ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ’ਚ ਮਿਲੇ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼

ਦਿੱਲੀ, ਹੈਦਰਾਬਾਦ ਅਤੇ ਜੈਪੁਰ ਕੋਰੋਨਵਾਇਰਸ ਦੇ ਇਕ-ਇਕ ਮਰੀਜ਼ ਮਿਲਣ ਮਗਰੋਂ ਕੋਰੋਨਾ ਦੇ ਦੋ ਸ਼ੱਕੀ ਮਰੀਜ਼ਾਂ ਨੂੰ ਮੰਗਲਵਾਰ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ

 

ਨਾਮੀ ਅਖਬਾਰ ਅਮਰ ਉਜਾਲਾ ਦੀ ਖ਼ਬਰ ਮੁਤਾਬਕ ਇਨ੍ਹਾਂ ਚੋਂ ਇਕ ਸੈਕਟਰ 20 ਦਾ 29 ਸਾਲਾ ਨੌਜਵਾਨ ਅਤੇ ਦੂਜਾ ਸੈਕਟਰ 50 ਦਾ 30 ਸਾਲਾ ਨੌਜਵਾਨ ਹੈ। ਦੋਵੇਂ ਹਾਲ ਹੀ ਵਿੱਚ ਇੰਡੋਨੇਸ਼ੀਆ ਤੋਂ ਵਾਪਸ ਪਰਤੇ ਹਨ। ਦੋਵੇਂ ਪੀਜੀਆਈ ਦੇ ਆਈਸੋਲੇਸ਼ਨ ਵਾਰਡ ਰੱਖੇ ਗਏ ਹਨ। ਨਾਲ ਹੀ ਦੋਵਾਂ ਦੇ ਨਮੂਨੇ ਜਾਂਚ ਲਈ ਦਿੱਲੀ ਦੇ ਏਮਜ਼ ਨੂੰ ਭੇਜੇ ਗਏ ਹਨ।

 

ਦੂਜੇ ਪਾਸੇ ਇੱਕ ਦਿਨ ਹੀ ਚੰਡੀਗੜ੍ਹ ਵਿੱਚ ਦੋ ਸ਼ੱਕੀ ਮਰੀਜ਼ ਮਿਲਣ ਮਗਰੋਂ ਸਿਹਤ ਵਿਭਾਗ ਹਲਚਲ ਮਚ ਗਈ ਹੈ।

 

ਪੀਜੀਆਈ ਦੇ ਬੁਲਾਰੇ ਡਾ: ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋਵਾਂ ਮਰੀਜ਼ਾਂ ਨੂੰ ਠੰਢ ਤੇ ਜ਼ੁਕਾਮ ਦੀ ਸ਼ਿਕਾਇਤ ਹੈ। ਦੋਵਾਂ ਨੌਜਵਾਨਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two suspected patients of corona virus found in Chandigarh