ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਅਧਿਆਪਕਾਂ ਦੇ ਹੱਥਾਂ ’ਚ ਤਰੱਕੀਆਂ ਦੇ ਆਡਰ ਨਾ ਫੜਾਏ ਤਾਂ ਘੇਰ ਲਿਆ ਜਾਵੇਗਾ ਦਫਤਰ’

ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨ ਸਬੰਧੀ ਪਿਛਲੇ ਦਿਨੀਂ ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ.) ਦੀ ਸਿੱਖਿਆ ਸਕੱਤਰ ਪੰਜਾਬ ਨਾਲ ਹੋਈ ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ 15 ਦਿਨਾਂ ਵਿਚ ਪ੍ਰਮੋਸ਼ਨ ਕਰਨ ਲਈ ਕੁਝ ਜਿਲ੍ਹਿਆਂ ਨੂੰ ਸਮਾਂਬੱਧ ਕਰਨ ਤੋਂ ਬਾਅਦ ਅੱਜ ਜਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਸਲਵਿੰਦਰ ਸਿੰਘ ਸਮਰਾ ਨਾਲ ਹੋਈ ਗੱਲਬਾਤ ਤਹਿਤ ਉਨ੍ਹਾਂ ਵਲੋਂ ਦਫਤਰ ਸੁਪਰਡੈਂਟ ਵਿਸ਼ਵਾ ਮਿੱਤਰ ਨਾਲ ਜਥੇਬੰਦੀ ਦੀ ਮੀਟਿੰਗ ਕਰਵਾਈ ਗਈ

 

ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ, ਸੂਬਾ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਯੂਨੀਅਨ ਆਗੂਆਂ ਵਲੋਂ ਅੱਜ ਆਪਣੀ ਮੀਟਿੰਗ ਕਰਨ ਉਪਰੰਤ ਪ੍ਰਮੋਸ਼ਨ ਕਰਨ ਲਈ ਚੱਲ ਰਹੀ ਪ੍ਰਕਿਰਿਆ ਦੀ ਜਾਣਕਾਰੀ ਲੈਣ ਲਈ ਜਦ ਦਫਤਰ ਸੁਪਰਡੈਂਟ ਨੂੰ ਮਿਲਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ 5 ਮਾਰਚ ਤੱਕ ਦਫ਼ਤਰ ਵੱਲੋਂ ਰੋਸਟਰ ਮੁਕੰਮਲ ਕਰਕੇ ਪ੍ਰਮੋਸ਼ਨ ਸਬੰਧੀ ਪੱਤਰ ਜਾਰੀ ਕਰਨ ਦਾ ਫੈਸਲਾ ਲਿਆ ਗਿਆਜਿਸ ਸਬੰਧੀ 5 ਮਾਰਚ ਨੂੰ ਯੂਨੀਅਨ ਦੀ ਜਿਲ੍ਹਾ ਅਧਿਕਾਰੀਆਂ ਨਾਲ ਮੁੜ ਮੀਟਿੰਗ ਵੀ ਹੋਵੇਗੀ

 

ਇਸ ਦੌਰਾਨ ਯੂਨੀਅਨ ਆਗੂਆਂ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਰੂਪ ' ਕਹਿ ਦਿੱਤਾ ਗਿਆ ਹੈ ਕਿ .ਟੀ.ਯੂ. ਪੰਜਾਬ (ਰਜਿ.) ਦੀ ਸਿੱਖਿਆ ਸਕੱਤਰ ਪੰਜਾਬ ਨਾਲ ਹੋਈ ਮੀਟਿੰਗ ਵਿੱਚ ਸਿੱਖਿਆ ਸਕੱਤਰ ਵਲੋਂ ਪੰਦਰਾਂ ਦਿਨਾਂ ਵਿਚ ਪ੍ਰਮੋਸ਼ਨ ਕਰਨ ਦੇ ਵਾਅਦੇ ਤਹਿਤ ਜਾਰੀ ਹੋਏ ਪੱਤਰ ਅਨੁਸਾਰ ਬਣਦੇ 12 ਮਾਰਚ ਅਖੀਰਲੇ ਦਿਨ ਤੋੰ ਪਹਿਲਾਂ ਪਹਿਲਾਂ ਜੇਕਰ ਪ੍ਰਮੋਸ਼ਨ ਦੇ ਆਡਰ ਅਧਿਆਪਕਾਂ ਦੇ ਹੱਥਾਂ ਵਿੱਚ ਨਾ ਫੜਾਏ ਗਏ ਤਾਂ .ਟੀ.ਟੀ. ਅਧਿਆਪਕ ਦਫਤਰ ਦੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਦੇਰੀ ਨੂੰ ਬਰਦਾਸ਼ਤ ਨਾ ਕਰਦਿਆਂ ਹੋਇਆਂ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਦਾ ਜ਼ਬਰਦਸਤ ਘਿਰਾਓ ਕਰਕੇ ਆਪਣਾ ਅਗਲਾ ਪ੍ਰੋਗਰਾਮ ਉਲੀਕ ਦੇਣਗੇ

 

ਮੀਟਿੰਗ ' ਹਰਜਿੰਦਰਪਾਲ ਸਿੰਘ ਪੰਨੂੰ, ਸਤਬੀਰ ਸਿੰਘ ਬੋਪਾਰਾਏ, ਗੁਰਿੰਦਰ ਸਿੰਘ ਘੁੱਕੇਵਾਲੀ, ਜਤਿੰਦਰ ਸਿੰਘ ਰੰਧਾਵਾ, ਸੁਧੀਰ ਢੰਡ, ਨਵਦੀਪ ਸਿੰਘ, ਸੁਖਦੇਵ ਸਿੰਘ ਵੇਰਕਾ, ਪਰਮਬੀਰ ਸਿੰਘ ਵੇਰਕਾ, ਲਖਵਿੰਦਰ ਸਿੰਘ ਦਹੂਰੀਆਂ, ਮਨਿੰਦਰ ਸਿੰਘ, ਰਵਿੰਦਰ ਸ਼ਰਮਾ, ਗੁਰਮੁੱਖ ਸਿੰਘ ਕੌਲੋਵਾਲ, ਰੁਪਿੰਦਰ ਸਿੰਘ ਰਵੀ, ਰਾਜਵਿੰਦਰ ਸਿੰਘ ਲੁੱਧੜ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਚਮਿਆਰੀ ਅਤੇ ਹੋਰ ਆਗੂ ਵੀ ਸ਼ਾਮਿਲ ਸਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unless the promotion is due by March 12 the district education office will be razed