ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਬਜਟ ਸਿਰਫ ਸ਼ੋਸ਼ੇਬਾਜ਼ੀ, ਨਕਰਾਤਮਿਕ ਤੇ ਵੰਡ ਪਾਊ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕੇਂਦਰੀ ਬਜਟ 'ਤੇ ਵਰਦਿਆਂ ਕਿਹਾ ਕਿ ਇਸ ਵਿੱਚ ਕੁੱਝ ਠੋਸ ਨਹੀਂ ਹੈ ਸਿਰਫ ਸੋਸ਼ੇਬਾਜ਼ੀ ਦੇ ਐਲਾਨ ਹਨਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਸ ਬਜਟ ਰਾਹੀਂ ਸਾਫ ਕਰ ਦਿੱਤਾ ਕਿ ਆਰਥਿਕਤਾ ਉਨ੍ਹਾਂ ਦੀ ਪਹਿਲ ਨਹੀਂ ਹੈ ਸਗੋਂ ਉਨ੍ਹਾਂ ਦਾ ਏਜੰਡਾ ਨਕਰਾਤਮਿਕਤਾ ਤੇ ਵੰਡ ਪਾਊ ਹੈ

 

ਉਨ੍ਹਾਂ ਕਿਹਾ ਕਿ ਬਜਟ ਵਿੱਚ ਕੁੱਝ ਨਹੀਂ ਹੈ ਜਿਹੜਾ ਆਰਥਿਕ ਸੁਧਾਰਾਂ ਦਾ ਰਾਹ ਪੱਧਰਾ ਕਰੇ ਜਾਂ ਜਨਤਕ ਖਪਤ ਨੂੰ ਵਧਾ ਸਕੇ ਜਿਸ ਨਾਲ ਆਰਥਿਕਤਾ ਮੁੜ ਲੀਹਾਂ ਉਤੇ ਖੜੀ ਹੋ ਸਕੇਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਬਿਆਨਬਾਜ਼ੀ ਤੋਂ ਇਲਾਵਾ ਕੁੱਝ ਵੀ ਨਹੀਂ ਹੈ ਜਿਹੜਾ ਸਮਾਜ ਦੇ ਕਿਸੇ ਵੀ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੋਵੇ, ਚਾਹੇ ਉਹ ਕਿਸਾਨ, ਨੌਜਵਾਨ, ਵਪਾਰੀ ਜਾਂ ਮੱਧ ਵਰਗੀ ਤੇ ਗਰੀਬ ਲੋਕ ਹੋਣ

 

ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਬਜਟ ਵਪਾਰੀਆਂ ਦੀਆਂ ਭਾਵਨਾਨਾਂ ਨੂੰ ਮੁੜ ਸੁਰਜੀਤ ਕਰਨ ਦੀ ਬਜਾਏ ਦਿਸ਼ਾ ਤੇ ਸੋਚ ਰਹਿਤ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਇੱਛਾਵਾਂ ਅਤੇ ਲੋੜਾਂ ਦੀ ਕੋਈ ਪ੍ਰਵਾਹ ਨਹੀਂ ਹੈ ਜਿਸ ਕਰਕੇ ਇਹ ਅਰਥਵਿਵਸਥਾ ਨੂੰ ਹੋਰ ਨੀਵਾਣ ਵੱਲ ਲੈ ਕੇ ਜਾਵੇਗਾ

 

ਵਿੱਤ ਮੰਤਰੀ ਦੀ 2019-20 ਦੀ ਆਰਥਿਕ ਮੰਦਹਾਲੀ ਦਾ ਜ਼ਿਕਰ ਕਰਨ ਵਿੱਚ ਅਸਫਲਤਾ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿੱਧ ਕਰਦਾ ਹੈ ਕਿ ਕੇਂਦਰ ਦੀ ਅਰਥ ਵਿਵਸਥਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨਜਿੱਠਣ ਦਾ ਕੋਈ ਇਰਾਦਾ ਨਹੀਂ ਹੈਬਜਟ ਨੇ ਹਰੇਕ ਦੀਆਂ ਉਮੀਦਾਂ ਨੂੰ ਢਾਹ ਲਾਈ ਹੈਜਿਹੜੇ ਕਿਸਾਨ ਕਰਜ਼ੇ ਅਤੇ ਪਰਾਲੀ ਸਾੜਨ ਦੀ ਚੁਣੌਤੀ ਦੇ ਟਾਕਰੇ ਲਈ ਕੋਈ ਹੱਲ ਦੀ ਉਡੀਕ ਕਰ ਰਹੇ ਸਨ, ਉਨ੍ਹਾਂ ਪੱਲੇ ਨਿਰਾਸ਼ਾ ਪਈਉਦਯੋਗ ਅਣਗੌਲੇ ਗਏ, ਨੌਜਵਾਨ ਵੀ ਹਨੇਰੇ ਵਿੱਚੋਂ ਆਸ ਦੀ ਕਿਰਨ ਦੇਖਦਾ ਰਹਿ ਗਿਆ ਜਿਸ ਨੂੰ ਸਰਕਾਰ ਨੇ ਹੋਰ ਵੀ ਹਨੇਰੇ ਵਿੱਚ ਸੁੱਟ ਦਿੱਤਾ

 

ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਲਈ 16 ਸੂਤਰੀ ਐਕਸ਼ਨ ਪਲਾਨ ਵਿੱਚ ਕਿਤੇ ਵੀ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਸਕੀਮ ਸ਼ੁਰੂ ਕਰਨ ਜਾਂ ਪ੍ਰੋਤਸਾਹਨ ਦੇਣ ਦਾ ਜ਼ਿਕਰ ਨਹੀਂ ਹੈਉਨ੍ਹਾਂ ਕਿਹਾ ਕਿ ਅਨਾਜ ਦੇ ਬਫਰ ਭੰਡਾਰ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਪਹਿਲਾਂ ਹੀ ਕਿਸਾਨਾਂ ਉਤੇ ਦਬਾਅ ਪਾ ਰਹੇ ਹਨਕਿਸਾਨਾਂ ਲਈ ਇਹ ਬਜਟ ਪੂਰੀ ਤਰ੍ਹਾਂ ਨਿਰਾਸ਼ਾ ਵਾਲਾ ਹੈ

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਅਸਫਲ ਰਹੀ ਹੈ ਜੋ ਕਿ ਅਜੋਕੇ ਸਮੇਂ ਦੀ ਵੱਡੀ ਲੋੜ ਹੈਉਨ੍ਹਾਂ ਪੁੱਛਿਆ, ''ਬਜਟ ਵਿੱਚ ਸਿੰਜਾਈ ਤੇ ਬਿਜਲੀ ਖੇਤਰ ਨੂੰ ਮਜ਼ਬੂਤ ਤੇ ਨਵੀਨੀਕਰਨ ਲਈ ਕੀ ਕੀਤਾ ਗਿਆ ਹੈ? ਇਹ ਦੱਸਿਆ ਜਾਵੇਇਸ ਤਰ੍ਹਾਂ ਭਾਰਤ ਬਿਨਾਂ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਕਿਵੇਂ ਤਰੱਕੀ ਕਰ ਸਕੇਗਾ।''

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਥੋਂ ਤੱਕ ਕਿ ਰੱਖਿਆ ਖੇਤਰ ਨੂੰ ਵੀ ਬਣਦਾ ਹੱਕ ਨਹੀਂ ਮਿਲਿਆ ਜੋ ਕਿ ਇਨ੍ਹਾਂ ਖਤਰਨਾਕ ਵੇਲਿਆਂ ਵਿੱਚ ਕਿਸੇ ਵੀ ਸਰਕਾਰ ਲਈ ਪ੍ਰਮੁੱਖ ਪਹਿਲ ਦਾ ਖੇਤਰ ਹੈਉਨ੍ਹਾਂ ਕਿਹਾ ਕਿ 10,340 ਕਰੋੜ ਰੁਪਏ ਨਾਲ ਰੱਖਿਆ ਬਲਾਂ ਦੇ ਨਵੀਨੀਕਰਨ ਅਤੇ ਨਵੇਂ ਹਥਿਆਰਾਂ ਦੀ ਖਰੀਦ ਦੇ ਬਜਟ ਨੂੰ ਕੋਝਾ ਮਜ਼ਾਕ ਦੱਸਿਆ

 

ਉਨ੍ਹਾਂ ਕਿਹਾ ਇਹ ਵਾਧਾ ਹਾਸੋਹੀਣਾ ਹੈ ਕਿਉਂਕਿ ਇਸ ਤੋਂ ਵੱਧ ਤਾਂ ਸਾਲ ਦੇ ਅੰਤ ਤੱਕ ਇਕ ਆਮ ਮੁਲਾਜ਼ਮ ਨੂੰ ਵੀ ਮਿਲ ਜਾਂਦਾ ਹੈਕੇਂਦਰ ਸੂਬਿਆਂ ਦੀਆਂ ਮੰਗਾਂ ਨੂੰ ਵੀ ਪੂਰਾ ਕਰਨ ਵਿੱਚ ਅਸਫਲ ਰਿਹਾ ਜਿਨ੍ਹਾਂ ਵਿੱਚ ਪੰਜਾਬ ਨੂੰ ਜੀ.ਐਸ.ਟੀ. ਦਾ ਮੁਆਵਜ਼ਾ ਮਿਲਣ ਵਿੱਚ ਦੇਰੀ ਦਾ ਮਸਲਾ ਹੱਲ ਨਹੀਂ ਕੀਤਾ ਗਿਆਉਨ੍ਹਾਂ ਮੰਗ ਕਰਦਿਆਂ ਪੁੱਛਿਆ,''ਸੂਬਿਆਂ ਨੂੰ ਵਿਕਾਸ ਲਈ ਕਿੱਥੋਂ ਪੈਸਾ ਮਿਲੇਗਾ?''

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਜਟ ਉਦਯੋਗਾਂ ਨੂੰ ਹੁਲਾਰਾ ਦੇਣ ਵਿੱਚ ਵੀ ਅਸਫਲ ਰਿਹਾਉਨ੍ਹਾਂ ਕਿਹਾ ਕਿ ਉਦਯੋਗ ਤੇ ਵਣਜ ਦੇ ਪ੍ਰੋਤਸਾਹਨ ਲਈ ਜਾਰੀ ਕੀਤੇ 27,300 ਕਰੋੜ ਰੁਪਏ ਮਹਿਜ਼ ਨਿਗੂਣੀ ਰਕਮ ਹੈਹਰ ਜ਼ਿਲ ਵਿਚ ਐਕਸਪੋਰਟ ਹੱਬ ਸਥਾਪਤ ਕਰਨ ਲਈ ਕੁਝ ਲੋਕ-ਦਿਖਾਵੇ ਵਾਲੀਆਂ ਯੋਜਨਾਵਾਂ ਦੀ ਵੀ ਘੋਸ਼ਣਾ ਕੀਤੀ ਗਈ ਹੈ ਪਰ ਉਨ੍ਹਾਂ ਨੂੰ ਲਾਗੂ ਕਰਨ ਸਬੰਧੀ ਕਿਸੇ ਕਿਸਮ ਦੀ ਰੂਪ-ਰੇਖਾ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ ਜੋ ਦਰਸਾਉੁਂਦਾ ਹੈ ਕਿ ਸਰਕਾਰ ਰਾਸ਼ਟਰ ਦੇ ਆਰਥਿਕ ਵਿਕਾਸ ਅਤੇ ਪ੍ਰਗਤੀ ਤੋਂ ਪੂਰੀ ਤਰ੍ਹਾਂ ਅਨਜਾਣ ਹੈ

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ ਬਜਟ ਵਿੱਚ ਹਰ ਐਲਾਨ 'ਤੇ ਦੂਰਅੰਦੇਸ਼ੀ ਦੀ ਘਾਟ ਰੜਕਦੀ ਹੈਬੈਂਕਾਂ ਵਿੱਚ ਗੈਰ ਗਜ਼ਟਿਡ ਅਸਾਮੀਆਂ ਭਰਨ ਲਈ ਆਨਲਾਈਨ ਭਰਤੀ ਦਾ ਫੈਸਲਾ ਸਿੱਧ ਕਰਦਾ ਹੈ ਕਿ ਸਰਕਾਰ ਦੇਸ਼ ਵਿੱਚ ਗਰੀਬ ਵਿਦਿਆਰਥੀਆਂ ਵਿੱਚ ਡਿਜ਼ੀਟਲ ਸਾਖਰਤਾ ਦੀ ਘਾਟ ਤੋਂ ਅਣਜਾਨ ਹੈ

 

ਮੁੱਖ ਮੰਤਰੀ ਨੇ ਬਜਟ ਵਿੱਚ ਪੰਜਾਬ ਨਾਲ ਮਤਰੇਆ ਵਿਵਹਾਰ ਕਰਨ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸਿੱਖ ਕਲਚਰ ਤੇ ਵਿਰਾਸਤ ਨੂੰ ਪ੍ਰੋਤਸਾਹਨ ਦੇਣ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਕਿਉਂਕਿ ਨਾ ਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਬਜਟ ਵਿੱਚ ਕੁੱਝ ਰੱਖਿਆ ਗਿਆ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਮਨਾਏ ਜਾਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਲਈ ਕੁੱਝ ਰੱਖਿਆ ਗਿਆ ਹੈਪਾਣੀ ਦੀ ਭਾਰੀ ਕਿੱਲਤ ਦੇ ਬਾਵਜੂਦ ਪੰਜਾਬ ਨੂੰ ਕੇਂਦਰ ਵੱਲੋਂ ਪਾਣੀ ਦੀ ਸਾਂਭ ਸੰਭਾਲ ਲਈ ਰੱਖੇ ਗਏ ਜ਼ਿਲਿਆਂ ਵਿੱਚੋਂ ਬਾਹਰ ਰੱਖਿਆ ਗਿਆ ਹੈਉਨ੍ਹਾਂ ਕਿਹਾ ਕਿ ਇਥੋਂ ਤੱਕ ਵਿਸ਼ੇਸ਼ ਸੈਰ ਸਪਾਟਾ ਪ੍ਰਾਜੈਕਟਾਂ ਦੇ ਐਲਾਨ ਵਿੱਚ ਸਿਰਫ ਭਾਜਪਾ ਸਾਸ਼ਿਤ ਸੂਬਿਆਂ ਨੂੰ ਸ਼ਾਮਲ ਕੀਤਾ ਗਿਆ ਹੈਇਹੋ ਜਿਹਾ ਵਤੀਰਾ ਸੰਘੀ ਦੇਸ਼ ਲਈ ਨਾਬਰਦਾਸ਼ਯੋਗ ਹੈ

 

ਮੁੱਖ ਮੰਤਰੀ ਨੇ ਕਿਹਾ ਕਿ ਇਕ ਹੋਰ ਖੇਤਰ ਜੋ ਸੱਚਮੁੱਚ ਪੰਜਾਬ ਅਤੇ ਹੋਰ ਸਾਰੇ ਰਾਜਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ, ਉਹ ਜੀ.ਐਸ.ਟੀ. ਮੁਆਵਜ਼ਾ ਫੰਡ ਨੂੰ ਜੀ.ਐਸ.ਟੀ. ਸੈਸ ਅਧੀਨ ਇਕੱਤਰ ਕਰਨ ਤੱਕ ਸੀਮਤ ਕਰਨ ਦਾ ਕੇਂਦਰ ਦਾ ਫੈਸਲਾ ਹੈਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਸੂਬਿਆਂ ਲਈ ਮੁਸ਼ਕਲਾਂ ਨੂੰ ਹੋਰ ਵਧਾ ਦੇਵੇਗਾ ਜੋ ਜੀ.ਐਸ.ਟੀ. ਮਾਲੀਆ ਵਿੱਚ ਆਪਣਾ ਹਿੱਸਾ ਪਾਉਣ ਲਈ ਪਹਿਲਾਂ ਤੋਂ ਲੰਬੇ ਸਮੇਂ ਤੋਂ ਦੇਰੀ ਨਾਲ ਬਹੁਤ ਜੂਝ ਰਹੇ ਹਨ

 

ਕੈਪਟਨ ਅਮਰਿੰਦਰ ਸਿੰਘ ਅਨੁਸਾਰ ਸਿਹਤ ਲਈ ਵੀ ਪਿਛਲੇ ਸਾਲ ਦੇ ਸਿਹਤ ਬੱਜਟ ਨਾਲੋਂ ਸਿਰਫ 10 ਫੀਸਦੀ ਵਾਧਾ ਕੀਤਾ ਗਿਆ ਹੈ ਜੋ ਕਿ ਦੇਸ਼ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੈਉਨ੍ਹਾਂ ਕਿਹਾ ਕਿ ਟੀਬੀ ਨੂੰ 2025 ਤੱਕ ਖ਼ਤਮ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਸ਼ੁਰੂ ਕੀਤਾ 'ਟੀਬੀ ਹਾਰੇਗਾ ਦੇਸ਼ ਜੀਤੇਗਾ' ਪ੍ਰੋਗਰਾਮ ਲਈ ਵੀ ਕੋਈ ਵਾਧੂ ਰਾਸ਼ੀ ਦੀ ਘੋਸ਼ਣਾ ਨਹੀਂ ਕੀਤੀ ਗਈ ਅਤੇ ਕੇਵਲ ਸ਼ਬਦਾਂ ਨਾਲ ਕਿਸੇ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ

 

ਐਨ.ਡੀ. ਸਰਕਾਰ ਨਾ ਸਿਰਫ ਆਪਣੇ ਪਿਛਲੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ, ਸਗੋਂ ਇਸ ਬੱਜਟ ਨੇ ਵੀ ਦੇਸ਼ ਨੂੰ ਕਿਸੇ ਤਰ੍ਹਾਂ ਦੀ ਉਮੀਦ ਨਹੀਂ ਜਗਾਈ ਹੈ ਜੋ ਲੋਕ ਵਿਰੋਧੀ ਨੀਤੀਆਂ ਅਤੇ ਇੱਕਪਾਸੜ ਰਵੱਈਏ ਕਰਕੇ ਲਗਾਤਾਰ ਮਾੜੇ ਨਤੀਜਿਆਂ ਨੂੰ ਭੁਗਤ ਰਹੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Budget Only Exploitation Negatives and Distribution: Capt Amarinder Singh