ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵ–ਜੰਮੀਆਂ ਬੱਚੀਆਂ ਨੂੰ ਨਹਿਰ ’ਚ ਸੁੱਟਣ ਵਾਲੇ ਮਾਮਾ ਤੇ ਨਾਨੀ ਗ੍ਰਿਫ਼ਤਾਰ

ਨਵ–ਜੰਮੀਆਂ ਬੱਚੀਆਂ ਨੂੰ ਨਹਿਰ ’ਚ ਸੁੱਟਣ ਵਾਲੇ ਮਾਮਾ ਤੇ ਨਾਨੀ ਗ੍ਰਿਫ਼ਤਾਰ

ਪੁਲਿਸ ਨੇ ਇੱਕ ਅਜਿਹੇ ਮਾਮੇ ਬਲਜਿੰਦਰ ਸਿੰਘ ਤੇ ਨਾਨੀ ਮਲਕੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਨਵ–ਜੰਮੀਆਂ ਜੁੜਵਾਂ ਬੱਚੀਆਂ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ। ਇਹ ਵਾਰਦਾਤ ਬੁੱਧਵਾਰ ਰਾਤ ਸਮੇਂ ਦੀ ਹੈ। ਬੱਚੀਆਂ ਦੀ ਮਾਂ ਹਾਲੇ ਹਸਪਤਾਲ ’ਚ ਦਾਖ਼ਲ ਹੈ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ।

 

 

ਬੱਚੀਆਂ ਦੀ ਭਾਲ ਵਿੱਚ ਗੋਤਾਖੋਰ ਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਦੀ ਪਤਨੀ ਅਮਨਦੀਪ ਕੌਰ ਵਾਸੀ ਪਿੰਡ ਚੱਕ ਅਤਰ ਸਿੰਘ ਵਾਲਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਨਿਜੀ ਹਸਪਤਾਲ ’ਚ ਜਣੇਪੇ ਲਈ ਦਾਖ਼ਲ ਕਰਵਾਇਆ ਸੀ। ਬੁਧਵਾਰ ਰਾਤੀਂ ਉਸ ਨੇ ਘੱਟ ਵਜ਼ਨ ਦੀਆਂ ਦੋ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ ਸੀ।

 

 

ਪੁਲਿਸ ਤੇ ਹਸਪਤਾਲ ਦੇ ਡਾਕਟਰਾਂ ਮੁਤਾਬਕ ਅਮਨਦੀਪ ਕੌਰ ਦੀ ਮਾਂ ਮਲਕੀਤ ਕੌਰ ਤੇ ਮਾਮੇ ਬਲਜਿੰਦਰ ਸਿੰਘ ਰਾਤੀਂ 8:30 ਵਜੇ ਇਹ ਆਖ ਕੇ ਬੱਚੀਆਂ ਨੂੰ ਆਪਣੇ ਨਾਲ ਲੈ ਗਏ ਕਿ ਉਹ ਉਨ੍ਹਾਂ ਨੂੰ ਆਪਣੀ ਭੈਣ ਦੇ ਘਰ ਲਿਜਾ ਰਹੇ ਹਨ। ਪਰ ਉਨ੍ਹਾਂ ਦੋਵਾਂ ਨੇ ਬੱਚੀਆਂ ਨੂੰ ਨਹਿਰ ’ਚ ਸੁੱਟ ਦਿੱਤਾ।

 

 

ਸਵੇਰੇ ਬੱਚੀਆਂ ਗ਼ਾਇਬ ਹੋਈਆਂ ਵੇਖ ਕੇ ਅਸਪਤਾਲ ਦੇ ਪ੍ਰਬੰਧਕਾਂ ਨੇ ਪੁੱਛਗਿੱਛ ਕੀਤੀ ਤੇ ਸ਼ੱਕ ਹੋਣ ’ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਦੋਵੇਂ ਮੁਲਜ਼ਮਾਂ ਨੇ ਆਪਣਾ ਗੁਨਾਹ ਮੰਨ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uncle and Grandmother arrested who threw two infant girls in canal