ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UGC ਨੇ NET ਲਈ ਪੰਜਾਬੀ ਦੇ ਸਿਲੇਬਸ ’ਚੋਂ ਕੱਢੀ ਦੋ ਗੁਰੂ ਸਾਹਿਬਾਨ ਦੀ ਬਾਣੀ

UGC ਨੇ NET ਲਈ ਪੰਜਾਬੀ ਦੇ ਸਿਲੇਬਸ ’ਚੋਂ ਕੱਢੀ ਦੋ ਗੁਰੂ ਸਾਹਿਬਾਨ ਦੀ ਬਾਣੀ

––ਇੱਕ ਉੱਪ–ਸਿਰਲੇਖ ’ਤੇ ਵੀ ਉੱਠ ਸਕਦੈ ਵਿਵਾਦ

 

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ‘ਨੈਸ਼ਨਲ ਇਲਿਜੀਬਿਲਿਟੀ ਟੈਸਟ’ (NET - ਰਾਸ਼ਟਰੀ ਯੋਗਤਾ ਪ੍ਰੀਖਿਆ) ਲਈ ਪੰਜਾਬੀ ਦਾ ਸਿਲੇਬਸ ਬਦਲ ਦਿੱਤਾ ਹੈ। ਇਸ ਸਿਲੇਬਸ ਵਿੱਚ ਉਂਝ ਤਾਂ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ ਪਰ ਇਸ ਤਬਦੀਲੀ ਦਾ ਮੁੱਖ ਪੱਖ ਇਹ ਹੈ ਕਿ ਇਸ ਵਿੱਚੋਂ ਦੋ ਸਿੱਖ ਗੁਰੂ ਸਾਹਿਬਾਨ ਗੁਰੂ ਅਮਰ ਦਾਸ ਤੇ ਗੁਰੂ ਰਾਮ ਦਾਸ ਦੀ ਬਾਣੀ ਬਾਰੇ ਪਾਠ ਕੱਢ ਦਿੱਤੇ ਗਏ ਹਨ।

 

 

ਕਾਲਜਾਂ ਤੇ ਯੂਨੀਵਰਸਿਟੀ ਪੱਧਰ ਦੇ ਲੈਕਚਰਾਰਜ਼ ਤੇ ਵਿਦਿਆਰਥੀਆਂ ਲਈ ਜੂਨੀਅਰ ਰੀਸਰਚ ਫ਼ੈਲੋਸ਼ਿਪ ਵਾਸਤੇ ਯੋਗਤਾ NET ਵੱਲੋਂ ਹੀ ਨਿਰਧਾਰਤ ਕੀਤੀ ਜਾਂਦੀ ਹੈ। ਹੁਣ ‘ਨੈਸ਼ਨਲ ਟੈਸਟਿੰਗ ਏਜੰਸੀ’ (NTA) ਇਹ ਪ੍ਰੀਖਿਆ ਲੈਂਦੀ ਹੈ ਅਤੇ ਇਸ ਪ੍ਰੀਖਿਆ ਦੀ ਪੱਧਤੀ ਹੁਣ ਤਬਦੀਲ ਕਰ ਦਿੱਤੀ ਗਈ ਹੈ।

 

 

ਯੂਜੀਸੀ ਨੇ ਹੁਣ ਸੂਫ਼ੀ ਕਾਵਿ ਤੇ ਗੁਰਮਤਿ ਬਾਣੀ (ਕਾਵਿ) ਨੂੰ ਇੱਕੋ ਇਕਾਈ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਹੁਣ ਇਸ ਵਿੱਚ ਪੰਜ ਸਿੱਖ ਗੁਰੂ ਸਾਹਿਬਾਨ – ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਮੇਜਰ ਗੁਰੂ ਪੋਇਟਸ’ ਦੇ ਉੱਪ–ਸਿਰਲੇਖ ਅਧੀਨ ਸ਼ਾਮਲ ਕੀਤੀ ਗਈ ਹੈ।

 

 

ਸੂਤਰਾਂ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਸਿਲੇਬਸ ਪਹਿਲਾਂ ਹੀ UGC ਵੱਲੋਂ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ। ਇਹ ਵੀ ਸੂਚਿਤ ਕੀਤਾ ਗਿਆ ਸੀ ਕਿ ਯੂਜੀਸੀ ਨੂੰ ਸਲਾਹਾਂ ਦੇਣ ਵਾਲੇ ਵੱਖੋ–ਵੱਖਰੀਆਂ ਯੂਨੀਵਰਸਿਟੀਜ਼ ਦੇ ਸੀਨੀਅਰ ਪ੍ਰੋਫ਼ੈਸਰਾਂ ਨੂੰ ਸੱਦਿਆ ਵੀ ਗਿਆ ਸੀ।

 

 

ਪੰਜਾਬ ਯੂਨੀਵਰਸਿਟੀ ‘ਚ ਪੰਜਾਬੀ ਵਿਭਾਗ ਦੇ ਫ਼ੈਕਲਟੀ ਮੈਂਬਰ ਡਾ. ਸੁਖਦੇਵ ਸਿੰਘ ਨੇ ਦੱਸਿਆ,’’ਯੂਜੀਸੀ ਨੂੰ ਸਾਰੇ ਗੁਰੂ ਸਾਹਿਬਾਨ ਦੀ ਚੋਣਵੀਂ ਬਾਣੀ ਸ਼ਾਮਲ ਕਰਨੀ ਚਾਹੀਦੀ ਸੀ, ਦੋ ਗੁਰੂ ਸਾਹਿਬਾਨ ਦੀ ਬਾਣੀ ਨੂੰ ਕੱਢਣਾ ਨਹੀਂ ਸੀ ਚਾਹੀਦਾ। ਸ੍ਰੀ ਗੁਰੂ ਅਮਰ ਦਾਸ ਤੇ ਸ੍ਰੀ ਗੁਰੂ ਰਾਮ ਦਾਸ ਜੀ ਵੱਲੋਂ ਰਚੀ ਬਾਣੀ ਵੀ ਬਹੁਤ ਜ਼ਿਆਦਾ ਅਹਿਮ ਹੈ।’’

 

 

ਵਿਭਾਗ ਦੇ ਇੱਕ ਸ਼ੋਧਾਰਥੀ (ਰੀਸਰਚ ਸਕਾਲਰ) ਰਾਮ ਸਿੰਘ ਨੇ ਕਿਹਾ,‘ਬਾਣੀ ਸਾਨੂੰ ਉਸ ਜੁੱਗ ਦੀ ਤਰਕਪੂਰਨ ਪਹੁੰਚ ਬਾਰੇ ਦੱਸਦੀ ਹੈ। ਹਰੇਕ ਗੁਰੂ ਸਾਹਿਬ ਵੱਲੋਂ ਰਚੀ ਬਾਣੀ ਵਿਦਿਆਰਥੀਆਂ ਲਈ ਬੇਹੱਦ ਅਹਿਮ ਹੈ। ਜੇ ਇਸ ਦੀ ਅਹਿਮੀਅਤ ਨੂੰ ਮਹਿਸੂਸ ਕੀਤੇ ਬਗ਼ੈਰ ਯੂਜੀਸੀ ਨੇ ਅਜਿਹਾ ਕੀਤਾ ਹੈ, ਤਾਂ ਇਸ ਨਾਲ ਕਈ ਤਰ੍ਹਾਂ ਦੇ ਸੁਆਲ ਉੱਠਣੇ ਸੁਭਾਵਕ ਹਨ। ਜੇ ਅਜਿਹਾ ਪੰਜਾਬੀ ਦੇ ਪ੍ਰੋਫ਼ੈਸਰਾਂ ਨੇ ਕੀਤਾ ਹੈ, ਤਾਂ ਇਹ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ।’

 

 

ਇੱਕ ਸੀਨੀਅਰ ਅਧਿਆਪਕ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਉੱਪ–ਸਿਰਲੇ ‘ਪ੍ਰਮੁੱਖ ਗੁਰੂ ਕਵੀ’ (ਮੇਜਰ ਗੁਰੂ ਪੋਇਟਸ) ਆਪਣੇ–ਆਪ ਵਿੱਚ ਹੀ ‘ਵਿਵਾਦਗ੍ਰਸਤ’ ਹੈ।

 

 

ਪੰਜਾਬ ਯੂਨੀਵਰਸਿਟੀ ‘ਚ ਪੰਜਾਬੀ ਵਿਭਾਗ ਦੇ ਚੇਅਰਪਰਸਨ ਯੋਗਰਾਜ ਅੰਗਰੀਸ਼ ਨੇ ਕਿਹਾ,‘ਹੋ ਸਕਦਾ ਹੈ ਕਿ ਅਜਿਹਾ ਸਿਲੇਬਸ ਘਟਾਉਣ ਲਈ ਕੀਤਾ ਗਿਆ ਹੋਵੇ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਫਿਰ ਸੂਫ਼ੀ ਕਾਵਿ ਤੇ ਗੁਰਮਤਿ ਬਾਣੀ ਨੂੰ ਇੱਕੋ ਯੂਨਿਟ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਅਸੀਂ ਸੂਫ਼ੀ ਤੇ ਗੁਰਮਤਿ ਕਾਲ ਨੂੰ ਸੁਨਹਿਰੀ ਜੁੱਗ ਆਖਦੇ ਹਨ। ਇਹ ਦੋਵੇਂ ਅਧਿਐਨ ਲਈ ਬਹੁਤ ਅਹਿਮ ਹਨ।’

 

 

ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਸਿਲੇਬਸ ਦੀ 10ਵੀਂ ਇਕਾਈ ਨੂੰ ‘ਮਿਸਲੇਨੀਅਸ’ (ਫੁਟਕਲ) ਨਾਂਅ ਦਿੱਤਾ ਗਿਆ ਹੈ। ਇਸ ਯੂਨਿਟ ’ਚ 20 ਨੁਕਤੇ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦਾ ਪੰਜਾਬੀ ਸਾਹਿਤ ਤੇ ਸੂਝ–ਬੂਝ ਨਾਲ ਕੋਈ ਵਾਹ–ਵਾਸਤਾ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UGC remove Guru sahiban Banni from NET Punjabi Syllabus