ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸਪੁਰ ਦੇ ਪਿੰਡ ’ਚ ਸਕੂਲ ਜਾ ਰਹੇ ਦੋ ਬੱਚੇ ਅਗ਼ਵਾ

ਗੁਰਦਾਸਪੁਰ ਦੇ ਪਿੰਡ ’ਚ ਸਕੂਲ ਜਾ ਰਹੇ ਦੋ ਬੱਚੇ ਅਗ਼ਵਾ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਰਾਲ ’ਚ ਅੱਜ ਸਵੇਰੇ 8:15 ਵਜੇ ਸਕੂਲ ਜਾ ਰਹੇ ਦੋ ਬੱਚਿਆਂ ਨੂੰ ਅਗ਼ਵਾ ਕਰ ਲਿਆ ਗਿਆ। ਇਹ ਪਿੰਡ ਗੁਰਦਾਸਪੁਰ ਤੋਂ ਸਿਰਫ਼ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਸ ਵੇਲੇ ਬੱਚੇ ਆਪਣੀ ਮਾਂ ਨਾਲ ਮੋਪੇਡ ’ਤੇ ਨਵਾਂ ਸ਼ਾਲਾ ਵਿਖੇ ਗੁਰੂ ਹਰਿ ਰਾਏ ਪਬਲਿਕ ਸਕੂਲ ਜਾ ਰਹੇ ਸਨ।

 

 

ਅਗ਼ਵਾਕਾਰ ਇੱਕ ਇਨੋਵਾ ਕਾਰ ’ਚ ਆਏ ਸਨ। ਉਹ ਜਾਂਦੇ ਸਮੇਂ ਮਾਂ ਸੰਦੀਪ ਕੌਰ (33) ਦੀ ਸੋਨੇ ਦੀ ਚੇਨ, ਸੋਨੇ ਦੀਆਂ ਚੂੜੀਆਂ, ਮੋਬਾਇਲ ਤੇ ਮੋਪੇਡ ਦੀ ਚਾਬੀ ਵੀ ਲੈ ਗਏ ਹਨ। ਅਗ਼ਵਾ ਹੋਏ ਬੱਚਿਆਂ ਦੇ ਨਾਂਅ ਮਨਜੋਤ ਕੌਰ (9) ਅਤੇ ਮਨਬੀਰ ਸਿੰਘ (6) ਹਨ।

 

 

ਸ੍ਰੀਮਤੀ ਸੰਦੀਪ ਕੌਰ ਪਿਛਲੇ ਇੱਕ ਸਾਲ ਤੋਂ ਪਿੰਡ ਨੰਗਲ ਵਿਖੇ ਆਪਣੇ ਮਾਪਿਆਂ ਨਾਲ ਰਹਿ ਰਹੇ ਹਨ। ਪਿੰਡ ਨੰਗਲ ਤੋਂ ਤਿਬੜੀ ਛਾਉਣੀ ਥੋੜ੍ਹੀ ਦੂਰ ਹੈ ਤੇ ਬੱਚਿਆਂ ਦਾ ਸਕੂਲ ਉੱਥੋਂ 1.25 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।

 

 

ਇਹ ਵੀ ਪਤਾ ਲੱਗਾ ਹੈ ਕਿ ਸੰਦੀਪ ਕੌਰ ਦਾ ਆਪਣੇ ਪਤੀ ਮਲਕੀਅਤ ਸਿੰਘ ਨਾਲ ਕੋਈ ਪਰਿਵਾਰਕ ਝਗੜਾ ਚੱਲਦਾ ਰਿਹਾ ਹੈ। ਕਪੂਰਥਲਾ ਪੁਲਿਸ ਨੇ ਨਿੱਕੇ ਬੱਚੇ ਮਾਂ ਨੂੰ ਦਿਵਾਏ ਸਨ। ਪਤੀ ਮਲਕੀਅਤ ਸਿੰਘ ਅੰਮ੍ਰਿਤਸਰ ਜ਼ਿਲ੍ਹੇ ’ਚ ਰਮਦਾਸ ਲਾਗਲੇ ਪਿੰਡ ਜੱਸਲ ਦਾ ਵਸਨੀਕ ਹੈ। ਪਰਿਵਾਰਕ ਝਗੜੇ ਤੋਂ ਬਾਅਦ ਬੀਬੀ ਸੰਦੀਪ ਕੌਰ ਆਪਣੇ ਮਾਪਿਆਂ ਨਾਲ ਰਹਿ ਰਹੇ ਸਨ।

 

 

ਸ੍ਰੀਮਤੀ ਸੰਦੀਪ ਕੌਰ ਨੇ ਦੱਸਿਆ ਕਿ ਅਗ਼ਵਾਕਾਰ ਕੁਝ ਪੱਕੇ ਰੰਗ ਦਾ ਵਿਅਕਤੀ ਸੀ; ਜਿਸ ਨੇ ਆਪਣੀ ਗਰਦਨ ਦੁਆਲੇ ਕਾਲੇ ਰੰਗ ਦਾ ਮਫ਼ਲਰ ਲਪੇਟਿਆ ਹੋਇਆ ਸੀ।

 

 

ਗੁਰਦਾਸਪੁਰ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਤਾਂ ਇਹੋ ਜਾਪਦਾ ਹੈ ਕਿ ‘ਅਗ਼ਵਾ ਦੀ ਇਸ ਘਟਨਾ ਪਿੱਛੇ ਕੋਈ ਪੁਰਾਣਾ ਪਰਿਵਾਰਕ ਝਗੜਾ ਹੈ।‘

 

 

ਸ੍ਰੀਮਤੀ ਸੰਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਪਹਿਲਾਂ ਧਮਕੀ ਦਿੱਤੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਤੋਂ ਖੋਹ ਕੇ ਲੈ ਜਾਵੇਗਾ। ਪੁਲਿਸ ਨੇ ਦਾਅਵਾ ਕੀਤਾ ਕਿ ਅਗ਼ਵਾਕਾਰਾਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two School going kids kidnapped in Gurdaspur village