ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬੇਮੌਸਮੀ ਮੀਂਹ ਕਾਰਨ ਪੰਜਾਬ ਦੇ ਕਿਸਾਨ ਨਾ ਲੈ ਸਕੇ ਹੁਣ ਤੱਕ ਦਾ ਸਭ ਤੋਂ ਵੱਧ ਝਾੜ

​​​​​​​ਬੇਮੌਸਮੀ ਮੀਂਹ ਕਾਰਨ ਪੰਜਾਬ ਦੇ ਕਿਸਾਨ ਨਾ ਲੈ ਸਕੇ ਹੁਣ ਤੱਕ ਦਾ ਸਭ ਤੋਂ ਵੱਧ ਝਾੜ

ਪੰਜਾਬ ’ਚ ਪਿਛਲੇ ਦੋ ਦਿਨ ਲਗਾਤਾਰ ਰੁਕ–ਰੁਕ ਕੇ ਤੇਜ਼ ਝੱਖੜ ਝੁੱਲਣ ਤੇ ਬੇਮੌਸਮੀ ਮੀਂਹ ਪੈਣ ਕਾਰਨ ਸੂਬਾਈ ਖੇਤੀਬਾੜੀ ਵਿਭਾਗ ਵੱਲੋ਼ ਕੀਤੇ ਗਏ ‘ਐਤਕੀਂ ਬੰਪਰ ਫ਼ਸਲ ਹੋਣ ਦੇ’ ਸਾਰੇ ਦਾਅਵੇ ਧਰੇ–ਧਰਾਏ ਰਹਿ ਗਏ ਹਨ। ਵਿਭਾਗ ਦੇ ਅਧਿਕਾਰੀਆਂ ਨੇ ਅਨੁਮਾਨ ਲਾਇਆ ਸੀ ਕਿ ਇਸ ਵਾਰ ਕਿਸਾਨਾਂ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਝਾੜ 51 ਕੁਇੰਟਲ ਪ੍ਰਤੀ ਹੈਕਟੇਅਰ ਮਿਲੇਗਾ। ਕਿਸਾਨ ਤਾਂ ਸੁਭਾਵਕ ਤੌਰ ’ਤੇ ਬੇਹੱਦ ਨਿਰਾਸ਼ ਹਨ।

 

 

ਪੰਜਾਬ ਦੇ ਜਿਹੜੇ ਵੀ ਇਲਾਕਿਆਂ ’ਚ ਮੀਂਹ ਪਿਆ ਹੈ, ਉਨ੍ਹਾਂ ਸਭਨਾਂ ਥਾਵਾਂ ’ਤੇ ਫ਼ਸਲਾਂ ਦੀ ਵਾਢੀ ਚੱਲ ਰਹੀ ਸੀ। ਉਂਝ ਵੀ ਪਿਛਲੇ ਮਹੀਨੇ ਤਾਪਮਾਨ ਆਮ ਨਾਲੋਂ ਜ਼ਿਆਦਾ ਘਟਣ ਕਾਰਣ ਕਣਕ ਦੀ ਫ਼ਸਲ ਪੱਕਣ ਅਤੇ ਵਾਢੀ ਦੀ ਪ੍ਰਕਿਰਿਆ ਪਹਿਲਾਂ ਹੀ 15 ਦਿਨ ਪਿੱਛੇ ਪੈ ਗਈ ਸੀ।

 

 

ਪੰਜਾਬ ’ਚ ਪਿਛਲੇ ਦੋ ਦਿਨਾਂ ਦੌਰਾਨ 15 ਮਿਲੀ ਮੀਟਰ ਵਰਖਾ ਦਰਜ ਕੀਤੀ ਗਈ; ਜਦ ਕਿ ਫ਼ਤਿਹਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਪਟਿਆਲਾ ਤੇ ਨਵਾਂਸ਼ਹਿਰ ਜਿਹੇ ਕੁਝ ਜ਼ਿਲ੍ਹਿਆ ਵਿੱਚ ਤਾਂ ਇਹ ਵਰਖਾ ਕ੍ਰਮਵਾਰ 44 ਮਿਲੀਮੀਟਰ, 25 ਮਿਲੀਮੀਟਰ, 20 ਮਿਲੀਮੀਟਰ, 29.5 ਮਿਲੀ ਮੀਟਰ ਤੇ 28 ਮਿਲੀਮੀਟਰ ਦਰਜ ਕੀਤੀ ਗਈ। ਪਠਾਨਕੋਟ, ਮੁਕੇਰੀਆਂ, ਦਸੂਹਾ, ਮੁਕਤਸਰ, ਬਠਿੰਡਾ, ਫ਼ਤਿਹਗੜ੍ਹ ਸਾਹਿਬ ਤੇ ਪਟਿਅਆਲਾ ਦੇ ਕੁਝ ਇਲਾਕਿਆਂ ਵਿੱਚ ਗੜੇਮਾਰ ਵੀ ਹੋਈ ਹੈ; ਜਿਸ ਕਾਰਨ ਫ਼ਸਲ ਵੱਡੇ ਪੱਧਰ ਉੱਤੇ ਤਬਾਹ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unseasonal rain bars farmers to have highest yield