ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ FCI ਦੀ ਸਾਈਲੋਜ਼ ਦਾ ਕੀਤਾ ਦੌਰਾ

ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਦੇ ਕੇਂਦਰੀ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਅੱਜ ਮੋਗਾ ਦੇ ਪਿੰਡ ਡਗਰੂ ਵਿਖੇ ਸਥਾਪਤ ਕੀਤੀ ਭਾਰਤ ਦੀ ਸਭ ਤੋ ਵੱਡੀ ਸਾਈਲੋਜ਼ ਜਿੱਥੇ ਕਣਕ ਆਧੁਨਿਕ ਤਕਨੀਕ ਨਾਲ ਵੱਡੀ ਮਾਤਰਾ ਵਿੱਚ ਸਟੋਰ, ਸਾਫ ਸਫਾਈ ਅਤੇ ਵੰਡੀ ਕੀਤੀ ਜਾਂਦੀ ਹੈ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜਨਰਲ ਮੈਨੇਜਰ ਫੂਡ ਕਾਰਪੇਸ਼ਨ ਆਫ਼ ਇੰਡੀਆ ਪੰਜਾਬ ਅਰਸ਼ਦੀਪ ਸਿੰਘ ਥਿੰਦ ਵੀ ਮੌਜੂਦ ਸਨ।

 

ਜ਼ਿਕਰਯੋਗ ਹੈ ਕਿ ਆਦਾਨੀ ਐਗਰੀ ਮੈਜਿਸਟਕ ਲਿਮਟਿਡ ਵੱਲੋ ਸਥਾਪਤ ਕੀਤੀ ਇਹ ਸਾਈਲੋਜ਼ ਜਿਸ ਦੀ ਭੰਡਾਰਨ ਸਮਰੱਥਾ 2 ਲੱਖ ਮੀਟ੍ਰਿਕ ਟਨ ਹੈ। ਇਸ ਨਾਲ ਐਫ.ਸੀ.ਆਈ. ਨਾਲ ਖ੍ਰੀਦ ਅਤੇ ਵੰਡ ਦਾ ਐਗਰੀਮੈਟ ਕੀਤਾ ਹੋਇਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਡਿਵੀਜਨਲ ਮੈਨੇਜਰ ਐਫ.ਸੀ.ਆਈ. ਵਿਵੇਕ ਪੁਡਾਰ, ਅਦਾਨੀ ਗਰੁੱਪ ਦੇ ਉਪ ਪ੍ਰਧਾਨ ਪੁਨੀਤ ਮਹਿੰਦੀ ਵੀ ਹਾਜ਼ਰ ਸਨ।

 

ਇਸ ਮੌਕੇ ਮਹਿੰਦੀ ਰੱਤਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਪ੍ਰਣਾਲੀ ਵਿੱਚ ਆਧੁਨਿਕ ਤਕਨੀਕ ਵਰਤੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਮੰਡੀਆਂ ਵਿੱਚ ਜਾਣ ਦੀ ਲੋੜ ਨਹੀਂ ਹੁੰਦੀ ਅਤੇ ਕਿਸਾਨ ਆਪਣੀ ਕਣਕ ਨੂੰ ਸਿੱਧੇ ਤੌਰ ਉੱਤੇ ਇੱਥੇ ਵੇਚ ਸਕਦੇ ਹਨ। 

 

ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਵਿੱਚ ਨਾ ਮਾਤਰ ਲੇਬਰ ਵਰਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਵਿੱਚ ਆਧੁਨਿਕ ਮਸ਼ੀਨਾਂ ਨਾਲ ਹੀ ਕਣਕ ਸਿੱਧੀ ਟਰਾਲੀਆਂ ਦੇ ਵਿੱਚੋ ਹੀ ਚੁੱਕੀ ਜਾਂਦੀ ਹੈ ਅਤੇ ਉਸ ਦੀ ਉਸ ਦੀ ਸੈਪਲਿੰਗ ਹੁੰਦੀ ਹੈ ਅਤੇ ਫ਼ਸਲ ਦੀ ਕੁਆਲਿਟੀ ਚੈਕ ਵੀ ਮਸ਼ੀਨਾਂ ਦੇ ਰਾਹੀ ਹੁੰਦੀ ਹੈ। 

 

ਇਸ ਦੌਰਾਨ ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਦੇ ਕੇਦਰੀ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਇਸ ਪਲਾਂਟ ਦਾ ਦੌਰਾ ਕਰਕੇ ਇਸ ਪ੍ਰੋਜੈਕਟ ਦਾ ਨਿਰੀਖਣ ਕੀਤਾ ਅਤੇ ਜਾਣਕਾਰੀ ਹਾਸਲ ਕੀਤੀ, ਜੋ ਕਿ 2007 ਤੋ ਚੱਲ ਰਿਹਾ ਹੈ।  

 

ਇਸ ਮੌਕੇ ਹੋਰਨਾਂ ਤੋ ਇਲਾਵਾ ਟਰਮੀਨਲ ਮੈਨੇਜਰ ਸਾਈਲੋਜ਼ ਅਮਨਦੀਪ ਸਿੰਘ ਸੋਨੀ, ਏ.ਜੀ.ਐਮ. ਕੁਆਲਿਟੀ ਚੈੱਕ ਮੁਕੇਸ਼ ਮੀਨਾ, ਮੈਨੇਜਰ ਐਫ.ਸੀ.ਆਈ ਸੰਦੀਪ ਰਾਹੀ ਆਦਿ ਹਾਜ਼ਰ ਸਨ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Minister Rao Sahib Patil Danve visits FCI cellulose