ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇਹਰਟਾ `ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਛੇਹਰਟਾ `ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਲਾਗਲੇ ਕਸਬੇ ਛੇਹਰਟਾ `ਚ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਜਣਾ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਦਾ ਪੁੱਤਰ ਹੈ। ਇੱਥੇ ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਸੂਬੇ `ਚ ਨਸਿ਼ਆਂ ਖਿ਼ਲਾਫ਼ ਵੱਡੇ ਪੱਧਰ `ਤੇ ਜੰਗ ਲੜ ਰਹੀ ਹੈ।

ਕਰਨ ਪਾਸੀ (27) ਅਤੇ ਹਰਪ੍ਰੀਤ ਸਿੰਘ (30) ਨਾਂਅ ਦੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਤੜਕੇ ਕਰਨ ਪਾਸੀ ਦੇ ਘਰੋਂ ਹੀ ਬਰਾਮਦ ਹੋਈਆਂ। ਪਾਸੀ ਦੇ ਪਿਤਾ ਮੋਤੀ ਲਾਲ ਪਾਸੀ ਆਮ ਆਦਮੀ ਪਾਰਟੀ ਦੀ ਸ਼ਹਿਰੀ ਇਕਾਈ ਦੇ ਸੰਯੁਕਤ ਸਕੱਤਰ ਹਨ। ਇਹ ਜਾਣਕਾਰੀ ਪਾਰਟੀ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਸੁਰੇਸ਼ ਸ਼ਰਮਾ ਨੇ ਦੁਖੀ ਪਰਿਵਾਰ ਨਾਲ ਸੋਗ ਪ੍ਰਗਟਾਉਂਦਿਆਂ ਦਿੱਤੀ।

ਪੁਲਿਸ ਨੂੰ ਇਨ੍ਹਾਂ ਮੌਤਾਂ ਦੇ 48 ਘੰਟਿਆਂ ਬਾਅਦ ਖ਼ਬਰ ਮਿਲੀ, ਜਦੋਂ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਘਰ ਅੰਦਰੋਂ ਬਹੁਤ ਤੇਜ਼ ਬੋਅ ਆ ਰਹੀ ਹੈ। ਪੁਲਿਸ ਨੇ ਬੈੱਡ ਤੋਂ ਲਾਸ਼ਾਂ ਬਰਾਮਦ ਕੀਤੀਆਂ। ਉੱਥੇ ਮੌਕੇ `ਤੇ ਇੱਕ ਸਿਰਿੰਜ ਵੀ ਬਰਾਮਦ ਕੀਤੀ ਗਈ।

ਚਾਚੇ ਜਵਾਹਰ ਲਾਲ ਨੇ ਦੱਸਿਆ ਕਿ ਕਰਨ ਪਾਸੀ ਦਾ ਵਿਆਹ ਦੋ ਕੁ ਸਾਲ ਪਹਿਲਾਂ ਹੋਇਆ ਸੀ ਤੇ ਉਸ ਦੀ ਪਤਨੀ ਨਿਊ ਜ਼ੀਲੈਂਡ ਰਹਿੰਦੀ ਹੈ। ਉਹ ਵੀ ਹੁਣ ਆਪਣੀ ਪਤਨੀ ਕੋਲ ਜਾਣ ਦੀ ਯੋਜਨਾ ਉਲੀਕ ਰਿਹਾ ਸੀ। ਵੁਸ ਦੀ ਮਾਂ ਰੀੜ੍ਹ ਦੀ ਹੱਡੀ ਦੇ ਰੋਗ ਤੋਂ ਪੀੜਤ ਹੈ ਤੇ ਉਨ੍ਹਾਂ ਦਾ ਚੰਡੀਗੜ੍ਹ ਦੇ ਇੱਕ ਹਸਪਤਾਲ ਤੋਂ ਇਲਾਜ ਚੱਲ ਰਿਹਾ ਹੈ। ਉਹ ਇਹ ਘਟਨਾ ਵਾਪਰਨ ਸਮੇਂ ਤਰਨ ਤਾਰਨ ਜਿ਼ਲ੍ਹੇ ਦੇ ਸ਼ਹਿਰ ਪੱਟੀ `ਚ ਰਹਿੰਦੇ ਆਪਣੇ ਪੇਕੇ ਪਰਿਵਾਰ ਕੋਲ ਗਏ ਹੋਏ ਸਨ ਤੇ ਕਰਨ ਦੇ ਪਿਤਾ ਉਨ੍ਹਾਂ ਨੂੰ ਲੈਣ ਲਈ ਆਪਣੇ ਸਹੁਰੇ ਘਰ ਗਏ ਸਨ।

ਛੇਹਰਟਾ ਪੁਲਿਸ ਥਾਣੇ ਦੇ ਐੱਸਐੱਚਓ ਹਰੀਸ਼ ਬਹਿਲ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਕੁਝ ਸਿਰਿੰਜਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਇਸੇ ਤੋਂ ਅੰਦਾਜ਼ਾ ਲਾਇਆ ਹੈ ਕਿ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੋ ਸਕਦੀ ਹੈ। ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ ਲਖਬੀਰ ਸਿੰਘ ਨੇ ਇਸ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਮੌਤਾਂ ਪਿੱਛੇ ਕੋਈ ਹੋਰ ਕਾਰਨ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਲਾਸ਼ਾਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ, ਜਿਸ ਕਰ ਕੇ ਉਨ੍ਹਾਂ ਦੀ ਸ਼ਨਾਖ਼ਤ ਵੀ ਠੀਕ ਤਰ੍ਹਾਂ ਨਹੀਂ ਹੋ ਰਹੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸ਼ਨਾਖ਼ਤ ਕਰਨ ਵਿੱਚ ਕਾਫ਼ੀ ਔਖਿਆਈ ਪੇਸ਼ ਆਈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two youth died at Chheharta by drug overdose