ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਦੇਸ਼ ’ਚ ਖਾਦਾਂ ਦੀ ਵਾਜਬ ਉਪਲਬਧਤਾ ਯਕੀਨੀ ਬਣਾ ਰਹੀ

ਕੇਂਦਰ ਸਰਕਾਰ ਦੇਸ਼ ’ਚ ਖਾਦਾਂ ਦੀ ਵਾਜਬ ਉਪਲਬਧਤਾ ਯਕੀਨੀ ਬਣਾ ਰਹੀ

ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ੍ਰੀ ਡੀਵੀ ਸਦਾਨੰਦ ਗੌੜਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਰਸਾਇਦ ਤੇ ਖਾਦ ਮੰਤਰਾਲਾ ਆਉਂਦੇ ਖ਼ਰੀਫ਼ (ਸਾਉਣੀ) ਦੇ ਮੌਸਮ ਲਈ ਖਾਦਾਂ ਦੀ ਉਚਿਤ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਜਤਨ ਕਰ ਰਿਹਾ ਹੈ। ਸ੍ਰੀ ਗੌੜਾ ਨੇ ਇੱਕ ਟਵੀਟ ’ਚ ਕਿਹਾ ਕਿ ਇਸ ਵੇਲੇ ਉਪਲਬਧਤਾ ਦੀ ਸਥਿਤੀ ਸੁਵਿਧਾਜਨਕ ਹੈ।

 

 

ਸ੍ਰੀ ਗੌੜਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸਮੇਂ ਸਿਰ ਖਾਦਾਂ ਦੀ ਉਚਿਤ ਮਾਤਰਾ ਸਪਲਾਈ ਕਰਨ ਲਈ ਵਚਨਬੱਧ ਹੈ। ਖਾਦ ਵਿਭਾਗ ਖਾਦਾਂ ਦੇ ਉਤਪਾਦਨ, ਉਨ੍ਹਾਂ ਦੀ ਆਵਾਜਾਈ ਤੇ ਉਪਲਬਧਤਾ ਉੱਤੇ ਬਹੁਤ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਇਸ ਮਾਮਲੇ ’ਤੇ ਉਹ ਰਾਜ ਸਰਕਾਰਾਂ ਤੇ ਰੇਲਵੇਜ਼ ਮੰਤਰਾਲੇ ਦੇ ਲਗਾਤਾਰ ਸੰਪਰਕ ’ਚ ਹੈ।

 

 

ਇੱਕ ਵੱਖਰੇ ਟਵੀਟ ’ਚ ਕਰਨਾਟਕ ਦੇ ਹਵਾਲੇ ਨਾਲ ਮੰਤਰੀ ਨੇ ਕਿਹਾ,‘ਜਿੱਥੋਂ ਤੱਕ ਕਰਨਾਟਕ ਦਾ ਸਬੰਧਤ ਹੈ, ਉਸ ਸੂਬੇ ’ਚ ਬੀਜਾਂ, ਖਾਦਾਂ ਤੇ ਕੀਟ–ਨਾਸ਼ਕਾਂ ਦੀ ਕੋਈ ਘਾਟ ਨਹੀਂ ਹੈ। ਅਸੀਂ ਇਸ ਮਾਮਲੇ ’ਤੇ ਕਰਨਾਟਕ ਸਰਕਾਰ ਨਾਲ ਪੂਰੇ ਤਾਲਮੇਲ ਨਾਲ ਕੰਮ ਕਰ ਰਹੇ ਹਾਂ। ਇਸ ਵੇਲੇ ਰਾਜ ’ਚ 7.3 ਲੱਖ ਟਨ ਸਟਾਕ ਪਿਆ ਹੈ, ਜਦ ਕਿ ਹਰ ਮਹੀਨੇ 2.57 ਲੱਖ ਟਨ ਦੀ ਜ਼ਰੂਰਤ ਹੁੰਦੀ ਹੈ।

 

 

ਖਾਦ ਵਿਭਾਗ ਅਧੀਨ ਆਉਂਦੇ ਜਨਤਕ ਖੇਤਰ ਦੇ ਅਦਾਰੇ (ਪੀਐੱਸਯੂ) ਨੈਸ਼ਨਲ ਫ਼ਰਟੀਲਾਈਜ਼ਰਜ਼ ਲਿਮਿਟੇਡ – ਐੱਨਐੱਫ਼ਐੱਲ ਨੇ ਇੱਕ ਟਵੀਟ ’ਚ ਕਿਹਾ ਹੈ ਕਿ ਨੰਗਲ, ਬਠਿੰਡਾ, ਪਾਨੀਪਤ ਤੇ ਵਿਜੇਪੁਰ ਸਥਿਤ ਉਨ੍ਹਾਂ ਦੇ ਪਲਾਂਟ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ। ਕਿਸਾਨ ਭਾਈਚਾਰੇ ਦੇ ਲਾਭ ਲਈ ਬਾਜ਼ਾਰ ’ਚ ਯੂਰੀਆ ਨਿਯਮਤ ਰੂਪ ਵਿੱਚ ਭੇਜਿਆ ਜਾ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Govt ensuring availability of Fertilizers in country