦੇ ਇੱਕ ਢਾਬਾ ਮਾਲਕ ਤੇ ਉਸ ਦੇ ਪੁੱਤਰ ਨਾਲ ਝਗੜਾ ਹੋ ਗਿਆ। ਉੱਥੇ ਹੀ ਗੋਲ਼ੀ ਚੱਲਣ ਨਾਲ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ।
ਇੱਕ ਕਥਿਤ ਮੁਲਜ਼ਮ ਦੀ ਸ਼ਨਾਖ਼ਤ ਮਨੋਜ ਵਜੋਂ ਹੋਈ ਹੈ, ਉਹ ਵੀ PSPCL ਦਾ ਹੀ ਮੁਲਾਜ਼ਮ ਦੱਸਿਆ ਜਾਂਦਾ ਹੈ।
ਇਹ ਦੋਵੇਂ ਕਤਲ ਡਬਲ–ਬੈਰਲ ਗੰਨ ਨਾਲ ਹੋਏ ਹਨ।