ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਉਮਰਨਾੰਗਲ ਤੇ ਚਰਨਜੀਤ ਸ਼ਰਮਾ ਨੂੰ ਕੀਤਾ ਜਾਵੇਗਾ ਰੋਪੜ ਜੇਲ੍ਹ ਤਬਦੀਲ

​​​​​​​ਉਮਰਨਾੰਗਲ ਤੇ ਚਰਨਜੀਤ ਸ਼ਰਮਾ ਨੂੰ ਕੀਤਾ ਜਾਵੇਗਾ ਰੋਪੜ ਜੇਲ੍ਹ ਤਬਦੀਲ

ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਸੁਪਰਇੰਟੈਂਡੈਂਟ ਜਸਪਾਲ ਸਿੰਘ ਨੂੰ ਮੁਅੱਤਲ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੇ ਦੋ ਬਹੁ–ਚਰਚਿਤ ਪੁਲਿਸ ਅਧਿਕਾਰੀਆਂ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਚਰਨਜੀਤ ਸਿੰਘ ਸ਼ਰਮਾ (ਸੇਵਾ–ਮੁਕਤ) ਨੂੰ ਰੋਪੜ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ।

 

 

ਇਹ ਦੋਵੇਂ ਸਾਬਕਾ ਤੇ ਮੌਜੂਦਾ ਪੁਲਿਸ ਅਧਿਕਾਰੀ ਸਾਲ 2015 ਦੇ ਬਹਿਬਲ ਕਲਾਂ ਗੋਲੀ ਕਾਂਡ ਕਾਰਨ ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਹਨ। ਫ਼ਰੀਦਕੋਟ ਦੀ ਅਦਾਲਤ ਨੇ ਉਨ੍ਹਾਂ ਦਾ ਨਿਆਂਇਕ ਰਿਮਾਂਡ ਦਿੱਤਾ ਸੀ। ਚਰਨਜੀਤ ਸਿੰਘ ਸ਼ਰਮਾ ਤਾਂ ਸੇਵਾ–ਮੁਕਤ ਹੋ ਚੁੱਕੇ ਹਨ ਪਰ ਪਰਮਰਾਜ ਸਿੰਘ ਉਮਰਾਨੰਗਲ ਹਾਲੇ ਵੀ ਆਈਜੀ ਦੇ ਅਹੁਦੇ ਉੱਤੇ ਨਿਯੁਕਤ ਹਨ ਤੇ ਇਸ ਸਮੇਂ ਉਹ ਮੁਅੱਤਲ ਚੱਲ ਰਹੇ ਹਨ।

 

 

ਸ੍ਰੀ ਚਰਨਜੀਤ ਸਿੰਘ ਸ਼ਰਮਾ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰ ਕੇ ਫ਼ਰੀਦਕੋਟ ਦੀ ਜੇਲ੍ਹ ਤੋਂ ਤਬਦੀਲ ਕਰ ਦਿੱਤਾ ਜਾਵੇ, ਤਦ ਉਨ੍ਹਾਂ ਨੂੰ ਪਟਿਆਲਾ ਦੀ ਜੇਲ੍ਹ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸ੍ਰੀ ਉਮਰਾਨੰਗਲ ਨੂੰ ਵੀ ਫ਼ਰੀਦਕੋਟ ਤੋਂ ਪਟਿਆਲਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Umranangal and Charanjit Sharma will be shifted to Ropar Jail