ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਟਲੀ ਤੋਂ ਪਰਤੇ ਦੋ ਪੰਜਾਬੀਆਂ ਦੇ ਮੁਢਲੇ ਕੋਰੋਨਾ ਵਾਇਰਸ ਟੈਸਟ ਪਾਜ਼ਿਟਿਵ

ਇਟਲੀ ਤੋਂ ਪਰਤੇ ਦੋ ਪੰਜਾਬੀ ਹੋਏ ਕੋਰੋਨਾ ਵਾਇਰਸ ਤੋਂ ਪੀੜਤ, ਟੈਸਟ ਨਿੱਕਲੇ ਪਾਜ਼ਿਟਿਵ

ਤਸਵੀਰ: ਸਮੀਰ ਸਹਿਗਲ

 

 

ਇਟਲੀ ਤੋਂ ਪਰਤੇ ਦੋ ਪੰਜਾਬੀ ਵਿਅਕਤੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ। ਉਨ੍ਹਾਂ ਦੇ ਮੁਢਲੇ (Preliminary) ਟੈਸਟ ਪਾਜ਼ਿਟਿਵ ਆਏ ਹਨ ਤੇ ਹਾਲੇ ਉਨ੍ਹਾਂ ਦੇ ਅਗਲੇਰੇ ਟੈਸਟ ਜਾਰੀ ਹਨ। ਇਹ ਦੋਵੇਂ ਵਿਅਕਤੀ ਮੂਲ ਰੂਪ ’ਚ ਹੁਸ਼ਿਆਰਪੁਰ ਦੇ ਹਨ।

 

 

ਇਨ੍ਹਾਂ ਦੋਵਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵੱਖਰੇ ਤੇ ਬਿਲਕੁਲ ਇਕੱਲੇ–ਕਾਰੇ ਵਾਰਡ ’ਚ ਰੱਖਿਆ ਗਿਆ ਹੈ। ਜੇ ਅਗਲੇਰੇ ਟੈਸਟ ਵੀ ਪਾਜ਼ਿਟਿਵ ਰਹੇ, ਤਾਂ ਇਹ ਪੰਜਾਬ ’ਚ ਕੋਰੋਨਾ ਵਾਇਰਸ ਦੇ ਪਹਿਲੇ ਕੇਸ ਹੋਣਗੇ।

 

 

ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਇਨ੍ਹਾਂ ਦੋ ਮਰੀਜ਼ਾਂ ਦੇ ਮੁਢਲੇ ਟੈਸਟਾਂ ਦੇ ਆਧਾਰ ਉੱਤੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ। ਸੁਰਜੀਤ ਸਿੰਘ ਦੀ ਰਿਪੋਰਟ ਮੁਤਾਬਕ – ਡਾ. ਜੌਹਲ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਹਾਲੇ ਇਨ੍ਹਾਂ ਦੋਵੇਂ ਮਰੀਜ਼ਾਂ ਦੇ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋਣ ਦੀ ਪੁਸ਼ਟੀ ਲਈ ਦੂਜਾ ਟੈਸਟ ਵੀ ਕੀਤਾ ਜਾ ਰਿਹਾ ਹੈ, ਜਿਸ ਦੀ ਰਿਪੋਰਟ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ।

ਇਟਲੀ ਤੋਂ ਪਰਤੇ ਦੋ ਪੰਜਾਬੀ ਹੋਏ ਕੋਰੋਨਾ ਵਾਇਰਸ ਤੋਂ ਪੀੜਤ, ਟੈਸਟ ਨਿੱਕਲੇ ਪਾਜ਼ਿਟਿਵ

 

ਇਹ ਦੋਵੇਂ ਪੰਜਾਬੀ ਬੀਤੀ 3 ਮਾਰਚ ਨੂੰ ਇਟਲੀ ਤੋਂ ਪਹਿਲਾਂ ਦਿੱਲੀ ਤੇ ਫਿਰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਵਾਈ ਅੱਡੇ ਉੱਤੇ ਪੁੱਜੇ ਸਨ।

 

 

ਉੱਧਰ ਜੰਮੂ ’ਚ ਵੀ ਦੋ ਵਿਅਕਤੀਆਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਉਨ੍ਹਾਂ ਦੇ ਟੈਸਟਾਂ ਦੀ ਰਿਪੋਰਟ ਹਾਲੇ ਨਹੀਂ ਆਈ। ਉਹ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕੀ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੈ ਜਾਂ ਨਹੀਂ।

 

 

ਜੰਮੂ ਤੇ ਸਾਂਬਾ ਦੇ ਪ੍ਰਾਇਮਰੀ ਸਕੂਲ ਕੋਰੋਨਾ ਵਾਇਰਸ ਦੇ ਡਰ ਕਾਰਨ ਆਉਂਦੀ 31 ਮਾਰਚ ਤੱਕ ਲਈ ਬੰਦ ਕਰ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Punjabis returned from Italy found affected from Corona Virus