ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੰਪਲ ਵਰਮਾ ਦੀਆਂ ਦੋ ਕਵਿਤਾਵਾਂ

ਸਿੰਪਲ ਵਰਮਾ ਦੀਆਂ ਦੋ ਕਵਿਤਾਵਾਂ

ਸਿੰਪਲ ਵਰਮਾ

ਦੀਆਂ

ਦੋ ਕਵਿਤਾਵਾਂ

 

 

       " ਰੂਹ ਨੂੰ ਰਿਝਾ ਲੈ "

 

ਮਨ ਕਿਉਂ ਉਦਾਸੀ ਛਾਈ ਹੈ

ਕਿੱਥੇ ਤੇਰੀ ਬੇਪਰਵਾਹੀ ਹੈ?

ਉੱਠ ਹਾਸੇ ਤੈਨੂੰ ਤੱਕ ਰਹੇ

ਖੁਸ਼ੀਆਂ ਰਹੀਆਂ ਲੱਭ

ਥੁੱਕ ਦੇ ਸਾਰੇ ਰੋਸੇ

ਸ਼ਿਕਾਇਤਾਂ ਨੂੰ ਵੀ ਛੱਡ

ਜਿਨ੍ਹਾਂ ਗਲ਼ ਨੂੰ ਲਾਵੇਂਗਾ

ਓਹਨਾਂ ਹੀ ਪਛਤਾਵੇਂਗਾ

ਮਸਤ ਮੌਲਾ ਦਾ ਝੋਲਾ ਫ਼ੜ ਕੇ

ਅੰਦਰੋਂ ਯਾਰ ਲੱਭ ਜਾਵੇਂਗਾ

ਸੁਰਤ ਲਗੁਗੀ ਮੁਰਸ਼ਦ ਵੱਲ ਨੂੰ

ਜੇ ਬਾਹਰ ਨੂੰ ਭੁਲਾਵੇਂਗਾ

ਝਮੇਲਿਆਂ ਵਾਲਾ

ਇਹ ਕਮੰਡਲ ਫ਼ੜ ਕੇ

ਰੂਹ ਨੂੰ ਕਿਵੇਂ ਰੀਝਾਵੇਂਗਾ

 

==========

 

ਰੱਬ ਮਿਲੇ ਬਿਨਾ ਰੂਹ ਖਿੜਦੀ ਕਿਉਂ ਨਹੀ?

 

ਗ਼ਮਾਂ ਵਾਲੀ ਰਾਤ ਲੰਘਦੀ ਕਿਉਂ ਨਹੀ?   

ਕੋਈ ਖੁਸ਼ੀਆਂ ਵਾਲਾ ਦਿਨ  ਕਿਵੇਂ ਜਲਦੀ ਲੰਘਾ ਜਾਂਦਾ  

                                                 

ਦੁੱਖਾਂ ਵਾਲੀ ਮੋਮ ਪਿਘਲਦੀ ਕਿਉ ਨਹੀ?                  

ਕੋਈ ਸੁੱਖਾਂ ਵਾਲਾ ਦੀਵਾ ਕਿਵੇਂ ਜਲਦੀ ਬੁਝਾ ਜਾਂਦਾ

 

ਧੂੰਏਂ ਬਿਨ ਅੱਗ  ਬਲਦੀ ਕਿਉਂ ਨਹੀ?

ਕੋਈ ਲਫ਼ਜ਼ਾਂ ਨਾਲ ਹੀ ਅੱਗ ਕਿਵੇਂ ਲਗਾ ਜਾਂਦਾ

 

ਲਾਲਚ ਦੀ ਭੁੱਖ ਕਦੇ ਮਿਟਦੀ ਕਿਉਂ ਨਹੀ?

ਕੋਈ ਥ੍ਹੋੜੇ ਵਿੱਚ ਹੀ ਸਬਰ ਕਿਵ਼ੇਂ ਪਾ ਜਾਂਦਾ

 

ਕਿਸਮਤ ਵਾਲੀ ਗੱਠੜੀ ਖੁੱਲ੍ਹਦੀ ਕਿਉਂ ਨਹੀ?

ਕੋਈ ਬਿਨਾ ਕਿਸਮਤ ਦੇ ਹੀ ਜ਼ਿੰਦਗੀ ਕਿਵ਼ੇਂ ਬਣਾ ਜਾਂਦਾ

 

ਇੱਕ ਵਾਰ ਗਈ ਹੋਈ ਮਾਂ ਮੁੜ ਮਿਲ਼ਦੀ ਕਿਉਂ ਨਹੀ?

ਕੋਈ ਮਿਲੀ ਮਾਂ ਨੂੰ ਕਿਵ਼ੇਂ ਭੁਲਾ ਜਾਂਦਾ

 

ਰੱਬ ਮਿਲੇ ਬਿਨਾ ਰੂਹ ਖਿੜਦੀ ਕਿਉਂ ਨਹੀ?

ਕੋਈ ਮਿਲਿਆ ਵਕ਼ਤ ਕਿਵ਼ੇਂ ਗਵਾ ਜਾਂਦਾ

 

ਦੂਜਿਆਂ ਦੀ ਖ਼ੁਸ਼ੀ ਕਿਸੇ ਕੋਲ ਜਰਦੀ ਕਿਉਂ ਨਹੀ?

ਕੋਈ ਦੁਜਿਆਂ ਲਈ ਆਪਣਾ ਹਾਸਾ ਕਿਵ਼ੇਂ ਦਬਾ ਜਾਂਦਾ

 

ਹਰ ਪੱਥਰ ਤਰਾਸ਼ ਕੇ 'ਸਿੰਪਲ ਵਰਮਾ ਸਕਸ਼ੀ' ਹੀਰਾ ਬਣਦਾ ਕਿਉਂ ਨਹੀ?

ਕੋਈ ਬਿਨਾ ਤਰਾਸ਼ੇ ਹੀ ਹੀਰੇ ਵਾਂਗ ਕੀਮਤ ਕਿਵੇਂ ਪਾ ਜਾਂਦਾ

           

-- ਸਿੰਪਲ ਵਰਮਾ

ਮੋਬਾਇਲ: 62805 98771

ਸਿੰਪਲ ਵਰਮਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Poems of Simple Verma