ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘UK ’ਤੇ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਲਈ ਰਸਮੀ ਮਾਫ਼ੀ ਮੰਗਣ ਦਾ ਦਬਾਅ ਪਾਵੇ ਭਾਰਤ ਸਰਕਾਰ’

‘UK ’ਤੇ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਲਈ ਰਸਮੀ ਮਾਫ਼ੀ ਮੰਗਣ ਦਾ ਦਬਾਅ ਪਾਵੇ ਭਾਰਤ ਸਰਕਾਰ’

––  ਪੰਜਾਬ ਵਿਧਾਨ ਸਭਾ ’ਚ ਮਤਾ ਪਾਸ

 

ਪੰਜਾਬ ਵਿਧਾਨ ਸਭਾ ਨੇ ਅੱਜ ਜੱਲਿਆਂਵਾਲਾ ਬਾਗ਼ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਇੰਗਲੈਂਡ (UK – ਯੂਕੇ) ਦੀ ਸਰਕਾਰ ਉੱਤੇ ਇਸ ਘਿਨਾਉਣੀ ਘਟਨਾ ਲਈ ਰਸਮੀ ਮਾਫ਼ੀ ਮੰਗਣ ਲਈ ਦਬਾਅ ਪਾਇਆ ਜਾਵੇ।

 

 

ਸਦਨ ਨੇ ਇਸ ਨੂੰ ਵਿਸ਼ਵ ਦੇ ਸਭ ਤੋਂ ਵਹਿਸ਼ੀਆਨਾ ਕਤਲੇਆਮ ਕਰਾਰ ਦਿੱਤਾ। ਸਦਨ ਵਿੱਚ ਇਹ ਮਤਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ ਤੇ ਸਦਨ ਦੇ ਮੈਂਬਰਾਂ ਨੇ ਜ਼ੁਬਾਨੀ–ਵੋਟ ਨਾਲ ਉਸ ਨੂੰ ਪਾਸ ਕੀਤਾ।

 

 

ਇਹ ਮਤਾ ਪੇਸ਼ ਕਰਦਿਆਂ ਸ੍ਰੀ ਬਹਮ ਮਹਿੰਦਰਾ ਨੇ ਕਿਹਾ ਕਿ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਬੇਕਸੂਰ ਲੋਕਾਂ ਉੱਤੇ ਗੋਲੀਆਂ ਦਾ ਮੂੰਹ ਵਰ੍ਹਾ ਦਿੱਤਾ ਗਿਆ। ਉਨ੍ਹਾਂ ਲੋਕਾਂ ਦਾ ਕਸੂਰ ਸਿਰਫ਼ ਇੰਨਾ ਕੁ ਸੀ ਕਿ ਉਹ ਸਾਮਰਾਜੀ ਹਾਕਮਾਂ ਦੇ ਰੌਲਟ ਐਕਟ ਵਿਰੁੱਧ ਸ਼ਾਂਤੀਪੂਰਨ ਤਰੀਕੇ ਰੋਸ ਪ੍ਰਗਟਾ ਰਹੇ ਸਨ। ਉਦੋਂ ਦੀ ਬ੍ਰਿਟਿਸ਼ ਸਰਕਾਰ ਨੇ ਵੀ ਇਸ ਗ਼ੈਰ–ਜ਼ਿੰਮੇਵਾਰਾਨਾ ਕਾਰਵਾਈ ਦੀ ਗੰਭੀਰਤਾ ਨੂੰ ਮਹਿਸੂਸ ਕੀਤਾ ਸੀ। ਇਸੇ ਲਈ ਉਦੋਂ ਜ਼ਿੰਮੇਵਾਰ ਜਨਰਲ ਡਾਇਰ ਨੂੰ ਸਮੇਂ ਤੋਂ ਪਹਿਲਾਂ ਹੀ ਬ੍ਰਿਟਿਸ਼ ਫ਼ੌਜ ਵਿੱਚੋਂ ਸੇਵਾ–ਮੁਕਤ ਕਰ ਦਿੱਤਾ ਗਿਆ ਸੀ।

 

 

ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਨੋਬਲ ਪੁਰਸਕਾਰ ਜੇਤੂ ਸਾਹਿਤਕਾਰ ਰਾਬਿੰਦਰਨਾਥ ਟੈਗੋਰ ਨੇ ਆਪਣਾ ‘ਨਾਈਟਹੁੱਡ’ ਦਾ ਖਿ਼ਤਾਬ ਵਾਪਸ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Govt should pressurise UK to apologise formally upon Jallianwala Bagh massacre