ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਕਤਸਰ ਸਾਹਿਬ ਵਿਖੇ ਉਮੀਦ ਵੋਕੇਸ਼ਨਲ ਪ੍ਰਾਜੈਕਟ ਨੇ ਖਾਸ ਬੱਚਿਆਂ ਦਾ ਹੌਂਸਲਾ ਵਧਾਇਆ

----ਸਪੈਸ਼ਲ ਵੋਕੇਸ਼ਨਲ ਰਿਸੋਰਸ ਸੈਂਟਰ ਵਿਚ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਸਿਖਲਾਈ----
 

----ਵਿਸ਼ੇਸ਼ ਟ੍ਰੇਨਿੰਗ ਲੈ ਕੇ ਕਲਾਤਮਕ ਗੁਣਾਂ ਨਾਲ ਲਿਬਰੇਜ਼ ਹੋ ਰਹੇ ਹਨ ਦਿਵਿਆਂਗ ਬੱਚੇ---
 

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਅੰਕਿਤ ਭਾਵੇਂ ਸੁਣਨ ਤੇ ਬੋਲਣ ਤੋਂ ਅਸਮਰੱਥ ਹੈ, ਪਰ ਉਸ ਦੇ ਹੱਥਾਂ ਦੇ ਜਾਦੂ ਦਾ ਕੋਈ ਮੁਕਾਬਲਾ ਨਹੀਂ ਉਸ ਦੇ ਹੱਥਾਂ ਦੀਆਂ ਬਣੀਆਂ ਰੱਖੜੀਆਂ ਨੇ ਕਈ ਵੀਰਾਂ ਦੇ ਗੁਟ ਸਜਾਏ ਹਨ ਰੱਖੜੀਆਂ ਬਣਾਉਣ ਤੋਂ ਇਲਾਵਾ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮੋਮਬਤੀਆਂ, ਦੀਵੇ ਬਣਾਉਣ ਜਿਹੀਆਂ ਕਲਾਵਾਂ ਦੀ ਸਿਖਲਾਈ ਜ਼ਿਲਾ ਸਪੈਸ਼ਲ ਰਿਸੋਰਸ ਸੈਂਟਰ ਤੋਂ ਲਈ ਹੈ ਇਸੇ ਤਰਾਂ ਦਿਮਾਗੀ ਤੌਰਤੇ ਕਮਜ਼ੋਰ ਕਰਨ ਸਚਦੇਵਾ ਵੀ ਕਈ ਗੁਣਾਂ ਦਾ ਧਾਰਨੀ ਹੈ ਤੇ ਉਸ ਨੇ ਵੀ ਹੱਥੀਂ ਸਾਮਾਨ ਬਣਾ ਕੇ ਕਈ ਸਟਾਲਾਂ ਦੀ ਸ਼ੋਭਾ ਵਧਾਈ ਹੈ ਜ਼ਿਲਾ ਸਪੈਸ਼ਲ ਰਿਸੋਰਸ ਸੈਂਟਰ ਦੇ ਅੰਕਿਤ ਸੇਤੀਆ ਅਤੇ ਕਰਨ ਸਚਦੇਵਾ ਵਰਗੇ ਦਰਜਨ ਤੋਂ ਵੱਧ ਵਿਸ਼ੇਸ਼ ਲੋੜਾਂ ਵਾਲੇ ਬੱਚੇਉਮੀਦ ਵੋਕੇਸ਼ਨਲ ਪ੍ਰਾਜੈਕਟਤਹਿਤ ਸਿਖਲਾਈ ਲੈ ਕੇ ਦਿਨਾਂ-ਤਿਉਹਾਰਾਂ ਜਾਂ ਹੋਰ ਮੌਕਿਆਂਤੇ ਹੱਥੀਂ ਬਣਾਏ ਸਾਮਾਨ ਦੀਆਂ ਸਟਾਲਾਂ ਲਾ ਕੇ ਭਰਵਾਂ ਹੁੰਗਾਰਾ ਪ੍ਰਾਪਤ ਕਰ ਚੁੱਕੇ ਹਨ

 


 

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਆਪਣੇ ਪੈਰਾਂਤੇ ਖੜਾ ਕਰਨ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਿਹਾਉਮੀਦ ਵੋਕੇਸ਼ਨਲ ਪ੍ਰਾਜੈਕਟਵਿਸ਼ੇਸ਼ ਬੱਚਿਆਂ ਦਾ ਹੁਨਰ ਤਰਾਸ਼ਣ ਲਈ ਕਾਫੀ ਲਾਹੇਵੰਦ ਸਾਬਿਤ ਹੋ ਰਿਹਾ ਹੈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ, ਪੰਜਾਬ ਵੱਲੋਂਉਮੀਦ ਵੋਕੇਸ਼ਨਲਪ੍ਰੋਜੈਕਟ ਸਮੱਗਰ ਸਿੱਖਿਆ ਅਭਿਆਨ ਅਧੀਨ ਚਲਾਇਆ ਜਾ ਰਿਹਾ ਹੈ
 

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਦੀ ਦੇਖ-ਰੇਖ ਹੇੇਠ ਚੱਲ ਰਹੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿੱਖਿਆ ਅਫਸਰ . ਮਲਕੀਤ ਸਿੰਘ ਖੋਸਾ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ 14 ਸਾਲ ਤੋਂ ਵੱਧ ਉਮਰ ਦੇ ਦਿਵਿਆਂਗ ਬੱਚਿਆਂ ਦੇ ਹੁਨਰ ਵਿੱਚ ਵਾਧਾ ਕਰਨ ਲਈਉਮੀਦ ਵੋਕੇਸ਼ਨਲ ਪ੍ਰੋਜੈਕਟਤਹਿਤ ਬੱਚਿਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ ਇਹ ਸਿਖਲਾਈ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਜ਼ਿਲਾ ਸਪੈਸ਼ਲ ਵੋਕੇਸ਼ਨਲ ਰਿਸੋਰਸ ਸੈਂਟਰ ਵਿਖੇ ਦਿੱਤੀ ਜਾਂਦੀ ਹੈ

 


 

ਉਨਾਂ ਦੱਸਿਆ ਕਿ ਇਸ ਸਬੰਧੀ ਜ਼ਿਲੇ ਦੇ 14 ਸਪੈਸ਼ਲ ਅਧਿਆਪਕਾਂ ਨੂੰ ਵੋਕੇਸ਼ਨਲ ਰਿਹੈਬੀਲੀਏਸ਼ਨ ਟ੍ਰੇਨਿੰਗ ਸੈਂਟਰ ਲੁਧਿਆਣਾ ਦੇ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਗਈ ਹੈ, ਜੋ ਅੱਗੇ ਇਨਾਂ ਬੱਚਿਆਂ ਨੂੰ ਪਿਛਲੇ ਸਾਲ ਤੋਂ ਟ੍ਰੇਨਿੰਗ ਦੇ ਰਹੇ ਹਨ ਉਨਾਂ ਦੱਸਿਆ ਕਿ ਜ਼ਿਲੇ ਦੇ ਮੁੱਖ ਸਪੈਸ਼ਲ ਰਿਸੋਰਸ ਸੈਂਟਰ ਤੋਂ ਇਲਾਵਾ ਹੋਰ ਰਿਸੋਰਸ ਰੂਮਜ਼ ਵਿਚ ਵੀ ਟ੍ਰੇਨਿੰਗ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਾਇਆ ਗਿਆ ਹੈ ਤੇ ਜੇਕਰ ਬੱਚਿਆਂ ਦੇ ਮਾਪਿਆਂ ਦਾ ਇਸੇ ਤਰਾਂ ਸਹਿਯੋਗ ਮਿਲਦਾ ਰਿਹਾ ਤਾਂ ਛੇਤੀ ਹੀ ਇਹ ਪ੍ਰਾਜੈਕਟ ਜ਼ਿਲੇ ਵਿਚ ਹੋਰ ਵਧੇ-ਫੁੱਲੇਗਾ
 


ਕਿਹੜੀਆਂ ਕਿਹੜੀਆਂ ਕਲਾਵਾਂ ਦੀ ਦਿੱਤੀ ਜਾਂਦੀ ਹੈ ਸਿਖਲਾਈ


ਜ਼ਿਲਾ ਆਈਈ ਰਿਸੋਰਸ ਪਰਸਨ ਅਮਰਗੁਰਪ੍ਰੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਬੱਚਿਆਂ ਨੂੰ ਰੱਖੜੀਆਂ ਬਣਾਉਣਾ, ਮੋਮਬਤੀਆਂ, ਦੀਵੇ ਬਣਾਉਣਾ, ਫਲਾਵਰ ਮੇਕਿੰਗ, ਆਰਟੀਫਿਸ਼ਲ ਗਹਿਣੇ, ਬਟਨ ਮੇਕਿੰਗ ਆਦਿ ਬਣਾਉਣ ਦਾ ਹੁਨਰ ਸਿਖਲਾਇਆ ਜਾਂਦਾ ਹੈ ਤਾਂ ਜੋ ਇਨਾਂ ਕਲਾਵਾਂ ਸਦਕਾ ਬੱਚੇ ਅੱਗੇ ਜਾ ਕੇ ਆਪਣੇ ਪੈਰਾਂਤੇ ਖੜੇ ਹੋ ਸਕਣ

ਤਿਉਹਾਰਾਂ ਮੌਕੇ ਸਟਾਲਾਂ ਨੂੰ ਮਿਲਦੈ ਭਰਵਾਂ ਹੁੰਗਾਰਾ


ਉਪ ਜ਼ਿਲਾ ਸਿੱਖਿਆ ਅਫਸਰ ਮਨਛਿੰਦਰ ਕੌਰ ਨੇ ਦੱਸਿਆ ਕਿ ਇਨਾਂ ਬੱਚਿਆਂ ਵੱਲੋਂ ਹੱਥੀਂ ਬਣਾਏ/ਸਜਾਏ ਸਾਮਾਨ ਦੀ ਪਲੇਠੀ ਸਟਾਲ ਪਿਛਲੀ ਦੀਵਾਲੀਤੇ ਲਾਈ ਗਈ ਸੀ, ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਉਨਾਂ ਦੱਸਿਆ ਕਿ ਇਸ ਪ੍ਰ੍ਰਾਜੈਕਟ ਤਹਿਤ ਖਾਸ ਮੌਕਿਆਂ ਜਿਵੇਂ ਕਿ ਤਿਉਹਾਰਾਂ ਜਾਂ ਹੋਰ ਵਿਸ਼ੇਸ਼ ਦਿਨਾਂਤੇ ਬੱਚਿਆਂ ਦੀ ਸਿਖਲਾਈਤੇ ਵਧੇਰੇ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਤਿਉਹਾਰਾਂ ਆਦਿ ਮੌਕੇ ਬੱਚੇ ਕਲਾਤਮਕ ਚੀਜ਼ਾਂ ਦੀਆਂ ਸਟਾਲਾਂ ਲਾ ਸਕਣ ਉਨਾਂ ਦੱਸਿਆ ਕਿ ਸਪੈਸ਼ਲ ਰਿਸੋਰਸ ਸੈਂਟਰ ਦੇ ਨਾਲ ਲੱਗਦੇ ਸਰਕਾਰੀ ਕੰਨਿਆ ਸਕੂਲ ਵਿਚ ਰੱਖੜੀ ਦੇ ਤਿਉਹਾਰ ਮੌਕੇ ਵਿਸ਼ੇਸ਼ ਬੱਚਿਆਂ ਵੱਲੋਂ ਤਿਆਰ ਰੱਖੜੀਆਂ ਮੁਹੱਈਆ ਕਰਾਈਆਂ ਗਈਆਂ ਸਨ, ਜਿਨਾਂ ਨੂੰ ਵਧੀਆ ਹੁੰਗਾਰਾ ਮਿਲਿਆ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:umeed vocational project encourages special children at Muktsar Sahib