ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ੁਸ਼ਬੂਦਾਰ ਪਾਊਡਰ ਨੇ ਪੰਜਾਬ `ਚ ਲੈ ਲਈਆਂ ਕਈ ਜਾਨਾਂ: ਕੈਪਟਨ ਅਮਰਿੰਦਰ ਸਿੰਘ

ਖ਼ੁਸ਼ਬੂਦਾਰ ਪਾਊਡਰ ਨੇ ਪੰਜਾਬ `ਚ ਲੈ ਲਈਆਂ ਕਈ ਜਾਨਾਂ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਾਅਵਾ ਕੀਤਾ ਹੈ ਕਿ ਸੂਬੇ `ਚ ਖ਼ੁਸ਼ਬੂਦਾਰ (ਟੈਲਕਮ) ਪਾਊਡਰ ਨੇ ਹੀ ਕਈ ਜਾਨਾਂ ਲੈ ਲਈਆਂ ਹਨ। ਉਨ੍ਹਾਂ ਇਸ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਰੋਇਨ ਦੀ ਕੀਮਤ 1,200 ਰੁਪਏ ਪ੍ਰਤੀ ਗ੍ਰਾਮ ਤੋਂ ਵਧ ਕੇ 6,000 ਰੁਪਏ ਪ੍ਰਤੀ ਗ੍ਰਾਮ ਹੋ ਗਈ ਸੀ ਤੇ ਫਿਰ ਅਚਾਨਕ ਇਹ ਨਸ਼ੀਲਾ ਪਦਾਰਥ ਬਾਜ਼ਾਰ `ਚੋਂ ਗ਼ਾਇਬ ਹੋ ਗਿਆ।


ਕੈਪਟਨ ਅਮਰਿੰਦਰ ਸਿੰਘ ਹੁਰਾਂ ਅੱਗੇ ਦੱਸਿਆ ਕਿ ਤਦ ਨਸਿ਼ਆਂ ਲਈ ਸਮੱਗਲਰਾਂ ਤੇ ਨਸ਼ਾ-ਪੀੜਤਾਂ ਨੇ ਮੈਡੀਕਲ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਹੋਰ ਕੁਝ ਨਹੀਂ ਲੱਭਿਆ, ਤਾਂ ਮੈਡੀਕਲ ਗੋਲ਼ੀਆਂ ਤੇ ਕੈਪਸੂਲਾਂ ਨਾਲ ਖ਼ੁਸ਼ਬੂਦਾਰ ਪਾਊਡਰ ਮਿਲਾ ਕੇ ਪੀਣਾ ਸ਼ੁਰੂ ਕਰ ਦਿੱਤਾ। ਕੁਝ ਨੇ ਜਿਵੇਂ ਹੀ ਇਸ ਦਾ ਇੰਜੈਕਸ਼ਨ ਭਰ ਕੇ ਲਾਇਆ, ਉਹ ਤੁਰੰਤ ਦਮ ਤੋੜ ਗਏ। ਉਨ੍ਹਾਂ ਦੱਸਿਆ ਕਿ ਇਹ ਟੈਲਕਮ ਪਾਊਡਰ ਇੱਕਦਮ ਮਨੁੱਖੀ ਦਿਲ ਦੀ ਧੜਕਣ ਰੋਕ ਦਿੰਦਾ ਹੈ। ‘‘ਤੁਸੀਂ ਵੇਖਿਆ ਹੀ ਹੋਵੇਗਾ ਕਿ ਬਹੁਤ ਸਾਰੇ ਨਸ਼ਾ-ਪੀੜਤਾਂ ਦੀਆਂ ਮ੍ਰਿਤਕ ਦੇਹਾਂ ਅਜਿਹੇ ਹਾਲਾਤ `ਚ ਮਿਲੀਆਂ ਸਨ ਕਿ ਉਨ੍ਹਾਂ ਦੀਆਂ ਬਾਹਾਂ `ਚ ਸਿਰਿੰਜ ਹਾਲੇ ਲੱਗੀ ਹੀ ਹੁੰਦੀ ਸੀ, ਉਸ ਨੂੰ ਕੱਢਣ ਦਾ ਵੀ ਮੌਕਾ ਇਹ ਟੈਲਕਮ ਪਾਊਡਰ ਨਹੀਂ ਦਿੰਦਾ। ਪਰ ਜੋ ਕੁਝ ਵੀ ਵਾਪਰਿਆ, ਉਹ ਬਹੁਤ ਦੁਖਦਾਈ ਹੈ।``


ਮੁੱਖ ਮੰਤਰੀ ਨੇ ਹਿਕਾ ਕਿ ਇਹ ਠੀਕ ਹੈ ਕਿ ਅਸੀਂ ਬਹੁਤ ਸਾਰੇ ਨੌਜਵਾਨਾਂ ਦੀਆਂ ਜਾਨਾਂ ਅਜਾਈਂ ਗੁਆ ਲਈਆਂ ਪਰ ਉਸ ਦਾ ਨਤੀਜਾ ਇਹ ਨਿੱਕਲਿਆ ਕਿ ਹੁਣ ਬਹੁਤ ਸਾਰੇ ਨਸ਼ਾ-ਪੀੜਤਾਂ ਨੇ ਦੇਖਾ-ਦੇਖੀ ਨਸ਼ਾ-ਛੁਡਾਊ ਕੇਂਦਰਾਂ `ਚ ਜਾ ਕੇ ਆਪਣਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ `ਚ ਇਸ ਵੇਲੇ 92 ਪ੍ਰਾਈਵੇਟ ਤੇ 54 ਸਰਕਾਰ ਨਸ਼ਾ-ਛੁਡਾਊ ਕੇਂਦਰ ਹਨ, ਜਿਹੜੇ ਇਸ ਵੇਲੇ ਨਸ਼ਾ-ਪੀੜਤਾਂ ਨਾਲ ਨੱਕੋ-ਨੱਕ ਭਰੇ ਹੋਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:use of talcum powder led to deaths says captain