ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HCS ਦੇ ਨਤੀਜੇ ’ਚ ਪਹਿਲੀਆਂ ਦੋ ਪੁਜ਼ੀਸ਼ਨਾਂ ’ਤੇ ਪੰਜਾਬਣਾਂ ਕਾਬਜ਼

ਰੋਪੜ ਦੀ ਸ਼ਵੇਤਾ ਸ਼ਰਮਾ ਆਪਣੇ ਮਾਪਿਆਂ ਨਾਲ

ਫ਼ੋਟੋ: ਬਹਾਦਰਜੀਤ ਸਿੰਘ, ਰੋਪੜ – ਹਿੰਦੁਸਤਾਨ ਟਾਈਮਜ਼

 

 

ਹਰਿਆਣਾ ਸਿਵਲ ਸਰਵਿਸ (ਜੁਡੀਸ਼ੀਅਲ) (HCS - Judicial) ਲਈ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ (HPSC) ਵੱਲੋਂ ਲਈ ਪ੍ਰੀਖਿਆ ਦੇ ਨਤੀਜੇ ’ਚ ਪਹਿਲੀਆਂ ਦੋ ਪੁਜ਼ੀਸ਼ਨਾਂ ਉੱਤੇ ਐਤਕੀਂ ਪੰਜਾਬਣਾਂ ਨੇ ਕਬਜ਼ਾ ਕੀਤਾ ਹੈ। ਰੂਪਨਗਰ (ਰੋਪੜ) ਦੀ ਸ਼ਵੇਤਾ ਸ਼ਰਮਾ ਅੱਵਲ ਰਹੀ ਹੈ, ਜਦ ਕਿ ਲੁਧਿਆਣਾ ਦੀ ਸ਼ਿਵਾਨੀ ਗਰਗ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ ਹੈ।

 

 

ਕਰਨਾਲ ਦੀ ਪ੍ਰਿਆ ਗੁਪਤਾ ਤੀਜੇ ਸਥਾਨ ’ਤੇ ਰਹੀ ਹੈ।

 

 

ਸਾਲ 2017 ’ਚ HPSC ਨੇ ਕੁੱਲ 107 ਆਸਾਮੀਆਂ ਪੂਰ ਕਰਨ ਲਈ ਇਸ਼ਤਿਹਾਰ ਦਿੱਤਾ ਸੀ ਪਰ ਪ੍ਰੀਖਿਆ ਨਾਲ ਸਬੰਧਤ ਵਿਵਾਦ ਪੈਦਾ ਹੋ ਜਾਣ ਕਾਰਨ ਇਹ ਪ੍ਰੀਖਿਆ ਅਗਸਤ 2017 ’ਚ ਰੱਦ ਕਰ ਦਿੱਤੀ ਗਈ ਸੀ। ਫਿਰ ਇਨ੍ਹਾਂ ਆਸਾਮੀਆਂ ਲਈ ਮਾਰਚ 2018 ’ਚ ਦੋਬਾਰਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ।

 

 

ਅੱਜ ਕੁੱਲ 27 ਉਮੀਦਵਾਰਾਂ ਨੂੰ ਕੁਆਲੀਫ਼ਾਈਡ ਐਲਾਨਿਆ ਗਿਆ ਹੈ ਤੇ ਉਨ੍ਹਾਂ ਵਿੱਚੋਂ 18 ਕੁੜੀਆਂ ਹਨ।

 

 

ਜਨਰਲ ਵਰਗ ’ਚੋਂ 14 ਉਮੀਦਵਾਰ ਕੁਆਲੀਫ਼ਾਈ ਰਹੇ ਹਨ; ਜਿਨ੍ਹਾਂ ਵਿੱਚੋਂ 12 ਲੜਕੀਆਂ ਹਨ।

 

 

ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸੂਬੇ ਦੀਆਂ ਸਰਕਾਰੀ ਸੇਵਾਵਾਂ ਲਈ HCS ਪ੍ਰੀਖਿਆ ਲਈ ਜਾਂਦੀ ਹੈ। ਇਸ ਵਿੱਚੋ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਆਮ ਤੌਰ ਉੱਤੇ HCS (ਕਾਰਜਕਾਰੀ ਸ਼ਾਖ਼ਾ), ਡੀਐੱਸਪੀ, ਐਕਸਾਈਜ਼ ਐਂਡ ਟੈਕਸੇਸ਼ਨ ਆਫ਼ੀਸਰ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲ, ਏ ਕਲਾਸ ਤਹਿਸੀਲਦਾਰ, ਅਸਿਸਟੈਂਟ ਰਜਿਸਟਰਾਰ ਸਹਿਕਾਰੀ ਸਭਾਵਾਂ, ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਆਫ਼ੀਸਰ, ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਆਫ਼ੀਸਰ, ਟ੍ਰੈਫ਼ਿਕ ਮੈਨੇਜਰ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਅਧਿਕਾਰੀ, ਸਹਾਇਕ ਰੁਜ਼ਗਾਰ ਅਫ਼ਸਰ ਆਦਿ ਜਿਹੇ ਅਹੁਦਿਆਂ ਉੱਤੇ ਨਿਯੁਕਤ ਕੀਤਾ ਜਾਂਦਾ ਹੈ।

 

 

ਅੱਜ ਐਲਾਨਿਆ ਗਿਆ ਨਤੀਜਾ ਵਿਸ਼ੇਸ਼ ਤੌਰ ’ਤੇ ਨਿਆਇਕ (ਜੁਡੀਸ਼ੀਅਲ) ਸੇਵਾਵਾਂ ਲਈ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Punjabi Girls possessed First two positions in HCS Examination