ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ `ਚ ਔਰਤ ਨਾਲ ਛੇੜਖਾਨੀ, ਜਲਾਲਾਬਾਦ ਦੇ ਦੋ ਮੁੰਡੇ ਗ੍ਰਿਫ਼ਤਾਰ

ਚੰਡੀਗੜ੍ਹ `ਚ ਔਰਤ ਨਾਲ ਛੇੜਖਾਨੀ, ਜਲਾਲਾਬਾਦ ਦੇ ਦੋ ਮੁੰਡੇ ਗ੍ਰਿਫ਼ਤਾਰ

ਚੰਡੀਗੜ੍ਹ ਦੇ ਸੈਕਟਰ 22 ਸਥਿਤ ਸ਼ਾਸਤਰੀ ਮਾਰਕਿਟ `ਚ ਪੰਜਾਬ ਦੇ ਦੋ ਵਿਅਕਤੀਆਂ ਅਰਸ਼ਦੀਪ ਸਿੰਘ ਤੇ ਗੁਰਜਿੰਦਰ ਸਿੰਘ ਨੂੰ ਇੱਕ ਔਰਤ ਨਾਲ ਜਿਨਸੀ ਛੇੜਖਾਨੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਔਰਤ ਉੱਤਰ-ਪੂਰਬੀ ਰਾਜ ਮਨੀਪੁਰ ਨਾਲ ਸਬੰਧਤ ਹੈ ਤੇ ਇਹ ਦੋਵੇਂ ਮੁਲਜ਼ਮ ਫ਼ਾਜਿ਼ਲਕਾ ਜਿ਼ਲ੍ਹੇ ਦੇ ਸ਼ਹਿਰ ਜਲਾਲਾਬਾਦ ਦੇ ਰਹਿਣ ਵਾਲੇ ਹਨ। ਘਟਨਾ ਵਾਪਰਨ ਵੇਲੇ ਔਰਤ ਬਾਜ਼ਾਰ `ਚ ਖ਼ਰੀਦਦਾਰੀ ਕਰ ਰਹੀ ਸੀ।


ਛੇੜਖਾਨੀ ਕਰਨ ਵਾਲਿਆਂ ਦੀ ਉਮਰ ਮਸਾਂ 23-24 ਸਾਲ ਹੈ। ਉਹ ਚੰਡੀਗੜ੍ਹ ਦੇ ਇੱਕ ਇੰਸਟੀਚਿਊਟ ਤੋਂ ਆਇਲਟਸ ਦੀ ਸਿਖਲਾਈ ਲੈ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਛੇੜਖਾਨੀ ਦੀ ਇਹ ਘਟਨਾ ਬੀਤੀ 18 ਅਗਸਤ ਦੀ ਹੈ। ਔਰਤ ਆਪਣੇ ਦੋਸਤਾਂ ਨਾਲ ਸੀ।


ਅਰਸ਼ਦੀਪ ਤੇ ਗੁਰਜਿੰਦਰ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਉਸ ਔਰਤ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਪੀੜਤ ਔਰਤ ਦਾ ਦੋਸ਼ ਹੈ,‘ਛੇਤੀ ਹੀ ਇੱਕ ਜਣੇ ਨੇ ਮੇਰੇ ਚੂਲ਼ੇ ਨੂੰ ਹੱਥ ਲਾਇਆ ਤੇ ਦੂਜੇ ਲੇ ਅਸ਼ਲੀਲ ਟਿੱਪਣੀਆਂ ਕੀਤੀਆਂ।`


ਜਦੋਂ ਔਰਤ ਨੇ ਵਿਰੋਧ ਕੀਤਾ, ਤਾਂ ਉਨ੍ਹਾਂ ਵਿਅਕਤੀਆਂ ਨੇ ਉਸ ਨੂੰ ਦੋਬਾਰਾ ਛੋਹਣ ਦਾ ਜਤਨ ਕੀਤਾ। ਤਦ ਉਸ ਔਰਤ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਪੁਲਿਸ ਸੱਦ ਲਈ। ਚਾਰ ਵਿਅਕਤੀ ਉੱਥੋਂ ਫ਼ਰਾਰ ਹੋ ਗਏ ਪਰ ਔਰਤ ਨੇ ਅਰਸ਼ਦੀਪ ਨੂੰ ਫਡ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ।


ਪੁਲਿਸ ਅਧਿਕਾਰੀਆਂ ਨੇ ਅਰਸ਼ਦੀਪ ਨੂੰ ਆਪਣੇ ਦੋਸਤਾਂ ਨੂੰ ਸੱਦਣ ਲਈ ਆਖਿਆ। ਗੁਰਜਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਬਾਕੀ ਦੇ ਦੋ ਮੁਲਜ਼ਮਾਂ ਸੁਖਜਿੰਦਰ ਸਿੰਘ ਤੇ ਰਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਵੀ ਛਾਪੇ ਮਾਰੇ ਗਏ।


ਪੀੜਤ ਕੁੜੀ ਮੈਨੇਜਮੈਂਟ ਦੀ ਵਿਦਿਆਰਥਣ ਹੈ, ਜੋ ਸੈਕਟਰ 34 ਦੇ ਇੱਕ ਇੰਸਟੀਚਿਊਟ ਤੋਂ ਟਿਊਸ਼ਨਾਂ ਲੈ ਰਹੀ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:two Punjabis held for sexually harassing a Manipuri woman