ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਯੂਨੀਵਰਸਿਟੀ ਲਈ ਉਰਦੂ ਇੱਕ ਵਿਦੇਸ਼ੀ ਭਾਸ਼ਾ

​​​​​​​ਪੰਜਾਬ ਯੂਨੀਵਰਸਿਟੀ ਲਈ ਉਰਦੂ ਇੱਕ ਵਿਦੇਸ਼ੀ ਭਾਸ਼ਾ

ਉਰਦੂ ਭਾਵੇਂ ਭਾਰਤ ਦੀਆਂ 22 ਅਧਿਕਾਰਤ ਭਾਸ਼ਾਵਾਂ ਵਿੱਚੋਂ ਇੱਕ ਹੈ ਪਰ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਹੁਣ ਉਰਦੂ ਵਿਭਾਗ ਨੂੰ ਵਿਦੇਸ਼ੀ ਭਾਸ਼ਾਵਾਂ ਦੇ ਸਕੂਲ ਨਾਲ ਜੋੜਨ ਦੀ ਯੋਜਨਾ ਉਲੀਕ ਰਹੀ ਹੈ। ਵਾਈਸ ਚਾਂਸਲਰ ਪ੍ਰੋਫ਼ੈਸਰ ਰਾਜ ਕੁਮਾਰ ਵੱਲੋਂ ਗਠਤ ਇੱਕ ਕਮੇਟੀ ਮੁਤਾਬਕ ਉਰਦੂ ਨੂੰ ਹੁਣ ਫ਼ਰੈਂਚ, ਜਰਮਨ, ਰੂਸੀ, ਤਿੱਬਤੀ ਤੇ ਚੀਨੀ ਭਾਸ਼ਾਵਾਂ ਦੇ ਵਿਭਾਗਾਂ ਨਾਲ ਰਲ਼ਾਇਆ ਜਾ ਰਿਹਾ ਹੈ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ‘ਸਕੂਲ ਆੱਫ਼ ਫ਼ਾਰੇਨ ਲੈਂਗੂਏਜਸ’ ਬਣੇਗਾ।

 

 

ਵਿਦੇਸ਼ੀ ਭਾਸ਼ਾਵਾਂ ਵਾਲੇ ਵਿਭਾਗਾਂ ਨਾਲ ਰਲਾਉਣ ਦੇ ਇਸ ਪੱਕੇ ਪ੍ਰਸਤਾਵਿਤ ਕਦਮ ਤੋਂ ਉਰਦੂ ਵਿਭਾਗ ਡਾਢਾ ਚਿੰਤਤ ਹੈ। ਉਸ ਸਨੂੰ ਚਿੰਤਾ ਹੈ ਕਿ ਇੰਝ ਤਾਂ ਉਰਦੂ ਭਾਸ਼ਾ ਦਾ ਇਤਿਹਾਸ ਤੇ ਸ਼ਨਾਖ਼ਤ ਹੀ ਦਾਅ ’ਤੇ ਲੱਗ ਜਾਣਗੀਆਂ।

 

 

ਉਰਦੂ ਵਿਭਾਗ ਦੇ ਕੋਆਰਡੀਨੇਟਰ ਡਾ. ਅਲੀ ਅੱਬਾਸ ਨੇ ਦੱਸਿਆ ਕਿ ਉਰਦੂ ਸਾਡੀ ਆਪਣੀ ਭਾਸ਼ਾ ਹੈ ਤੇ ਇਸ ਨੂੰ ਵਿਦੇਸ਼ੀ ਭਾਸ਼ਾਵਾਂ ਨਾਲ ਨਹੀਂ ਰਲਾਉਣਾ ਚਾਹੀਦਾ। ਜੇ ਕੋਈ ਭਾਸ਼ਾ ਹੋਰਨਾਂ ਦੇਸ਼ਾਂ ਵਿੱਚ ਵੀ ਬੋਲੀ ਜਾਂਦੀ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਡੀ ਭਾਸ਼ਾ ਾਨਹੀਂ ਹੈ।

 

 

ਵਿਭਾਗ ਦੇ ਅਧਿਆਪਕਾਂ ਨੇ ਇਹ ਮਾਮਲਾ ਯੂਨੀਵਰਸਿਟੀ ਦੇ ਡੀਨ ਅਤੇ ਕਮੇਟੀ ਦੇ ਚੇਅਰਪਰਸਨ ਪ੍ਰੋਫ਼ੈਸਰ ਸ਼ੰਕਰਜੀ ਝਾਅ ਕੋਲ ਉਠਾਇਆ ਹੈ।

 

 

ਸ੍ਰੀ ਝਾਅ ਨੂੰ ਲਿਖੀ ਚਿੱਠੀ ਵਿੱਚ ਫ਼ੈਕਲਟੀ ਨੇ ਲਿਖਿਆ ਹੈ ਕਿ ਉਰਦੂ ਦਾ ਜਨਮ ਤੇ ਵਿਕਾਸ ਭਾਰਤ ਵਿੱਚ ਹੀ 13ਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਦੌਰਾਨ ਹੋਇਆ ਸੀ। ਭਾਰਤ ਦੀਆਂ ਤਿੰਨ ਮੁੱਖ ਭਾਸ਼ਾਵਾਂ ਉਰਦੂ, ਪੰਜਾਬੀ ਤੇ ਹਿੰਦੀ ਨੂੰ ਸਰਕਾਰੀ ਭਾਸ਼ਾਵਾਂ ਦਾ ਦਰਜਾ ਦੇ ਦਿੱਤਾ ਗਿਆ ਸੀ।

 

 

ਅੰਗਰੇਜ਼ੀ ਤੇ ਸਭਿਆਚਾਰਕ ਅਧਿਐਨ ਵਿਭਾਗ ਦੇ ਪ੍ਰੋਫ਼ੈਸਰ ਅਕਸ਼ੇ ਕੁਮਾਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦਾ ਵਿਵਾਦਾਂ ਵਿੱਚ ਘਿਰਨਾ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਉਰਦੂ ਨੂੰ ਵਿਦੇਸ਼ੀ ਭਾਸ਼ਾਵਾਂ ਨਾਲ ਰਲਾਉਣ ਦੀ ਗੱਲ ਚੱਲੀ ਸੀ ਤੇ ਤਦ ਉਨ੍ਹਾਂ ਨੇ ਮੀਟਿੰਗ ਦੌਰਾਨ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਸੀ।

 

 

ਹੁਣ ਇਸ ਮੁੱਦੇ ਬਾਰੇ ਫ਼ੈਸਲਾ 30 ਸਤੰਬਰ ਨੂੰ ਸੰਭਵ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Urdu is a foreign language for Punjab University