ਅਗਲੀ ਕਹਾਣੀ

​​​​​​​ਊਧਮ ਸਿੰਘ ਨੇ ਅੰਗਰੇਜ਼ ਹਾਕਮਾਂ ਤੋਂ ਬਦਲਾ ਲੈਣ ਲਈ ਕੀਤੀ ਸੀ 21 ਸਾਲ ਉਡੀਕ

ਊਧਮ ਸਿੰਘ ਨੇ ਅੰਗਰੇਜ਼ ਹਾਕਮਾਂ ਤੋਂ ਬਦਲਾ ਲੈਣ ਲਈ ਕੀਤੀ ਸੀ 21 ਸਾਲ ਉਡੀਕ

ਸ਼ਹੀਦ ਊਧਮ ਸਿੰਘ (1899–1940) ਬਾਰੇ ਲੰਦਨ ਦੇ ਰੇਡੀਓ ਤੇ ਟੀਵੀ ਪੇਸ਼ਕਾਰ ਲੇਖਿਕਾ ਅਨੀਤਾ ਆਨੰਦ ਨੇ ਆਪਣੀ ਨਵੀਂ ਪੁਸਤਕ ‘ਦਿ ਪੇਸ਼ੈਂਟ ਅਸੈਸਿਨ: ਏ ਟਰੂ ਟੇਲ ਆਫ਼ ਮੈਜ਼ੈਕਰੇ, ਰੀਵੈਂਜ ਐਂਡ ਦਿ ਰਾਜ’ ਲਿਖਿਆ ਹੈ ਕਿ – ‘ਜਿਹੜੇ ਛਿਣ ਊਧਮ ਸਿੰਘ ਹੁਰਾਂ ਨੇ ਰਿਵਾਲਵਰ ਦਾ ਟ੍ਰਿਗਰ ਦਬਾਇਆ ਸੀ, ਉਸੇ ਹੀ ਛਿਣ ਉਨ੍ਹਾਂ ਨੂੰ ਇੰਗਲੈਂਡ ਵਿੱਚ ਸਭ ਤੋਂ ਵੱਧ ਨਫ਼ਰਤ ਕੀਤੀ ਜਾਣ ਲੱਗ ਪਈ ਸੀ ਪਰ ਭਾਰਤ ਵਿੱਚ ਉਹ ਨਾਇਕ ਬਣ ਗਏ ਸਨ ਤੇ ਕੌਮਾਂਤਰੀ ਸਿਆਸਤ ਲਈ ਉਹ ਇੱਕ ਮੋਹਰਾ ਬਣ ਗਏ ਸਨ। ਜੋਜ਼ਫ਼ ਗੋਬੈਲਸ ਨੇ ਊਧਮ ਸਿੰਘ ਦੀ ਕਹਾਣੀ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਪ੍ਰਾਪੇਗੰਡੇ ਲਈ ਵਰਤਿਆ ਸੀ। ’

 

 

ਮਹਾਨ ਦੇਸ਼–ਭਗਤ ਊਧਮ ਸਿੰਘ ਹੁਰਾਂ ਨੇ 1919 ਦੌਰਾਨ ਅੰਮ੍ਰਿਤਸਰ ਵਿਖੇ ਵਾਪਰੇ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਲਿਆ ਸੀ; ਇਸੇ ਲਈ ਉਹ ਸਮੂਹ ਭਾਰਤੀਆਂ ਦੇ ਨਾਇਕ ਹਨ। ਅਨੀਤਾ ਆਨੰਦ ਹੁਰਾਂ ਦੀ ਪੁਸਤਕ ਆਉਂਦੀ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਉਸੇ ਦਿਨ ਜੱਲ੍ਹਿਆਵਾਲਾ ਬਾਗ਼ ਕਾਂਡ ਦਾ ਸ਼ਤਾਬਦੀ ਵਰ੍ਹਾ ਵੀ ਹੋਵੇਗਾ। ਇੰਗਲੈਂਡ ਵਿੱਚ ਉਨ੍ਹਾਂ ਦੀ ਪੁਸਤਕ ਪਹਿਲਾਂ ਹੀ ਰਿਲੀਜ਼ ਹੋ ਚੁੱਕੀ ਹੈ।

 

 

ਊਧਮ ਸਿੰਘ ਸੁਨਾਮ (ਜ਼ਿਲ੍ਹਾ ਸੰਗਰੂਰ) ਦੇ ਜੰਮਪਲ਼ ਸਨ। ਉਨ੍ਹਾਂ ਦੇ ਪਿਤਾ ਇੱਕ ਰੇਲਵੇ ਫ਼ਾਟਕ ’ਤੇ ਚੌਕੀਦਾਰ ਸਨ। ਜਦੋਂ ਉਨ੍ਹਾਂ ਦਾ ਦੇਹਾਂਤ ਹੋ ਗਿਆ, ਤਾਂ ਊਧਮ ਸਿੰਘ ਨੂੰ ਅੰਮ੍ਰਿਤਸਰ ਦੇ ਕੇਂਦਰੀ ਖ਼ਾਲਸਾ ਯਤੀਮਖਾਨੇ ਵਿੱਚ ਜਾ ਕੇ ਰਹਿਣਾ ਪਿਆ ਸੀ ਤੇ ਉੱਥੇ ਹੀ ਜੱਲ੍ਹਿਆਂਵਾਲਾ ਬਾਗ਼ ਦਾ ਖ਼ੂਨੀ ਸਾਕਾ ਵਾਪਰਿਆ ਸੀ। ਊਧਮ ਸਿੰਘ ਇਸ ਘਟਨਾ ਤੋਂ ਡਾਢੇ ਦੁਖੀ ਹੋਏ ਸਨ ਤੇ ਇਸ ਸਾਕੇ ਨੇ ਉਨ੍ਹਾਂ ਦੀ ਸੋਚਣੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸੀ। ਇਸੇ ਲਈ ਉਹ ਬਾਅਦ ਵਿੱਚ ਅੰਗਰੇਜ਼ਾਂ ਦੇ ਸਾਮਰਾਜ ਨੂੰ ਇੱਕ ਅਜਿਹੀ ਸੱਟ ਦੇਣ ਵਿੱਚ ਸਫ਼ਲ ਹੋਏ, ਜਿਸ ਦਾ ਬਹੁਤ ਵੱਡਾ ਅਸਰ ਪਿਆ।

 

 

ਲੇਖਿਕਾ ਨੇ ਇਹ ਵੀ ਕਿਹਾ ਹੈ ਕਿ ਦਰਅਸਲ ਬ੍ਰਿਟਿਸ਼ ਅਧਿਕਾਰੀ ਦੇਸ਼–ਭਗਤ ਊਧਮ ਸਿੰਘ ਵੱਲੋਂ ਓ’ਡਵਾਇਰ ਦੇ ਕਤਲ ਦੀ ਘਟਨਾ ਨੂੰ ਕੁਝ ਵੱਖਰਾ ਰੱਖ ਕੇ ਪੇਸ਼ ਕਰਨਾ ਚਾਹੁੰਦੇ ਸਨ। ਓ’ਡਵਾਇਰ ਸਾਲ 1912 ਤੋਂ ਲੈ ਕੇ 1919 ਤੱਕ ਪੰਜਾਬ ਦਾ ਗਵਰਨਰ ਰਿਹਾ ਸੀ। ਕਤਲ ਦੀ ਘਟਨਾ ਇਸ ਕਰ ਕੇ ਵੱਖਰੀ ਰੱਖੀ ਜਾ ਰਹੀ ਸੀ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਬਹੁਤ ਸਾਰੇ ਭਾਰਤੀ ਫ਼ੌਜੀ ਜਵਾਨ, ਜਿਨ੍ਹਾਂ ਵਿੱਚੋਂ ਵੱਡੀ ਪੰਜਾਬੀਆਂ ਦੀ ਸੀ, ਇੰਗਲੈਂਡ ਦੀ ਤਰਫ਼ੋਂ ਜੰਗ ਲੜ ਰਹੇ ਸਨ।

 

 

ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਲੈਣ ਲਈ ਊਧਮ ਸਿੰਘ ਹੁਰਾਂ ਨੇ 21 ਸਾਲ ਤੱਕ ਉਡੀਕ ਕੀਤੀ ਸੀ। ਉਨ੍ਹਾਂ 13 ਮਾਰਚ, 1940 ਨੂੰ ਲੰਦਨ ਦੇ ਕੈਕਸਟਨ ਹਾਲ ਵਿੱਚ ਓ’ਡਵਾਇਰ ਦਾ ਕਤਲ ਕੀਤਾ ਸੀ। ਉਨ੍ਹਾਂ ਉਸ ਦੇ ਦੋ ਗੋਲ਼ੀਆਂ ਮਾਰੀਆਂ ਸਨ।’

 

 

ਲੇਖਿਕਾ ਅਨੀਤਾ ਆਨੰਦ ਦੱਸਦੇ ਹਨ ਕਿ 1919 ਦੀ ਵਿਸਾਖੀ ਮੌਕੇ ਜਦੋਂ ਜੱਲ੍ਹਿਆਂਵਾਲਾ ਬਾਗ਼ ਦਾ ਖ਼ੂਨੀ ਸਾਕਾ ਵਾਪਰ ਰਿਹਾ ਸੀ, ਉਦੋਂ ਉਨ੍ਹਾਂ ਦੇ ਆਪਣੇ ਦਾਦਾ ਈਸ਼ਵਰ ਦਾਸ ਆਨੰਦ ਵੀ ਉਸੇ ਬਾਗ਼ ਵਿੱਚ ਸਨ। ਉਸ ਤੋਂ ਬਾਅਦ ਉਹ ਭਾਵੇਂ ਬਹੁਤਾ ਸਮਾਂ ਜਿਊਂਦੇ ਨਹੀਂ ਰਹੇ ਪਰ ਉਹ ਸਦਾ ਇਹੋ ਸੁਆਲ ਕਰਦੇ ਰਹੇ ਕਿ ਉਹ ਉਸ ਕਤਲੇਆਮ ’ਚੋਂ ਬਚ ਕਿਵੇਂ ਗਏ। ਇਹ ਕਿਤਾਬ ਲਿਖਣ ਲਈ ਅਨੀਤਾ ਆਨੰਦ ਹੁਰਾਂ ਨੇ ਕਾਫ਼ੀ ਖੋਜ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Udham Singh waited for 21 years to avenge from British rulers