ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ‘ਏਮਸ’ ਦੀ OPD ਦਾ ਉਦਘਾਟਨ ਅੱਜ

ਬਠਿੰਡਾ ‘ਏਮਸ’ ਦੀ OPD ਦਾ ਉਦਘਾਟਨ ਅੱਜ

ਏਮਸ (AIIMS – ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼) ’ਚ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਅੱਜ ਸੋਮਵਾਰ 23 ਦਸੰਬਰ ਤੋਂ ਹੋ ਰਹੀ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਫ਼ੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੁਪਹਿਰ 1:00 ਵਜੇ ਇਸ ਦਾ ਉਦਘਾਟਨ ਕਰਨਗੇ। ਆਮ ਲੋਕਾਂ ਲਈ ਸਿਰਫ਼ 10 ਰੁਪਏ ਦੀ ਪਰਚੀ ਨਾਲ OPD ਸੇਵਾਵਾਂ ਸ਼ੁਰੂ ਹੋ ਜਾਣਗੀਆਂ।

 

 

ਹਾਲੇ ਮਰੀਜ਼ਾਂ ਨੂੰ ਦਾਖ਼ਲ ਨਹੀਂ ਕੀਤਾ ਜਾਵੇਗਾ, ਇਸ ਲਈ ਹਾਲੇ ਥੋੜ੍ਹੀ ਉਡੀਕ ਕਰਨੀ ਪਵੇਗੀ। ਸੂਤਰਾਂ ਮੁਤਾਬਕ ਮਰੀਜ਼ਾਂ ਦੇ ਹਸਪਤਾਲ ’ਚ ਦਾਖ਼ਲ ਕਰ ਕੇ ਇਲਾਜ ਦੀ ਸਹੂਲਤ ਨਵੰਬਰ 2020 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

 

 

ਬਠਿੰਡਾ AIIMS ਨੂੰ ਚਲਾਉਣ ਦੀ ਜ਼ਿੰਮੇਵਾਰੀ ਪੀਜੀਆਈ ਚੰਡੀਗੜ੍ਹ ਨੂੰ ਸੌਂਪੀ ਗਈ ਹੈ। ਪੀਜੀਆਈ ਦੀ ਦੇਖਰੇਖ ਵਿੱਚ ਹੀ ਇਸ ਦੇ ਡਾਕਟਰ ਨਿਯੁਕਤ ਕੀਤੇ ਅਤੇ ਵਿਭਾਗ ਬਣਾਏ ਗਏ ਹਨ। ਬਠਿੰਡਾ AIIMS ਖੁੱਲ੍ਹਣ ਨਾਲ PGI ਚੰਡੀਗੜ੍ਹ ’ਚ ਮਰੀਜ਼ਾਂ ਦੀ ਗਿਣਤੀ ਵਿੱਚ ਕੁਝ ਕਮੀ ਆਵੇਗੀ।

 

 

ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਅਧੀਨ ਬਣੇ ਬਠਿੰਡਾ ਦੇ AIIMS ਦੀ ਉਸਾਰੀ ’ਤੇ ਲਗਭਗ 925 ਕਰੋੜ ਰੁਪਏ ਖ਼ਰਚਾ ਆਵੇਗਾ। ਹਾਲੇ ਇਸ ਦੀ ਥੋੜ੍ਹੀ ਉਸਾਰੀ ਬਾਕੀ ਹੈ। ਪਿਛਲੇ ਵਰ੍ਹੇ ਪੀਜੀਆਈ ਚੰਡੀਗੜ੍ਹ ਦੀ OPD ’ਚ 28 ਲੱਖ ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ; ਇਨ੍ਹਾਂ ਵਿੱਚੋਂ 38 ਫ਼ੀ ਸਦੀ ਭਾਵ 10 ਲੱਖ ਮਰੀਜ਼ ਪੰਜਾਬ ਦੇ ਸਨ।

 

 

177 ਏਕੜ ਰਕਬੇ ’ਚ ਬਣੇ ਬਠਿੰਡਾ AIIMS ’ਚ 750 ਬੈੱਡ ਤਿਆਰ ਹੋਣੇ ਹਨ। ਇਸ ਵਿੱਚ 10 ਸਪੈਸ਼ਲਿਸਟ ਤੇ 11 ਸੁਪਰ–ਸਪੈਸ਼ਲਿਸਟ ਵਿਭਾਗ ਹੋਣਗੇ। 16 ਅਤਿ–ਆਧੁਨਕ ਆਪਰੇਸ਼ਨ ਥੀਏਟਰ ਹੋਣਗੇ। MBBS ਦੀਆਂ 100 ਅਤੇ ਨਰਸਿੰਗ ਦੀਆਂ 60 ਸੀਟਾਂ ਹੋਣਗੀਆਂ।

 

 

ਬਠਿੰਡਾ ਵਿੱਚ AIIMS ਖੋਲ੍ਹਣ ਦਾ ਮੰਤਵ ਹੀ ਇਹ ਹੈ ਕਿ ਚੰਡੀਗੜ੍ਹ ਸਥਿਤ ਪੀਜੀਆਈ ਦੀ ਭੀੜ ਨੂੰ ਘਟਾਇਆ ਜਾਵੇ ਤੇ ਪੰਜਾਬ ਦੇ ਹਿੱਸਿਆਂ ਵਿੱਚ ਵੀ ਮਿਆਰੀ ਮੈਡੀਕਲ ਸਹੂਲਤਾਂ ਮਿਲ ਸਕਣ। ਇਸ ਤੋਂ ਇਲਾਵਾ ਪੀਜੀਆਈ ਨੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ’ਚ ਵੀ ਇੱਕ ਸੈਟੇਲਾਇਟ ਸੈਂਟਰ ਖੋਲ੍ਹਿਆ ਹੈ। ਉੱਥੇ ਵੀ OPD ਸ਼ੁਰੂ ਹੋ ਗਈ ਹੈ।

 

 

ਅਜਿਹੇ ਵੱਡੇ ਹਸਪਤਾਲ ਹਰਿਆਣਾ ਤੇ ਹਿਮਾਚਲ ’ਚ ਵੀ ਖੋਲ੍ਹਣੇ ਪੈਣਗੇ, ਤਦ ਜਾ ਕੇ ਚੰਡੀਗੜ੍ਹ ਦੇ PGI ’ਚ ਭੀੜ ਕੁਝ ਘਟ ਸਕੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Ministers Harshwardhan and Harsimrat Kaur Badal to inaugurate Bathinda AIIMS OPD today