ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜਨਾਲਾ ਲਾਗੇ ਹਥਗੋਲ਼ੇ ਲਿਜਾ ਰਹੇ ਸ਼ੱਕੀ ਅਨਸਰ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ

ਅਜਨਾਲਾ ਲਾਗੇ ਹਥਗੋਲ਼ੇ ਲਿਜਾ ਰਹੇ ਸ਼ੱਕੀ ਅਨਸਰ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ

ਹੁਣ ਜਦੋਂ ਆਪਰੇਸ਼ਨ ਬਲੂ–ਸਟਾਰ ਦੌਰਾਨ ਸ਼ਹੀਦ ਹੋਏ ਸਿੰਘਾਂ–ਸਿੰਘਣੀਆਂ ਦੀ 35ਵੀਂ ਬਰਸੀ ਮਨਾਏ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਅਜਿਹੇ ਵੇਲੇ ਅੰਮ੍ਰਿਤਸਰ ਜ਼ਿਲ੍ਹੇ ’ਚ ਅਜਨਾਲਾ ਲਾਗੇ ਦੋ ਹੱਥਗੋਲ਼ੇ ਬਰਾਮਦ ਕੀਤੇ ਗਏ ਹਨ।

 

 

ਬਰਸੀ ਨਾਲ ਸਬੰਧਤ ਸ਼ਰਧਾਂਜਲੀ ਸਮਾਰੋਹ 6 ਜੂਨ ਨੂੰ ਹੋਣੇ ਤੈਅ ਹਨ। ਅੰਮ੍ਰਿਤਸਰ – ਦਿਹਾਤੀ ਪੁਲਿਸ ਨੇ ਦੋ ਸ਼ੱਕੀ ਅਨਸਰਾਂ ਦਾ ਪਿੱਛਾ ਕੀਤਾ ਪਰ ਉਹ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ।

 

 

ਪੁਲਿਸ ਮੁਤਾਬਕ ਸ਼ੱਕੀ ਅਨਸਰ ਮੋਟਰਸਾਇਕਲ ’ਤੇ ਸਵਾਰ ਸਨ। ਕੁੱਕੜਾਂਵਾਲਾ ਅੱਡਾ ’ਤੇ ਲੱਗੇ ਨਾਕੇ ਉੱਤੇ ਸਵਾਰ ਜਦੋਂ ਦੋਵੇਂ ਸ਼ੱਕੀਆਂ ਨੂੰ ਰੁਕਣ ਲਈ ਆਖਿਆ, ਤਾਂ ਉਹ ਰੁਕਣ ਦੀ ਥਾਂ ਉੱਥੋਂ ਭੱਜ ਨਿੱਕਲੇ।

 

 

ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਹ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਪਿੱਛਾ ਕਰਦੇ ਸਮੇਂ ਤੇਜ਼ੀ ਕਾਰਨ ਸ਼ੱਕੀਆਂ ਕੋਲੋਂ ਇੱਕ ਬੈਗ ਡਿੱਗ ਪਿਆ। ਜਦੋਂ ਉਸ ਬੈਗ ਨੂੰ ਚੈੱਕ ਕੀਤਾ ਗਿਆ, ਤਾਂ ਉਸ ਵਿੱਚੋਂ ਦੋ ਹੱਥਗੋਲੇ ਬਰਾਮਦ ਹੋਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Suspects with hand grenades near Ajnala managed to flee