ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੇਕਤਾ ਵਿੱਚ ਏਕਤਾ ਭਾਰਤੀ ਸੱਭਿਆਚਾਰ ਦੀ ਮੌਲਿਕ ਵਿਸ਼ੇਸ਼ਤਾ- ਰਾਜਪਾਲ ਵੀ.ਪੀ ਸਿੰਘ 


ਰਾਜਪਾਲ ਬਦਨੌਰ ਨੇ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਰਾਸ਼ਟਰੀ ਸਮਾਗਮ ਦਾ ਕੀਤਾ ਉਦਘਾਟਨ

 

ਵਾਤਾਵਰਣ ਪ੍ਰਦੂਸ਼ਣ ਨਾਲੋਂ ਵਿਚਾਰਿਕ ਪ੍ਰਦੂਸ਼ਣ ਵਧੇਰੇ ਖ਼ਤਰਨਾਕ : ਅਚਾਰੀਆ ਲੋਕੇਸ਼ਜੀਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਮਹਾਤਮਾ ਗਾਂਧੀ ਜੀ ਦੀ 150ਵੀਂ ਜਨਮ ਦਿਵਸ ਵਰ੍ਹੇਗੰਢ ਮੌਕੇ ਅਹਿੰਸਾ ਵਿਸ਼ਵ ਭਾਰਤੀ ਸੰਸਥਾ ਦੁਆਰਾ ਰਾਜ ਭਵਨ ਵਿਖੇ ਆਯੋਜਿਤ 'ਭਾਰਤੀ ਸੱਭਿਆਚਾਰ: ਅਨੇਕਤਾ ਵਿੱਚ ਏਕਤਾ' ਰਾਸ਼ਟਰੀ ਸਮਾਗਮ ਦਾ ਉਦਘਾਟਨ ਕੀਤਾ। ਇਸ ਰਾਸ਼ਟਰੀ ਸਮਾਗਮ ਦਾ ਆਯੋਜਨ ਅਚਾਰਿਆ ਡਾ. ਲੋਕਸ਼ਜੀ ਦੀ ਅਗਵਾਈ ਵਿੱਚ ਕੀਤਾ ਗਿਆ। 

 

ਆਪਣੇ ਬਿਆਨ ਵਿੱਚ ਰਾਜਪਾਲ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਹਿੰਸਾ ਵਿਸ਼ਵ ਭਾਰਤੀ ਸੰਸਥਾ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ 24 ਕਾਨਫਰੰਸਾਂ ਆਯੋਜਿਤ ਕਰ ਰਹੀ ਹੈ। ਇਨ੍ਹਾਂ ਕਾਨਫਰੰਸਾਂ ਜ਼ਰੀਏ ਮਹਾਤਮਾ ਗਾਂਧੀ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਹ ਸਿਰਫ਼ ਇਤਿਹਾਸਕ ਕਦਮ ਹੀ ਨਹੀਂ, ਸਗੋਂ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਏਗਾ। 

 

ਇਸ ਲੜੀ ਵਜੋਂ ਪੰਜਾਬ ਦੇ ਇਤਿਹਾਸਕ ਸ਼ਹਿਰ ਚੰਡੀਗੜ੍ਹ ਸਥਿਤ ਰਾਜ ਭਵਨ ਵਿਖੇ ਰਾਸ਼ਟਰੀ ਸਮਾਗਮ ਆਯੋਜਿਤ ਕਰਨ ਲਈ ਸ੍ਰੀ ਵੀ.ਪੀ . ਸਿੰਘ ਬਦਨੌਰ ਨੇ ਅਹਿੰਸਾ ਵਿਸ਼ਵ ਭਾਰਤੀ ਸੰਸਥਾ ਦੇ ਸੰਸਥਾਪਕ ਅਚਾਰਿਆ ਡਾ. ਲੋਕੇਸ਼ਜੀ ਅਤੇ ਹੋਰਨਾਂ ਕਰਮੀਆਂ ਨੂੰ ਵਧਾਈ ਦਿੱਤੀ। 

 

ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਸਾਡੇ ਦੇਸ਼ ਦੇ ਅਨੇਕਾਂ ਮਹਾਂਪੁਰਖਾਂ ਜਿਨ੍ਹਾਂ ਵਿੱਚ ਭਗਵਾਨ ਮਹਾਂਵੀਰ, ਮਹਾਤਮਾ ਗਾਂਧੀ ਆਦਿ ਸ਼ਾਮਲ ਹਨ, ਨੇ ਅਹਿੰਸਾ ਦੇ ਰਾਹ 'ਤੇ ਚੱਲਣ ਲਈ ਜ਼ੋਰ ਦਿੱਤਾ। ਇਨ੍ਹਾਂ ਮਹਾਂਪੁਰਖਾਂ ਨੇ ਅਹਿੰਸਾ ਦੇ ਮਹੱਤਵ ਨੂੰ ਸਮਝਿਆ, ਇਸ ਦੀ ਰਾਹ 'ਤੇ ਚੱਲੇ ਅਤੇ ਅਨੁਭਵ ਦੇ ਆਧਾਰ 'ਤੇ ਦੂਸਰਿਆਂ ਨੂੰ ਵੀ ਇਸ ਰਾਹ 'ਤੇ ਚੱਲਣ ਲਈ ਕਿਹਾ।

 

ਇਸ ਮੌਕੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅਹਿੰਸਾ ਵਿਸ਼ਵ ਭਾਰਤੀ ਮੈਗਜ਼ੀਨ 'ਆਹਵਾਨ' ਨੂੰ ਲੋਕ ਅਰਪਣ ਕੀਤਾ।
 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unity in Diversity is the fundamental characteristic of Indian Culture Governor VP Singh