ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਣੀ ਦੀ ਸਚੁੱਜੀ ਵਰਤੋਂ ਲਈ ਡਰਿੱਪ ਵਿਧੀ ਰਾਹੀਂ ਹੋਵੇ ਨਰਮੇ ਤੇ ਮੱਕੀ ਦੀ ਕਾਸ਼ਤ 

ਮਿਸ਼ਨ ਤੰਦਰੁਸਤ ਪੰਜਾਬ ਅਤੇ ਜਲ ਸ਼ਕਤੀ ਮੁਹਿੰਮ ਤਹਿਤ ਜਾਗੂਰਕਤਾ ਕੈਂਪ


ਮਿਸ਼ਨ ਤੰਦਰੁਸਤ ਪੰਜਾਬ ਅਤੇ ਜਲ ਸ਼ਕਤੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਫਾਜ਼ਿਲਕਾ ਵੱਲੋਂ ਨਰਮੇ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਚੂਹੜੀ ਵਾਲਾ ਚਿਸ਼ਤੀ ਵਿਖੇ ਕੈਂਪ ਲਾਇਆ।

 

ਜਾਗੂਰਕਤਾ ਕੈਂਪ ਵਿੱਚ ਜਾਣਕਾਰੀ ਦਿੰਦਿਆਂ ਡਾ. ਰਾਜਦਵਿੰਦਰ ਸਿੰਘ ਬੀ.ਟੀ.ਐਸ ਅਤੇ ਸੁਖਦੀਪ ਸਿੰਘ ਏ.ਐਸ.ਆਈ ਨੇ ਦੱਸਿਆ ਕਿ ਜਲ ਸ਼ਕਤੀ ਮੁਹਿੰਮ ਤਹਿਤ ਪਾਣੀ ਦੀ ਸਚੁੱਜੀ ਵਰਤੋਂ ਕਰਨ ਲਈ ਨਰਮੇ ਅਤੇ ਮੱਕੀ ਦੀ ਕਾਸ਼ਤ ਡਰਿੱਪ ਵਿਧੀ ਰਾਹੀਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਰਾਹੀ 15 ਤੋ 20 ਫੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। 

 


ਉਨ੍ਹਾਂ ਦੱਸਿਆ ਕਿ ਮੀਂਹ ਦੇ ਪਾਣੀ ਨੂੰ ਖੇਤਾਂ ਵਿੱਚ ਵੱਟਾਂ ਬਣਾ ਕੇ ਖੇਤਾ ਵਿੱਚ ਹੀ ਰੋਕਿਆ ਜਾਵੇ। ਇਸ ਤਰ੍ਹਾਂ ਨਾਲ ਭੂਮੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਰਮੇ ਅਤੇ ਝੋਨੇ ਵਿੱਚ ਸਿਫਾਰਸ਼ ਮਾਤਰਾ ਵਿੱਚ ਖਾਦਾਂ ਅਤੇ ਕੀੜੇ ਮਾਰ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। 

 

ਕੈਂਪ ਉਪਰੰਤ ਵੱਖ-ਵੱਖ ਕਿਸਾਨਾਂ ਦੇ ਖੇਤਾਂ ਵਿੱਚ ਨਰਮੇ ਦੀ ਫ਼ਸਲ ਦਾ ਨਿਰੀਖਣ ਕੀਤਾ। ਕੈਂਪ ਵਿੱਚ ਤਰਸੇਮ ਸਿੰਘ ਜੇ.ਟੀ.ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Use of drip method for the smooth use of water Maize cultivation on cotton