ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਗਰੂਰ ’ਚ ਹਿਰਾਸਤੀ ਕੈਦੀ ਦੀ ਮੌਤ, ਪਰਿਵਾਰ ਨੇ ਲਾਇਆ ਪੁਲਿਸ ਤਸ਼ੱਦਦ ਦਾ ਦੋਸ਼

​​​​​​​ਸੰਗਰੂਰ ’ਚ ਹਿਰਾਸਤੀ ਕੈਦੀ ਦੀ ਮੌਤ, ਪਰਿਵਾਰ ਨੇ ਲਾਇਆ ਪੁਲਿਸ ਤਸ਼ੱਦਦ ਦਾ ਦੋਸ਼

53 ਸਾਲਾਂ ਦਾ ਇੱਕ ਹਿਰਾਸਤੀ ਕੈਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਅੱਜ ਸੰਗਰੂਰ ਦੇ ਸਿਵਲ ਹਸਪਤਾਲ ’ਚ ਦਮ ਤੋੜ ਗਿਆ। ਦੋਸ਼ ਇਹ ਲੱਗ ਰਿਹਾ ਹੈ ਕਿ ਪੁਲਿਸ ਹਿਰਾਸਤ ਵਿੱਚ ਉਸ ਉੱਤੇ ਤਸ਼ੱਦਦ ਢਾਹਿਆ ਗਿਆ ਹੈ। ਉਸ ਨੂੰ 31 ਦਸੰਬਰ ਨੂੰ ਪੰਚਾਇਤ ਚੋਣਾਂ ਦੌਰਾਨ ਉਲੰਘਣਾ ਦੇ ਇੱਕ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।

 

 

ਮ੍ਰਿਤਕ ਦੀ ਸ਼ਨਾਖ਼ਤ ਨਾਰਸੀ ਸਿੰਘ ਵਾਸੀ ਪਿੰਡ ਫ਼ਤਿਹਗੜ੍ਹ ਚੰਨਾ ਵਜੋਂ ਹੋਈ ਹੈ। ਉਸ ਨੂੰ ਬੀਤੀ 9 ਜਨਵਰੀ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਚੰਡੀਗੜ੍ਹ ਦੇ ਪੀਜੀਆਈਐੱਮਈਆਰ ’ਚ ਉਸ ਦੇ ਸਿਰ ਦੇ ਤਿੰਨ ਆਪਰੇਸ਼ਨ ਕਰਨੇ ਪਏ ਸਨ। ਇਨ੍ਹਾਂ ਆਪਰੇਸ਼ਨਾਂ ਤੋਂ ਬਾਅਦ ਹੀ ਉਸ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਸੀ।

 

 

ਨਾਰਸੀ ਦੇ 33 ਸਾਲਾ ਪੁੱਤਰ ਮਨਜੀਤ ਸਿੰਘ ਨੇ ਦੱਸਿਆ,‘ ਬਹਾਦਰ ਸਿੰਘ ਵਾਲਾ ਪੁਲਿਸ ਦੇ ਸੀਆਈਏ ਸਟਾਫ਼ ਨੇ ਨਾਰਸੀ ਨੂੰ ਹਿਰਾਸਤ ਵਿੱਚ ਲਿਆ ਸੀ ਤੇ ਉਸ ਉੱਤੇ ਕਥਿਤ ਤੌਰ ਉੱਤੇ ਤਸ਼ੱਦਦ ਢਾਹਿਆ ਸੀ। ਸੰਗਰੂਰ ਸਦਰ ਪੁਲਿਸ ਥਾਣੇ ’ਚ ਵੀ ਮੇਰੇ ਪਿਤਾ ਨਾਲ ਕੁੱਟਮਾਰ ਹੋਈ ਸੀ। ਉਨ੍ਹਾਂ ਦੇ ਸਿਰ ਤੇ ਲੱਤਾਂ ਉੱਤੇ ਸੱਟਾਂ ਲੱਗੀਆਂ ਸਨ। ਜਦੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ, ਤਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ 9 ਜਨਵਰੀ ਤੱਕ ਕਿਸੇ ਨੂੰ ਮਿਲਣ ਨਹੀਂ ਸੀ ਦਿੱਤਾ ਗਿਆ।’

 

 

ਮਨਜੀਤ ਸਿੰਘ ਨੇ ਕਿਹਾ,‘ਸਾਨੂੰ ਇਨਸਾਫ਼ ਚਾਹੀਦਾ ਹੈ ਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ। ਮੈਂ ਗ਼ਰੀਬ ਮਜ਼ਦੂਰ ਹਾਂ ਤੇ ਸਰਕਾਰ ਨੂੰ ਸਾਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।’

 

 

ਇਸ ਦੌਰਾਨ ਡੀਐੱਸਪੀ (ਦਿਹਾਤੀ) ਸਤਪਾਲ ਸ਼ਰਮਾ ਨੇ ਤਸ਼ੱਦਦ ਢਾਹੇ ਜਾਣ ਦੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਨਾਰਸੀ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਉਸ ਦਾ ਮੈਡੀਕਲ ਨਿਰੀਖਣ ਕਰਵਾਇਆ ਗਿਆ ਸੀ।

 

 

ਪੁਲਿਸ ਅਧਿਕਾਰੀ ਨੇ ਦੱਸਿਆ,‘ਨਾਰਸੀ ਨੂੰ ਜਦੋਂ ਇੱਕ ਦਿਨਾ ਰਿਮਾਂਡ ਉੱਤੇ ਭੇਜਿਆ ਗਿਆ ਸੀ, ਪੁਲਿਸ ਨੇ ਤਦ ਉਸ ਦਾ ਮੈਡੀਕਲ ਕਰਵਾਇਆ ਸੀ। ਜੇਲ੍ਹ ਭੇਜਦੇ ਸਮੇਂ ਵੀ ਉਸ ਦਾ ਮੈਡੀਕਲ ਕਰਵਾਇਆ ਗਿਆ ਸੀ। ਜੇ ਉਸ ਦੇ ਕੋਈ ਸੱਟ ਲੱਗੀ ਹੁੰਦੀ, ਤਾਂ ਮੈਡੀਕਲ ਟੈਸਟਾਂ ਵਿੱਚ ਉਹ ਗੱਲ ਜ਼ਰੂਰ ਸਾਹਮਣੇ ਆ ਜਾਣੀ ਸੀ। ਹੁਦ ਜੇਲ੍ਹ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰਨਗੇ।’

 

 

ਜੇਲ੍ਹ ਸੁਪਰਇੰਟੈਂਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਨਿਆਂਇਕ ਜਾਂਾਚ ਲਈ ਸੈਸ਼ਨਜ਼ ਕੋਰਟ ਨੂੰ ਲਿਖਿਆ ਹੈ। ‘ਜਦੋਂ ਉਸ ਦੀ ਸਿਹਤ ਖ਼ਰਾਬ ਸੀ, ਤਦ ਉਸ ਨੂੰ ਹਸਪਤਾਲ ਭੇਜਿਆ ਗਿਆ ਸੀ। ਅਸੀਂ ਤਾਂ ਨਿਆਂਇਕ ਜਾਂਚ ਲਈ ਵੀ ਲਿਖਿਆ ਹੈ ਤੇ ਇੱਕ ਸੈਸ਼ਨਜ਼ ਜੱਜ ਇਸ ਮਾਮਲੇ ਦੀ ਤਹਿਕੀਕਾਤ ਕਰਨਗੇ। ਜੇਲ੍ਹ ਵਿੱਚ ਨਾਰਸੀ ਤੋਂ ਕੋਈ ਪੁੱਛਗਿੱਛ ਨਹੀਂ ਹੋਈ।’

 

 

ਸਿਵਲ ਹਸਪਤਾਲ ਸੰਗਰੂਰ ਦੇ ਸੀਨੀਅਰ ਮੈਡੀਕਲ ਆਫ਼ੀਸਰ (SMO) ਡਾ. ਕ੍ਰਿਪਾਲ ਸਿੰਘ ਨੇ ਕਿਹਾ ਕਿ ਨਾਰਸੀ ਦੇ ਪਹਿਲਾਂ ਸਿਰ ਦੇ ਆਪਰੇਸ਼ਨ ਪੀਜੀਆਈ – ਚੰਡੀਗੜ੍ਹ ’ਚ ਹੋਏ ਸਨ ਤੇ ਬਾਅਦ ’ਚ ਉਸ ਨੂੰ ਸੰਗਰੂਰ ਸ਼ਿਫ਼ਟ ਕੀਤਾ ਗਿਆ ਸੀ।

 

 

ਐੱਸਐੱਚਓ ਸਿਟੀ–1 ਰਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਪੋਸਟਮਾਰਟਮ ਨਹੀਂ ਹੋ ਸਕਿਆ। ਉਹ ਇੱਕ ਜੱਜ ਦੀ ਮੌਜੂਦਗੀ ਵਿੱਚ ਹੀ ਹੋਵੇਗਾ। ਅਗਲੇਰੀ ਕਾਰਵਾਈ ਪੋਸਟਮਾਰਟਮ ਤੋਂ ਬਾਅਦ ਹੀ ਹੋਵੇਗੀ।

 

 

ਇੱਥੇ ਵਰਨਣਯੋਗ ਹੈ ਕਿ ਪੁਲਿਸ ਨੇ ਬੀਤੇ ਵਰ੍ਹੇ 31 ਦਸੰਬਰ ਨੂੰ ਪਿੰਡ ਫ਼ਤਿਹਗੜ੍ਹ ਚੰਨਾ ’ਚ ਸਰਪੰਚੀ ਦੀ ਚੋਣ ਲੜਨ ਵਾਲੇ ਹਾਰੇ ਉਮੀਦਵਾਰ ਸਮੇਤ 100 ਤੋਂ ਵੱਧ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਚੋਣ ਨਤੀਜੇ ਐਲਾਨਣ ਤੋਂ ਬਾਅਦ ਇਸ ਪਿੰਡ ਵਿੱਚ ਤਣਾਅ ਪੈਦਾ ਹੋ ਗਿਆ ਸੀ ਅਤੇ 30 ਦਸੰਬਰ ਨੂੰ ਦੇਰ ਰਾਤੀਂ ਇੱਕ ਭੀੜ ਨੇ ਪੋਲਿੰਗ ਸਟਾਫ਼ ਉੱਤੇ ਕਥਿਤ ਤੌਰ ਉੱਤੇ ਹਮਲਾ ਵੀ ਕੀਤਾ ਸੀ ਕਿਉਂਕਿ ਸਟਾਫ਼ ਉੱਤੇ ਵੋਟਾਂ ਭੁਗਤਣ ਦੌਰਾਨ ਕੁਝ ਗ਼ਲਤ ਗੱਲਾਂ ਕਰਨ ਦੇ ਦੋਸ਼ ਲੱਗੇ ਸਨ। ਉਸ ਘਟਨਾ ਵਿੱਚ ਇੱਕ ਪੁਲਿਸ ਕਾਂਸਟੇਬਲ ਵੀ ਜ਼ਖ਼ਮੀ ਹੋਇਆ ਸੀ।

ਪੀੜਤ ਪਰਿਵਾਰ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Undertrial dies in Sangrur Family alleges Police Torture