ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜਲੰਧਰ ਲਾਗੇ ਦੋ ਸੜਕ ਹਾਦਸਿਆਂ ’ਚ 7 ਮੌਤਾਂ

​​​​​​​ਜਲੰਧਰ ਲਾਗੇ ਦੋ ਸੜਕ ਹਾਦਸਿਆਂ ’ਚ 7 ਮੌਤਾਂ

ਹੁਸ਼ਿਆਰਪੁਰ–ਫ਼ਗਵਾੜਾ ਮੁੱਖ ਸੜਕ ਉੱਤੇ ਕੱਲ੍ਹ ਦੇਰ ਰਾਤੀਂ ਇੱਕ ਸੜਕ ਹਾਦਸੇ ਵਿੱਚ ਤਿੰਨ ਭਰਾਵਾਂ ਦੀ ਮੌਤ ਹੋ ਗਈ ਹੈ। ਅੱਜ ਸਵੇਰੇ ਇੱਕ ਹੋਰ ਹਾਦਸੇ ਵਿੱਚ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਇੰਝ ਕੁੱਲ ਸੱਤ ਜਾਨਾਂ ਹਾਦਸਿਆਂ ਵਿੱਚ ਅਜਾਈਂ ਚਲੀਆਂ ਗਈਆਂ ਹਨ।

 

 

ਕੱਲ੍ਹ ਰਾਤੀਂ ਤਿੰਨ ਭਰਾ ਸੋਮਪਾਲ (19), ਰਮਾ ਸ਼ੰਕਰ (22) ਤੇ ਰਾਹੁਲ (25) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਹੁਸ਼ਿਆਰਪੁਰ ਰੈਲੀ ਵਿੱਚ ਸ਼ਾਮਲ ਹੋ ਕੇ ਪਰਤ ਰਹੇ ਸਨ ਕਿ ਪਿੰਡ ਮਨਰਾਈਆਂ ਲਾਗੇ ਪਹਿਲਾਂ ਉਹ ਬੱਸ ਦੀ ਫੇਟ ਵੱਜਣ ਨਾਲ ਸੜਕ ਉੱਤੇ ਡਿੱਗ ਪਏ ਤੇ ਫਿਰ ਸਾਹਮਣਿਓਂ ਆ ਰਿਹਾ ਟਰੱਕ ਉਨ੍ਹਾਂ ਉੱਤੇ ਚੜ੍ਹ ਗਿਆ।

 

 

ਜਲੰਧਰ ਲਾਗੇ ਇੱਕ ਸੜਕ ਹਾਦਸੇ ’ਚ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਤੇ ਕਈ ਹੋਰ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਅੱਜ ਸਵੇਰੇ ਜਲੰਧਰ–ਅੰਮ੍ਰਿਤਸਰ ਸੜਕ ਉੱਤੇ ਵਾਪਰਿਆ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਧਾਲੂ ਇੱਕ ਟੈਂਪੂ–ਟ੍ਰੈਵਲਰ ਵਿੱਚ ਸਵਾਰ ਹੋ ਕੇ ਡੇਰਾ ਬਿਆਸ ਜਾ ਰਹੇ ਸਨ; ਜਿੱਥੇ ਉਨ੍ਹਾਂ ਭੰਡਾਰੇ ਵਿੱਚ ਸ਼ਾਮਲ ਹੋਣਾ ਸੀ। ਤੇਜ਼ ਰਫ਼ਤਾਰ ਕਾਰਨ ਵਾਹਨ ਨੂੰ ਕਰਤਾਰਪੁਰ ਨੇੜੇ ਪਿੰਡ ਨੌਗਜਾ ਵਿਖੇ ਇਹ ਹਾਦਸਾ ਵਾਪਰ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two road mishaps near Jalandhar claim 7 lives