ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਗਭਰੂ ਸੈਲਫ਼ੀਆਂ ਲੈਂਦੇ ਸੰਗਰੂਰ ਨੇੜੇ ਨਹਿਰ ’ਚ ਡੁੱਬੇ

ਦੋ ਗਭਰੂ ਸੈਲਫ਼ੀਆਂ ਲੈਂਦੇ ਸੰਗਰੂਰ ਨੇੜੇ ਨਹਿਰ ’ਚ ਡੁੱਬੇ

ਸੰਗਰੂਰ ਜ਼ਿਲ੍ਹੇ ਦੇ ਛਾਜਲੀ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਸੰਗਤੀਵਾਲ ਵਿਖੇ ਦੋ ਗਭਰੂ ਮੁੰਡੇ ‘ਟਿਕ ਟੌਕ ਸੈਲਫ਼ੀਆਂ’ ਲੈਂਦੇ ਨਹਿਰ ’ਚ ਡੁੱਬ ਕੇ ਮਰ ਗਏ ਹਨ। ਉਨ੍ਹਾਂ ਦੀ ਸ਼ਨਾਖ਼ਤ 18 ਸਾਲਾ ਲਵਪ੍ਰੀਤ ਸਿੰਘ ਤੇ 16 ਸਾਲਾ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਹੀ ਪਿੰਡ ਬਿੱਗਰਵਾਲ ਦੇ ਰਹਿਣ ਵਾਲੇ ਸਨ।

 

 

ਇਹ ਦੁਖਦਾਈ ਘਟਨਾ ਅੱਜ ਦੁਪਹਿਰ 2:30 ਵਜੇ ਉਦੋਂ ਵਾਪਰੀ, ਜਦੋਂ ਇਹ ਦੋਵੇਂ ਗਭਰੂ ਮੋਟਰਸਾਇਕਲ ਰਾਹੀਂ ਨਹਿਰ ਉੱਤੇ ਪੁੱਜੇ। ਉਹ ‘ਟਿਕ ਟੌਕ ਐਪ’ ਉੱਤੇ ਵਿਡੀਓਜ਼ ਬਣਾ ਰਹੇ ਸਨ ਕਿ ਇੱਕ ਜਣਾ ਅਚਾਨਕ ਨਹਿਰ ਵਿੱਚ ਡਿੱਗ ਪਿਆ ਤੇ ਦੂਜੇ ਨੇ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ਼ ਮਾਰ ਦਿੱਤੀ।

 

 

ਲਵਪ੍ਰੀਤ ਸਿੰਘ ਦੇ ਪਿਤਾ ਓਮ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਦੋਵੇਂ ਗਭਰੂਆਂ ਦੀਆਂ ਲਾਸ਼ਾਂ ਇਹ ਘਟਨਾ ਵਾਪਰਨ ਦੇ ਅੱਧੇ ਘੰਟੇ ਪਿੱਛੋਂ ਨਹਿਰ ’ਚੋਂ ਕੱਢੀਆਂ ਗਈਆਂ। ਦੋਵੇਂ ਪਰਿਵਾਰਾਂ ਨੇ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two youth drown in Sangrur canal while taking selfies