ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਟੀ ਅਨਾਜ ਮੰਡੀ ’ਚ ਦੋ ਖਰੀਦ ਇੰਸਪੈਕਟਰ ਮੁਅੱਤਲ

ਪੱਟੀ ਅਨਾਜ ਮੰਡੀ ’ਚ ਦੋ ਖਰੀਦ ਇੰਸਪੈਕਟਰ ਮੁਅੱਤਲ

ਪੱਟੀ (ਤਰਨ ਤਾਰਨ) ਦੀ ਅਨਾਜ ਮੰਡੀ ਵਿੱਚ ਝੋਨੇ ਦੀ ਬੋਗਸ ਮਿਲਿੰਗ ਦਾ ਮਾਮਲਾ ਸਾਹਮਣੇ ਆਉਣ ਬਾਅਦ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਟੀਮ ਵੱਲੋਂ ਕੀਤੀ ਜਾਂਚ ਦੌਰਾਨ ਕਈ ਬੇਨਿਯਮੀਆਂ ਸਾਹਮਣੇ ਆਈਆਂ, ਜਿਸ ਬਾਅਦ ਇਸ ਮੰਡੀ ਵਿੱਚ ਖਰੀਦ ਲਈ ਜ਼ਿੰਮੇਵਾਰ ਮਾਰਕਫੈੱਡ ਅਤੇ ਪਨਗਰੇਨ ਦੇ ਖਰੀਦ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੱਟੀ ਮੰਡੀ ਵਿੱਚ ਮਾਰਕਫੈਡ ਤੇ ਪਨਗਰੇਨ ਨੂੰ ਖਰੀਦ ਤੋਂ ਰੋਕ ਦਿੱਤਾ ਗਿਆ ਹੈ ਅਤੇ ਹੁਣ ਇਸ ਮੰਡੀ ਵਿੱਚ ਪੰਜਾਬ ਐਗਰੋ ਅਤੇ ਪਨਸਪ ਵੱਲੋਂ ਹੀ ਖਰੀਦ ਕੀਤੀ ਜਾਵੇਗੀ।


ਜ਼ਿਕਰਯੋਗ ਹੈ ਕਿ ਇਸ ਮੰਡੀ ਵਿੱਚ ਖਰੀਦ ਵਿੱਚ ਬੇਨਿਯਮੀਆਂ ਸਬੰਧੀ ਸ਼ਿਕਾਇਤਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੂੰ ਮਿਲੀਆਂ ਸਨ, ਜਿਨ੍ਹਾਂ ਨੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੂੰ ਜਾਂਚ ਲਈ ਕਿਹਾ ਸੀ। ਡਾਇਰੈਕਟਰ ਨੇ ਵਿਭਾਗ ਦੇ ਅਧਿਕਾਰੀਆਂ ਦੀ ਜਾਂਚ ਟੀਮ ਗਠਿਤ ਕਰਕੇ ਮੌਕੇ ਉੱਤੇ ਭੇਜੀ। ਇਸ ਟੀਮ ਨੇ ਖਰੀਦ ਵਿੱਚ ਕਈ ਊਣਤਾਈਆਂ ਪਾਈਆਂ, ਜਿਵੇਂ ਕਿ ਪਨਗਰੇਨ ਦੇ ਨਿਰੀਖਕ ਨੇ ਤੈਅ ਖਰੀਦ ਹੱਦ 25 ਫੀਸਦੀ ਨਾਲੋਂ ਵੱਧ 44 ਫੀਸਦੀ ਖਰੀਦ ਕੀਤੀ। ਪੱਟੀ ਮੰਡੀ ਵਿੱਚ ਵੱਖ ਵੱਖ ਏਜੰਸੀਆਂ ਵਿਚਾਲੇ ਫੜ੍ਹਾਂ ਦੀ ਵੰਡ ਵੀ ਨਹੀਂ ਕੀਤੀ ਗਈ ਸੀ। ਇੱਥੇ ਖਰੀਦ ਰਜਿਸਟਰ ਵੀ ਨਹੀਂ ਲਾਇਆ ਗਿਆ ਸੀ।


ਮੰਡੀ ਵਿੱਚ ਇਸ ਨਿਰੀਖਕ ਨੇ 22 ਅਕਤੂਬਰ ਤੋਂ 31 ਅਕਤੂਬਰ 2018 ਵਿਚਾਲੇ ਕੋਈ ਖ਼ਰੀਦ ਨਹੀਂ ਕੀਤੀ, ਜਦੋਂ ਕਿ ਨਿਰੀਖਕ ਨੇ ਬਿਨਾਂ ਖਰੀਦ ਲਿਖੇ 28,653 ਬੋਰੀਆਂ ਝੋਨਾ ਚੁਕਵਾ ਦਿੱਤਾ, ਜਿਸ ਦੀ ਖ਼ਰੀਦ ਬਾਅਦ ਵਿੱਚ ਪਹਿਲੀ ਤੇ ਦੋ ਨਵੰਬਰ ਨੂੰ ਇਕੱਠੀ ਪਾਈ ਗਈ।


ਦੱਸਣਯੋਗ ਹੈ ਕਿ ਵਿਭਾਗ ਨੇ ਖਰੀਦ ਊਣਤਾਈਆਂ ਰੋਕਣ ਲਈ ਸਤੰਬਰ ਤੋਂ ਹੀ ਜਾਂਚ ਮੁਹਿੰਮ ਵਿੱਢੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Purchasing Officers suspended in Patti