ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਨਸ਼ਾ-ਸਮੱਗਲਰਾਂ ਖਿ਼ਲਾਫ਼ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿ਼ਲਾਫ਼ ਕਸਿਆ ਸਿ਼ਕੰਜਾ

 ਨਿਰਮਲ ਸਿੰਘ

1 / 2 ਨਿਰਮਲ ਸਿੰਘ

ਰਾਕੇਸ਼ ਕੁਮਾਰ

2 / 2ਰਾਕੇਸ਼ ਕੁਮਾਰ

PreviousNext

-- ਮਾਲੇਰਕੋਟਲਾ ਤੇ ਸ਼ੇਰਪੁਰ ਦੋ ਐੱਸਐੱਚਓ ਸਮੇਤ 6 ਪੁਲਿਸ ਅਧਿਕਾਰੀ ਮੁਅੱਤਲ

 

ਪੰਜਾਬ `ਚ ਜਿਹੜੇ ਵੀ ਪੁਲਿਸ ਅਧਿਕਾਰੀ ਨਸ਼ਾ-ਸਮੱਗਲਰਾਂ ਖਿ਼ਲਾਫ਼ ਕੋਈ ਕਾਰਵਾਈ ਨਹੀਂ ਕਰ ਰਹੇ, ਹੁਣ ਉਨ੍ਹਾਂ ਖਿ਼ਲਾਫ਼ ਸਿ਼ਕੰਜਾ ਕੱਸਦਾ ਜਾ ਰਿਹਾ ਹੈ। ਸੰਗਰੂਰ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਇਸ ਮਾਮਲੇ `ਚ ਸਖ਼ਤ ਕਾਰਵਾਈ ਕਰਦਿਆਂ ਮਾਲੇਰਕੋਟਲਾ ਦੇ ਐੱਸਐੱਚ ਓ (ਸਿਟੀ - 2) ਨਿਰਮਲ ਸਿੰਘ ਅਤੇ ਸ਼ੇਰਪੁਰ ਦੇ ਐੱਸਐੱਚਓ ਰਾਕੇਸ਼ ਕੁਮਾਰ, ਏਐੱਸਆਈ ਦਰਸ਼ਨ ਸਿੰਘ, ਡਰਾਇਵਰ ਹੈੱਡ ਕਾਂਸਟੇਬਲ ਨਿਰਮਲ ਸਿੰਘ, ਹੈੱਡ ਕਾਂਸਟੇਬਲ ਦੀਪਕ ਕੁਮਾਰ ਤੇ ਕਰਨੈਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।

ਇਹ ਦੋਵੇਂ ਐੱਸਐੱਚਓ ਨਸਿ਼ਆਂ ਦੇ ਸਮੱਗਲਰਾਂ ਖਿ਼ਲਾਫ਼ ਲੋੜੀਂਦੀ ਕਾਰਵਾਈ ਕਰਨ ਤੋਂ ਨਾਕਾਮ ਰਹੇ ਸਨ। ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਾਕਾਇਦਾ ਨਸ਼ਾ ਤਸਕਰਾਂ ਖਿ਼ਲਾਫ਼ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ ਸੀ। ਉਨ੍ਹਾਂ ਨੂੰ ਹੁਣ ਵਿਭਾਗੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ।

ਐੱਸਐੱਚਓਜ਼ ਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਪੁਲਿਸ ਲਾਈਨਜ਼ `ਚ ਭੇਜ ਦਿੱਤਾ ਗਿਆ ਹੈ।