ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਬਜਟ ਕੇਵਲ ਇਕ ਸਿਆਸੀ ਨੋਟੰਕੀ ਅਤੇ ਖ਼ਾਲੀ ਡਰੰਮ: ਸਿੰਗਲਾ

ਪੰਜਾਬ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਬਜਟ-2020-21 ਨੂੰ ਖ਼ਾਲੀ ਡਰੰਮ ਅਤੇ ਸਿੱਖਿਆ ਅਤੇ ਖੇਤੀਬਾੜੀ ਖੇਤਰ ਲਈ ਕੋਈ ਨਵੀਂ ਘੋਸ਼ਣਾ ਨਾ ਕਰਨ ਵਾਲਾ ਦੱਸਿਆ ਹੈ। ਇਸ ਬਜਟ ਨੂੰ ਲੋਕ ਵਿਰੋਧੀ, ਨੌਜਵਾਨ ਵਿਰੋਧੀ ਅਤੇ ਕਿਸਾਨ ਵਿਰੋਧੀ ਆਖਦਿਆਂ ਸ੍ਰੀ ਸਿੰਗਲਾ ਨੇ ਕਿਹਾ ਇਸ ਬਜਟ ਵਿੱਚ ਉਤਪਾਦਕ ਖੇਤਰ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਗਈ ਹੈ।

 

ਉਨ੍ਹਾਂ ਇਥੇ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਵੱਧ ਰਹੀ ਖਪਤ ਦੇ ਪੱਖਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਉਨ੍ਹਾਂ ਆਮਦਨ ਕਰ ਵਿੱਚ ਦਿੱਤੀ ਗਈ ਰਿਆਇਤ ਨੂੰ ਇੱਕ ਪਬਲਿਕ ਸਟੰਟ ਦੱਸਿਆ ਹੈ ਜਿਸ ਨਾਲ ਵੱਡੇ ਪੱਧਰ 'ਤੇ ਲੋਕਾਂ ਨੂੰ ਕੋਈ ਵੀ ਫਾਇਦਾ ਨਹੀਂ ਮਿਲੇਗਾ। 

 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਲਆਈਸੀ ਦੇ ਫਾਇਦਿਆਂ ਅਤੇ ਦਾਨ ਤੇ ਕਰ ਛੋਟ ਨੂੰ ਵੀ ਘਟਾ ਦਿੱਤਾ ਹੈ। ਕੇਂਦਰ ਸਰਕਾਰ ਨੇ ਰਾਜਾਂ ਨੂੰ ਮਿਲਣ ਵਾਲੀ ਜੀਐਸਟੀ ਦੇ ਮੁਆਵਜ਼ੇ ਨੂੰ ਵੀ ਘਟਾ ਦਿੱਤਾ ਹੈ ਜਿਸ ਨਾਲ ਰਾਜ ਸਰਕਾਰਾਂ 'ਤੇ ਵਾਧੂ ਭਾਰ ਪਵੇਗਾ।

 

ਸਿੱਖਿਆ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਿੱਤੀ ਘਾਟੇ ਨੂੰ ਇਸ ਬਜਟ ਵਿਚ ਵਧਾਉਣ ਦਾ ਪ੍ਰਸਤਾਵ ਰੱਖਿਆ ਹੈ ਜਿਸ ਨਾਲ ਦੇਸ਼ ਵਿਚ ਹੋਰ ਮਹਿੰਗਾਈ ਵਧੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਨੀਤੀ ਆਯੋਗ ਦੀਆਂ ਸਿਫਾਰਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ ਜਿਸ ਤਹਿਤ ਭਾਰਤ ਨੂੰ ਸਿੱਖਿਆ ਉੱਤੇ ਜੀਡੀਪੀ ਦਾ 6 ਫ਼ੀਸਦੀ ਨਿਵੇਸ਼ ਕਰਨ ਲਈ ਕਿਹਾ ਗਿਆ ਸੀ। 

 

ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਨੇ ਵੀ ਆਪਣੀ ਇਕ ਰਿਪੋਰਟ ਰਾਹੀਂ ਖੁਲਾਸਾ ਕੀਤਾ ਹੈ ਕਿ ਭਾਰਤ ਵਿਚ ਸਰਕਾਰ ਆਪਣੀ ਜੀਡੀਪੀ ਦਾ ਕੇਵਲ 3.8 ਫੀਸਦੀ ਖ਼ਰਚ ਕਰਦਾ ਹੈ ਜੋ ਕਿ ਆਲਮੀ ਪੱਧਰ ਦੀ ਜੀਡੀਪੀ ਦੀ 4.7 ਫੀਸਦੀ ਔਸਤ ਤੋਂ ਵੀ ਘੱਟ ਹੈ।  
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Budget is just a political gimmick an empty drum: Singla