ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ’ਚ ਮਰਨ–ਵਰਤ ’ਤੇ ਬੈਠੇ ਬੇਰੁਜ਼ਗਾਰ ਅਧਿਆਪਕ

ਸੰਗਰੂਰ ’ਚ ਮਰਨ–ਵਰਤ ’ਤੇ ਬੈਠੇ ਬੇਰੁਜ਼ਗਾਰ ਅਧਿਆਪਕ

ਰੋਜ਼ਗਾਰ ਪ੍ਰਾਪਤੀ ਲਈ ਸੰਗਰੂਰ ਦੀ ਸੁਨਾਮ ਰੋਡ ਉੱਤੇ ਪਾਣੀ ਦੀ ਟੈਂਕੀ ਉੱਤੇ ਚੜ੍ਹੇ ਈਟੀਟੀ ਟੀਈਟੀ ਪਾਸ ਬੇਰੁਜ਼ਗਾਰ ਅਧਿਆਪਕਾਂ ਦੇ ਮਰਨ–ਵਰਤ ਉੱਤੇ ਬੈਠੇ ਦੋ ਸਾਥੀਆਂ ਨੂੰ ਸੱਤਵੇਂ ਦਿਨ ਬੁੱਧਵਾਰ ਨੂੰ ਪ੍ਰਸ਼ਾਸਨ ਨੇ ਜਬਰੀ ਚੁੱਕ ਕੇ ਹਸਪਤਾਲ ਦਾਖ਼ਲ ਕਰਵਾਇਆ। ਉਸ ਤੋਂ ਬੇਰੁਜ਼ਗਾਰ ਅਧਿਆਪਕ ਰੋਹ ’ਚ ਆ ਗਏ।

 

 

ਅਧਿਆਪਕਾ ਨੇ ਸੜਕ ਉੱਤੇ ਪੈ ਕੇ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਟੈਂਕੀ ਉੱਤੇ ਚੜ੍ਹੇ ਪੰਜ ਬੇਰੁਜ਼ਗਾਰ ਅਧਿਆਪਕਾਂ ਨੇ ਟੈਂਕੀ ਤੋਂ ਛਾਲਾਂ ਮਾਰਨ ਦਾ ਐਲਾਨ ਕਰ ਦਿੱਤਾ।

 

 

ਇਸ ਤੋਂ ਬਾਅਦ ਪ੍ਰਸ਼ਾਸਨ ਵਿੱਚ ਜਿਵੇਂ ਹੰਗਾਮਾ ਹੀ ਮੱਚ ਗਿਆ। ਪ੍ਰਸ਼ਾਸਨ ਨੇ ਟੈਂਕੀ ਹੇਠਾਂ ਜਾਲ਼ ਤੇ ਗੱਦੇ ਲਾ ਕੇ ਉਨ੍ਹਾਂ ਦੇ ਬਚਾਅ ਦਾ ਇੰਤਜ਼ਾਮ ਕੀਤਾ।

 

 

ਲਗਭਗ ਇੱਕ ਘੰਟੇ ਦੇ ਪ੍ਰਦਰਸ਼ਨ ਤੋਂ ਬਾਅਦ ਡੀਸੀ ਨੇ ਲਿਖਤੀ ਤੌਰ ਉੱਤੇ 20 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦਾ ਭਰੋਸਾ ਦੇ ਕੇ ਬੇਰੁਜ਼ਗਾਰ ਅਧਿਆਪਕਾਂ ਦਾ ਰੋਹ ਸ਼ਾਂਤ ਕੀਤਾ ਗਿਆ।

 

 

ਹਸਪਤਾਲ ’ਚ ਬੇਰੁਜ਼ਗਾਰ ਅਧਿਆਪਕਾਂ ਦਾ ਹਸਪਤਾਲ ਵਿੱਚ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਇੱਕ ਹੋਰ ਬੇਰੁਜ਼ਗਾਰ ਅਧਿਆਪਕ ਮਰਨ–ਵਰਤ ਉੱਤੇ ਬੈਠ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unemployed teachers sit on fast unto death in Sangrur