ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ’ਚ 23–24 ਸਾਲ ਦੀਆਂ ਦੋ ਔਰਤਾਂ ਦੀ ਮੌਤ

ਲੁਧਿਆਣਾ ’ਚ 23–24 ਸਾਲ ਦੀਆਂ ਦੋ ਔਰਤਾਂ ਦੀ ਮੌਤ

ਲੁਧਿਆਣਾ ’ਚ ਦੋ ਅਜਿਰੀਆਂ ਮਹਿਲਾ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚ ਕੋਰੋਨਾ ਵਾਇਰਸ ਵਰਗੇ ਲੱਛਣ ਤਾਂ ਸਨ ਪਰ ਹਾਲੇ ਉਨ੍ਹਾਂ ਦੇ ਟੈਸਟ ਚੱਲ ਰਹੇ ਸਨ ਤੇ ਅਧਿਕਾਰਤ ਤੌਰ ’ਤੇ ਉਨ੍ਹਾਂ ਦੇ ਇਸ ਘਾਤਕ ਵਾਇਰਸ ਦੀ ਲਪੇਟ ’ਚ ਆਏ ਹੋਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

 

 

ਇਨ੍ਹਾਂ ਔਰਤਾਂ ਦੀ ਉਮਰ ਸਿਰਫ਼ 23 ਤੇ 24 ਸਾਲ ਸੀ। ਉਨ੍ਹਾਂ ਨੂੰ ਬੀਤੀ ਰਾਤ ਹੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

 

 

ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੋ ਔਰਤਾਂ ਦੀ ਮੌਤ ਦੀ ਤਾਂ ਪੁਸ਼ਟੀ ਕੀਤੀ ਪਰ ਨਾਲ ਹੀ ਇਹ ਵੀ ਕਿਹਾ ਕਿ ਉਹ ਹਾਲੇ ਰਿਪੋਰਟਾਂ ਦੀ ਉਡੀਕ ਕਰ ਰਹੇ ਹਨ।

 

 

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ ਨੇ ਵੀ ਇਹੋ ਕਿਹਾ ਕਿ ਦੋ ਮੌਤਾਂ ਤਾਂ ਜ਼ਰੂਰ ਹੋਈਆਂ ਪਰ ਹਾਲੇ ਅਜਿਹਾ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਹ ਕੋਰੋਨਾ ਤੋਂ ਪੀੜਤ ਸਨ।

 

 

ਪੰਜਾਬ ’ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 48 ਵਿਅਕਤੀ ਪ੍ਰਭਾਵਿਤ ਹੋ ਚੁੱਕੇ ਹਨ ਤੇ ਇਹ ਘਾਤਕ ਵਾਇਰਸ ਸੂਬੇ ਦੇ ਪੰਜ ਨਾਗਰਿਕਾਂ ਦੀ ਜਾਨ ਵੀ ਲੈ ਚੁੱਕਾ ਹੈ; ਜਿਨ੍ਹਾਂ ’ਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਵੀ ਸ਼ਾਮਲ ਹਨ।

 

 

ਭਾਈ ਖਾਲਸਾ ਦਾ ਦੇਹਾਂਤ ਅੱਜ ਤੜਕੇ 4:30 ਵਜੇ ਹੋਇਆ ਹੈ। ਲੁਧਿਆਣਾ ਦੀ ਇੱਕ ਕੋਰੋਨਾ–ਪਾਜ਼ਿਟਿਵ ਔਰਤ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ।

 

 

ਸਮੁੱਚੇ ਦੇਸ਼ ਵਿੱਚ ਕੋਰੋਨਾ ਕਾਰਨ ਲੌਕਡਾਊਨ ਕੀਤਾ ਗਿਆ ਹੈ ਤੇ ਪੰਜਾਬ ਵਿੱਚ ਤਾਂ ਲੌਕਡਾਉਨ ਨੂੰ ਸਫ਼ਲ ਬਣਾਉਣ ਲਈ ਕਰਫ਼ਿਊ ਵੀ ਲਾਇਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two women aged 23 and 24 die in Ludhiana