ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਕੋਣੇ–ਕੋਣੇ 'ਚ ਸਖ਼ਤ ਸੁਰੱਖਿਆ ਪ੍ਰਬੰਧ, ਜਾਣੋ ਕਿਉਂ...

ਪੰਜਾਬ ਦੇ ਕੋਣੇ–ਕੋਣੇ 'ਚ ਸਖ਼ਤ ਸੁਰੱਖਿਆ ਪ੍ਰਬੰਧ, ਜਾਣੋ ਕਿਉਂ...

ਵਿਸ਼ਵ–ਅੱਤਵਾਦੀ ਮਸੂਦ ਅਜ਼ਹਰ ਹੁਣ ਪੰਜਾਬ ’ਚ 19 ਮਈ ਨੂੰ ਹੋਣ ਵਾਲੀ ਪੋਲਿੰਗ ਤੋਂ ਪਹਿਲਾਂ ਸੂਬੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਚੱਕਰਾਂ ਵਿੱਚ ਹੈ। ਖ਼ੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਦੇ ਆਧਾਰ ਉੱਤੇ ਸੁਰੱਖਿਆ ਬਲ ਇਸੇ ਕਾਰਨ 24 ਘੰਟੇ ਹਾਈ–ਅਲਰਟ ’ਤੇ ਹਨ। ਖ਼ਾਸ ਤੌਰ ਉੱਤੇ ਜੰਮੂ ਤਵੀ ਵੱਲੋਂ ਆਉਣ ਵਾਲੀਆਂ ਰੇਲ ਗੱਡੀਆਂ ਤੇ ਵਾਹਨਾਂ ਦੀ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

 

 

ਦਰਅਸਲ, ਬੀਤੀ 14 ਫ਼ਰਵਰੀ ਨੂੰ ਪੁਲਵਾਮਾ ’ਚ ਹੋਏ ਹਮਲੇ ਦੇ ਬਾਅਦ ਤੋਂ ਹੀ ਪੰਜਾਬ ਵਿੱਚ ਬਹੁਤ ਚੌਕਸੀ ਵਰਤੀ ਜਾ ਰਹੀ ਹੈ। ਚੋਣਾਂ ਦੇ ਮਾਹੌਲ ਕਾਰਨ ਸਿਆਸੀ ਪਾਰਟੀਆਂ ਨੇ ਉਂਝ ਵੀ ਮਾਹੌਲ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ। ਜੈਸ਼–ਏ–ਮੁਹੰਮਦ ਅਜਿਹੇ ਹਾਲਾਤ ਵਿੱਚ ਹੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਘੜ ਰਿਹਾ ਹੈ।

 

 

ਚੰਡੀਗੜ੍ਹ ਸਮੇਤ ਪੰਜਾਬ ਦੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਵਿੱਚ ਹੀ ਇਸ ਵੇਲੇ ਸੁਰੱਖਿਆ ਚੌਕਸੀ ਪੂਰੇ ਜ਼ੋਰਾਂ ’ਤੇ ਹੈ। ਰਾਤ ਸਮੇਂ ਇਹ ਚੌਕਸੀ ਕਈ ਗੁਣਾ ਹੋਰ ਵਧ ਜਾਂਦੀ ਹੈ। 19 ਮਈ ਤੱਕ ਪੁਲਿਸ ਤੇ ਹੋਰ ਸੁਰੱਖਿਆ ਬਲ ਪੰਜਾਬ ਵਿੱਚ ਪੱਬਾਂ ਭਾਰ ਬਣੇ ਰਹਿਣਗੇ। ਉੱਚ ਪੁਲਿਸ ਅਧਿਕਾਰੀਆਂ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ, ਤਾਂ ਇਸ ਨੂੰ ਸਿਰਫ਼ ਚੋਣਾਂ ਕਾਰਨ ਰੂਟੀਨ ਦੀ ਸੁਰੱਖਿਆ ਦੱਸਿਆ।

 

 

19 ਮਈ ਨੂੰ ਪੋਲਿੰਗ ਤੋਂ ਬਾਅਦ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦੀ ਰਾਖੀ ਦੀ ਜ਼ਿੰਮੇਵਾਰੀ ਬਣ ਜਾਵੇਗੀ, ਜੋ 23 ਮਈ ਦੀ ਸਵੇਰ ਤੱਕ ਰਹੇਗੀ। ਉਸੇ ਦਿਨ ਗਿਣਤੀ ਸ਼ੁਰੂ ਹੋਵੇਗੀ ਤੇ ਦੁਪਹਿਰ 12 ਤੋਂ 1 ਵਜੇ ਤੱਕ ਸਭ ਨੂੰ ਇਹ ਪਤਾ ਲੱਗ ਜਾਵੇਗਾ ਕਿ ਭਾਰਤ ਵਿੱਚ ਹੁਣ ਅਗਲੀ ਸਰਕਾਰ ਕਿਸ ਦੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ultra Security in Punjab s every nook and corner due to polls