ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ‘ਭਗੌੜੇ’ ਐੱਨਆਰਆਈ ਪੰਜਾਬੀ ਪਤੀ ਕੁਵੈਤ ਤੇ ਕਤਰ ਤੋਂ ਹੋਏ ਡੀਪੋਰਟ

(ਖੱਬੇ) ਲਖਵੀਰ ਸਿੰਘ, ਜਗਰਾਓਂ ਅਤੇ ਹਰਪ੍ਰੀਤ ਸਿੰਘ (ਪਾਨੀਪਤ)

ਛੇ ‘ਭਗੌੜੇ’ ਐੱਨਆਰਆਈ ਪਤੀਆਂ ਦੇ ਪਾਸਪੋਰਟ ਚੰਡੀਗੜ੍ਹ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਉਨ੍ਹਾਂ ’ਚੋਂ ਦੋ ਜਣਿਆਂ ਨੂੰ ਪਿਛਲੇ ਹਫ਼ਤੇ ਡੀਪੋਰਟ ਕਰ ਦਿੱਤਾ ਗਿਆ ਹੈ।

 

 

ਡੀਪੋਰਟ ਕੀਤੇ ਗਏ ਉਨ੍ਹਾਂ ‘ਭਗੌੜੇ’ ਪਤੀਆਂ ਵਿੱਚੋਂ ਇੱਕ ਹੈ ਲਖਵੀਰ ਸਿੰਘ, ਜੋ ਸਾਲ 2013 ਦੌਰਾਨ ਆਪਣੀ ਪਤਨੀ ਸੀਮਾ ਨੂੰ ਛੱਡ ਗਿਆ ਸੀ, ਜਿਸ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਉਸ ਨੂੰ ਬੀਤੀ 17 ਫ਼ਰਵਰੀ ਨੂੰ ਕੁਵੈਤ ਤੋਂ ਡੀਪੋਰਟ ਕੀਤਾ ਗਿਆ ਹੈ। ਮੁੰਬਈ ਦੇ ਹਵਾਈ ਅੱਡੇ ਉੱਤੇ ਲਖਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਆਪਣੀ ਪੂਰੀ ਟੀਮ ਨਾਲ ਲੈ ਕੇ ਗਏ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਬੀਤੀ 19 ਫ਼ਰਵਰੀ ਨੂੰ ਜਗਰਾਓਂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਅਆ ਸੀ ਤੇ ਉਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਗਿਆ ਸੀ। ਹੁਣ ਉਹ ਨਿਆਂਇਕ ਹਿਰਾਸਤ ਵਿੰਚ ਹੈ।

 

 

ਲਖਵੀਰ ਸਿੰਘ ਦੇ ਡੀਪੋਰਟ ਹੋਣ ਤੋਂ ਬਾਅਦ ਹੁਣ ਜਗਰਾਓਂ (ਜ਼ਿਲ੍ਹਾ ਲੁਧਿਆਣਾ) ਦੀ 32 ਸਾਲਾ ਸੀਮਾ ਨੂੰ ਇਨਸਾਫ਼ ਦੀ ਕੁਝ ਆਸ ਬੱਝੀ ਹੈ। ਉਸ ਦੀ ਛੇ ਸਾਲਾ ਧੀ ਨੇ ਤਾਂ ਆਪਣੇ ਪਿਤਾ ਨੂੰ ਹਾਲੇ ਤੱਕ ਕਦੇ ਵੇਖਿਆ ਵੀ ਨਹੀਂ। ਉਸ ਨੂੰ ਤਾਂ ਇਹ ਵੀ ਪਤਾ ਨਹੀਂ ਹੈ ਕਿ ਉਸ ਦੇ ਜਨਮ ਦੀ ਖ਼ਬਰ ਸੁਣ ਕੇ ਤਾਂ ਉਸ ਦੇ ਪਿਓ ਨੇ ਉਸ ਦੀ ਮਾਂ ਨੂੰ ਛੱਡ ਦਿੱਤਾ ਸੀ।

 

 

ਸ੍ਰੀਮਤੀ ਸੀਮਾ ਨੇ ਦੱਸਿਆ,‘ਲਖਵੀਰ ਨਾਲ ਮੇਰਾ ਵਿਆਹ ਦਸੰਬਰ 2012 ’ਚ ਹੋਇਆ ਸੀ ਤੇ ਬੱਚੀ 2013 ਵਿੱਚ ਪੈਦਾ ਹੋਈ ਸੀ। ਛੇਤੀ ਹੀ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਧੀ ਜੰਮਣ ਕਾਰਨ ਕੋਸਣਾ ਸ਼ੁਰੂ ਕਰ ਦਿੱਤਾ।’ ਸੀਮਾ ਨੂੰ ਆਖ਼ਰ ਪੇਕੇ ਘਰ ਭੇਜ ਦਿੱਤਾ ਗਿਆ ਤੇ ਸਾਲ 2015 ਦੌਰਾਨ ਉਸ ਦਾ ਪਤੀ ਭਾਵੇਂ ਭਾਰਤ ਆਇਆ ਸੀ ਪਰ ਉਹ ਉਸ ਨੂੰ ਮਿਲਣ ਤੱਕ ਨਹੀਂ ਆਇਆ। ਉਸ ਨੂੰ ਬਿਲਕੁਲ ਵੀ ਅਜਿਹੀ ਕੋਈ ਚਾਹ ਨਹੀਂ ਸੀ ਕਿ ਉਹ ਆਪਣੀ ਧੀ ਨੂੰ ਕਦੇ ਵੇਖੇ ਜਾਂ ਮਿਲੇ।

 

 

ਲਖਵੀਰ ਸਿੰਘ ਦਾ ਪਾਸਪੋਰਟ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਪਿੱਛੇ ਜਿਹੇ ਮੁਲਤਵੀ ਕੀਤਾ ਗਿਆ ਸੀ ਪਰ ਉਸਿ ਨੇ ਕਿਉਂਕਿ ਅੱਗਿਓਂ ਉਸ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਸੀ, ਇਸੇ ਲਈ ਉਸ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਸੀ।

 

 

ਸੀਮਾ ਨੇ ਦੱਸਿਆ ਕਿ ਉਸ ਜਿਹੀਆਂ ਪਤੀਆਂ ਵੱਲੋਂ ‘ਤਿਆਗੀਆਂ ਹੋਈਆਂ ਔਰਤਾਂ’ ਨੇ ਮਿਲ ਕੇ ਆਪਣੀ ਮਦਦ ਖ਼ੁਦ ਕਰਨ ਲਈ ਇੱਕ ਗਰੁੱਪ ‘ਅਬ ਨਹੀਂ’ ਬਣਾਇਆ ਹੈ। ਉਸ ਨੇ ਦੱਸਿਆ ਕਿ ਸਥਾਨਕ ਪੁਲਿਸ, ਪੁਲਿਸ ਅਧਿਕਾਰੀਆਂ, ਵਿਦੇਸ਼ ਮੰਤਰਾਲੇ ਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਉਸ ਦੀ ਬਹੁਤ ਮਦਦ ਕੀਤੀ ਹੈ।

 

 

ਸੀਮਾ ਵਾਂਗ ਸੋਨੀਪਤ (ਹਰਿਆਣਾ) ਦੀ ਮਨਪ੍ਰੀਤ ਕੌਰ ਨੂੰ ਵੀ ਹੁਣ ਆਸ ਬੱਝੀ ਹੈ। ਚਾਰ ਦਸੰਬਰ, 2011 ਨੂੰ ਉਸ ਦਾ ਵਿਆਹ 21 ਸਾਲ ਦੀ ਉਮਰ ਵਿੱਚ ਪਾਨੀਪਤ ਦੇ ਹਰਪ੍ਰੀਤ ਸਿੰਘ ਨਾਲ ਹੋਇਆ ਸੀ। ਮਨਪ੍ਰੀਤ ਕੌਰ ਦੇ ਪਿਤਾ ਜਸਵਿੰਦਰ ਸਿੰਘ ਨੇ ਆਪਣੀ ਧੀ ਨਾਲ ਬੀਤੀ ਸਾਰੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਵਿਆਹ ਦੇ ਛੇਤੀ ਪਿੱਛੋਂ ਮਨਪ੍ਰੀਤ ਨੇ ਹਰਪ੍ਰੀਤ ਦਾ ਪਾਸਪੋਰਟ ਵੇਖਿਆ, ਤਾਂ ਉਸ ਵਿੱਚ ਉਸ ਦੀ ਭਰਜਾਈ (ਵੱਡੇ ਭਰਾ ਦੀ ਪਤਨੀ) ਨੂੰ ਉਸ ਦੀ ਪਤਨੀ ਵਜੋਂ ਦਰਸਾਇਆ ਗਿਆ ਸੀ। ‘ਉਹ ਹਰਪ੍ਰੀਤ ਸਿੰਘ ਨਾਲ ਕੁਝ ਦੇਸ਼ਾਂ ਦੀ ਯਾਤਰਾ ਵੀ ਕਰ ਕੇ ਆਈ ਸੀ। ਰਾਸ਼ਨ ਕਾਰਡ ਤੇ ਹੋਰ ਸ਼ਨਾਖ਼ਤੀ ਕਾਰਡਾਂ ਤੇ ਸਬੂਤਾਂ ਉੱਤੇ ਵੀ ਉਸ ਦਾ ਨਾਂਅ ਉਸ ਦੀ ਪਤਨੀ ਵਜੋਂ ਹੀ ਦਰਜ ਸੀ।’

 

 

ਜਦੋਂ ਇਸ ਗੱਲ ਉੱਤੇ ਇਤਰਾਜ਼ ਕੀਤਾ ਗਿਆ, ਤਾਂ ਮਨਪ੍ਰੀਤ ਕੌਰ ਉੱਤੇ ਸਰੀਰਕ ਤਸ਼ੱਦਦ ਢਹਿਣੇ ਸ਼ੁਰੂ ਹੋ ਗਏ ਤੇ ਉਸ ਨੂੰ ਹੋਰ ਦਾਜ ਲਿਆਉਣ ਲਈ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ।

 

 

ਮਨਪ੍ਰੀਤ ਕੌਰ ਦੀ ਮਾਂ ਦਾ ਦੇਹਾਂਤ 2013 ’ਚ ਹੋ ਗਿਆ ਸੀ। ਉਹ ਹਾਲੇ ਉਸ ਸਦਮੇ ’ਚੋ਼ ਨਿਕਲੀ ਵੀ ਨਹੀਂ ਸੀ ਕਿ ਉਸ ਦੇ ਸਹੁਰੇ ਪਰਿਵਾਰ ਨੇ ਕਥਿਤ ਤੌਰ ’ਤੇ ਉਸ ਦੇ ਦੋ ਮਹੀਨਿਆਂ ਬਾਅਦ ਹੀ ਉਸ ਨੂੰ ਘਰੋਂ ਕੱਢ ਦਿੱਤਾ ਸੀ। ਸਾਲ 2014 ਦੌਰਾਨ ਪਾਨੀਪਤ ਦੇ ਹਰਪ੍ਰੀਤ ਸਿੰਘ ਨੂੰ ਦਾਜ ਦੇ ਪੁਲਿਸ ਕੇਸ ਵਿੱਚ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਇਹ ਕੇਸ ਉਸ ਦੇ ਮਾਪਿਆਂ ਵਿਰੁੱਧ ਵੀ ਦਰਜ ਹੋਇਆ ਸੀ ਤੇ ਉਹ ਗ੍ਰਿਫ਼ਤਾਰ ਹੋ ਗਏ ਸਨ।

 

 

ਫਿਰ ਜਸਵਿੰਦਰ ਸਿੰਘ ਹੁਰਾਂ ਨੇ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫ਼ਤਰ ਤੱਕ ਪਹੁੰਚ ਕੀਤੀ ਸੀ। ਹਰਪ੍ਰੀਤ ਦਾ ਪਾਸਪੋਰਟ ਵੀ ਪਹਿਲਾਂ ਮਈ 2018 ਦੌਰਾਨ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਉਸ ਨੇ ਵੀ ਜਦੋਂ ਅੱਗਿਓਂ ‘ਕਾਰਨ ਦੱਸੋ ਨੋਟਿਸ’ ਦਾ ਕੋਈ ਜਵਾਬ ਨਾ ਦਿੱਤਾ, ਤਾਂ ਉਸ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਸੀ।

 

 

ਹੁਣ ਹਰਪ੍ਰੀਤ ਸਿੰਘ ਨੂੰ ਕਤਰ ਦੇਸ਼ ਤੋਂ ਭਾਰਤ ਡੀਪੋਰਟ ਕੀਤਾ ਗਿਆ ਹੈ। ਸੋਨੀਪਤ ਦੇ ਐੱਸਪੀ ਪ੍ਰਤੀਕਸ਼ਾ ਗੋਦਾਰਾ ਨੇ ਦੱਸਿਆ ਕਿ 14 ਨਵੰਬਰ, 2018 ਨੂੰ ਹਰਪ੍ਰੀਤ ਵਿਰੁੱਧ ‘ਲੁੱਕਆਊਟ ਨੋਟਿਸ’ ਜਾਰੀ ਕੀਤਾ ਗਿਆ ਸੀ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਹਰਿਆਣਾ ਪੁਲਿਸ ਦੀ ਇੱਕ ਟੀਮ ਮੁੰਬਈ ਹਵਾਈ ਅੱਡੇ ’ਤੇ ਭੇਜੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Runaway NRI Punjabi husbands deported from Kuwait and Qatar