ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿ਼ਰੋਜ਼ਪੁਰ ਜੇਲ੍ਹ `ਚ ਜ਼ੇਰੇ ਸੁਣਵਾਈ ਕੈਦੀ ਦੀ ਮੌਤ

ਫਿ਼ਰੋਜ਼ਪੁਰ ਜੇਲ੍ਹ `ਚ ਜ਼ੇਰੇ ਸੁਣਵਾਈ ਕੈਦੀ ਦੀ ਮੌਤ

ਫਿ਼ਰੋਜ਼ਪੁਰ ਦੀ ਕੇਂਦਰੀ ਜੇਲ੍ਹ `ਚ ਇੱਕ ਜ਼ੇਰੇ ਸੁਣਵਾਈ ਕੈਦੀ ਸਰਾਜ ਸਿੰਘ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਇਲਾਜ ਦੌਰਾਨ ਸਿਵਲ ਹਸਪਤਾਲ `ਚ ਹੋਈ। ਸਰਾਜ ਸਿੰਘ ਮਲੋਟ ਦਾ ਵਸਨੀਕ ਸੀ ਤੇ ਉਸ ਨੂੰ 25 ਬੋਤਲਾਂ ਨਾਜਾਇਜ਼ ਸ਼ਰਾਬ ਦੇ ਮਾਮਲੇ `ਚ ਮੁਲਜ਼ਮ ਮੰਨਦਿਆਂ ਹਾਲੇ ਦੋ ਦਿਨ ਪਹਿਲਾਂ ਜੇਲ੍ਹ ਲਿਆਂਦਾ ਗਿਅ ਾਸੀ।


ਪ੍ਰਾਪਤ ਜਾਣਕਾਰੀ ਅਨੁਸਾਰ ‘‘ਸਰਾਜ ਸਿੰਘ ਨੂੰ ਪਹਿਲਾਂ ਤੋਂ ਹੀ ਤਪੇਦਿਕ (ਟੀ.ਬੀ.) ਰੋਗ ਹੋਣ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ ਤੇ ਉਹ ਨਸ਼ੇ ਦਾ ਵੀ ਆਦੀ ਰਿਹਾ ਹੈ।`` ਅਜਿਹੀਆਂ ਕੁਝ ਸਮੱਸਿਆਵਾਂ ਕਾਰਨ ਹੀ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਸੀ।


ਇਹ ਖ਼ਬਰ ਲਿਖੇ ਜਾਣ ਤੱਕ ਲਾਸ਼ ਨੂੰ ਪੋਸਟ-ਮਾਰਟਮ ਲਈ ਭੇਜਿਆ ਜਾ ਚੁੱਕਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Undertrial dies in ferozepur prison