ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ 'ਚ ਸੀਟੀਯੂ ਬੱਸਾਂ ਰਾਹੀਂ ਘਰ-ਘਰ ਸਬਜ਼ੀਆਂ ਸਪਲਾਈ ਕਰਨ ਦਾ ਕੰਮ ਸ਼ੁਰੂ

ਬੁੱਧਵਾਰ ਨੂੰ ਚੰਡੀਗੜ੍ਹ ਵਾਸੀਆਂ ਨੂੰ ਖਾਣ-ਪੀਣ ਦੀਆਂ ਲੋੜੀਂਦੀਆਂ ਚੀਜ਼ਾਂ ਪਹੁੰਚਾਉਣ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਵੀਰਵਾਰ ਸਵੇਰੇ ਸ਼ਹਿਰ ਵਿੱਚ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਬੱਸਾਂ ਵਿੱਚ ਡੋਰ-ਟੂ-ਡੋਰ ਸਬਜ਼ੀਆਂ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
 

ਚੰਡੀਗੜ੍ਹ ਸੈਕਟਰ-43 ਵਾਸੀ ਰਾਜੇਸ਼ ਕੁਮਾਰ ਨੇ ਦੱਸਿਆ, "ਦੋ ਸੀਟੀਯੂ ਬੱਸਾਂ ਸਵੇਰੇ ਲਗਭਗ 9 ਵਜੇ ਉਨ੍ਹਾਂ ਦੇ ਸੰਪਰਕ ਸੈਂਟਰ ਤੋਂ ਸ਼ੁਰੂ ਹੋਈਆਂ। ਪਰ ਸਮੱਸਿਆ ਉਦੋਂ ਪੈਦਾ ਹੋ ਗਈ ਜਦੋਂ ਬੱਸਾਂ ਦੇ ਘਰ-ਘਰ ਰਵਾਨਾ ਹੋਣ ਤੋਂ ਪਹਿਲਾਂ ਲੋਕ ਸਬਜ਼ੀਆਂ ਲੈਣ ਲਈ ਉੱਥੇ ਪਹੁੰਚ ਗਏ। ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਘਰ ਤਕ ਪਹੁੰਚਣ ਤੋਂ ਪਹਿਲਾਂ ਹੀ ਸਬਜ਼ੀਆਂ ਖਤਮ ਹੋ ਜਾਣਗੀਆਂ। ਸਾਡੇ ਇਲਾਕੇ ਦੇ ਕੁਝ ਲੋਕ ਕਾਰਾਂ 'ਚ ਸਵਾਰ ਹੋ ਕੇ ਬੱਸਾਂ ਵਾਲੀਆਂ ਥਾਵਾਂ 'ਤੇ ਪਹੁੰਚ ਗਏ।"

 


 

ਲੋਕ ਬੱਸਾਂ ਵਿੱਚੋਂ ਸਬਜ਼ੀਆਂ ਖਰੀਦਣ ਲਈ ਆਪਣੇ ਘਰਾਂ ਤੋਂ ਬਾਹਰ ਆਉਂਦੇ ਵੇਖੇ ਗਏ। ਬੱਸਾਂ 'ਚ ਆਲੂ, ਪਿਆਜ਼ ਅਤੇ ਟਮਾਟਰ ਉਪਲੱਬਧ ਸਨ। ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਸਬਜ਼ੀਆਂ ਦੀ ਮਾਤਰਾ ਅਤੇ ਕਿਸਮਾਂ 'ਚ ਵਾਧਾ ਕੀਤਾ ਜਾਵੇਗਾ। ਸਬਜ਼ੀਆਂ ਦੇ ਵਿਕਰੇਤਾ ਕੁਝ ਸੈਕਟਰਾਂ 48, 47, 45, 21 ਅਤੇ 20 ਵਿੱਚ ਆਪਣੀਆਂ ਗੱਡੀਆਂ ਨਾਲ ਸਪਲਾਈ ਕਰ ਰਹੇ ਹਨ।
 

ਸੈਕਟਰ-29 ਦੇ ਵਸਨੀਕ ਸੰਜੀਵ ਸ਼ਰਮਾ ਨੇ ਦੱਸਿਆ, "ਵੱਖ-ਵੱਖ ਸੈਕਟਰਾਂ ਵਿੱਚ ਵੀ ਦੁੱਧ ਦੀ ਸਪਲਾਈ ਵਿੱਚ ਸੁਧਾਰ ਹੋਇਆ ਹੈ। ਸਵੇਰੇ ਲਗਭਗ 7 ਵਜੇ ਸੈਕਟਰ 'ਚ ਦੁੱਧ ਵਿਕਰੇਤਾ ਆਏ। ਸੈਕਟਰ ਦੇ ਦੁੱਧ ਬੂਥਾਂ ਵਿੱਚ ਵੀ ਦੁੱਧ ਉਪਲੱਬਧ ਸੀ। ਕਰਿਆਨੇ ਦੀਆਂ ਦੁਕਾਨਾਂ ਅਜੇ ਵੀ ਜ਼ਿਆਦਾਤਰ ਸੈਕਟਰਾਂ ਵਿੱਚ ਬੰਦ ਸਨ।"

 


 

ਪ੍ਰਸ਼ਾਸਨ ਨੇ ਵੀਰਵਾਰ ਨੂੰ ਭਰੋਸਾ ਦਿੱਤਾ ਸੀ ਕਿ ਦਵਾਈਆਂ ਅਤੇ ਕਰਿਆਨੇ ਸਮੇਤ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸ਼ੁੱਕਰਵਾਰ ਨੂੰ ਖੁੱਲ੍ਹਣਗੀਆਂ ਅਤੇ ਲੋਕ ਦਵਾਈਆਂ ਮੰਗਵਾਉਣ ਲਈ ਫ਼ੋਨ 'ਤੇ ਆਰਡਰ ਦੇਣਗੇ ਤੇ ਦਵਾਈਆਂ ਉਨ੍ਹਾਂ ਦੇ ਘਰ ਤਕ ਪਹੁੰਚਾਈ ਜਾਵੇਗੀ।
 

ਪ੍ਰਸ਼ਾਸਨ ਨੇ ਕਿਹਾ ਕਿ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਸੈਕਟਰ-26 ਅਨਾਜ ਮੰਡੀ ਵਿਖੇ ਫ਼ਲਾਂ ਅਤੇ ਸਬਜ਼ੀਆਂ ਦੀ ਕੋਈ ਪ੍ਰਚੂਨ ਵਿਕਰੀ ਨਹੀਂ ਹੋਵੇਗੀ ਅਤੇ ਥੋਕ ਬਾਜ਼ਾਰ ਸਿਰਫ਼ ਸਪਲਾਈ ਲੜੀ ਨੂੰ ਬਣਾਈ ਰੱਖਣ ਲਈ ਕੰਮ ਕਰੇਗੀ।
 

ਕਰਿਆਨੇ ਅਤੇ ਕੈਮਿਸਟਾਂ ਦੀ ਸੂਚੀ ਵੈਬਸਾਈਟਾਂ chandigarh.gov.in ਅਤੇ chdcovid19.in 'ਤੇ ਅਪਲੋਡ ਕੀਤੀ ਗਈ ਹੈ।

 


 

ਵੀਰਵਾਰ ਸਵੇਰੇ ਯੂਟੀ ਬਿਜਲੀ ਵਿਭਾਗ ਵਿੱਚ ਚਿੰਤਾ ਸੀ, ਕਿਉਂਕਿ ਵਿਭਾਗ ਦੇ ਲੋੜੀਂਦੇ ਕਰਮਚਾਰੀ ਬਿਜਲੀ ਸਪਲਾਈ ਬਣਾਈ ਰੱਖਣ ਅਤੇ ਸਪਲਾਈ 'ਚ ਕੋਈ ਖਰਾਬੀ ਆਉਣ ਆਦਿ ਦੇ ਕੰਮ ਲਈ ਦਫ਼ਤਰ ਨਹੀਂ ਪਹੁੰਚ ਸਕੇ। ਬਿਜਲੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਅਸੀਂ ਮੁਲਾਜ਼ਮਾਂ ਲਈ ਕਰਫ਼ਿਊ ਪਾਸ ਦੀ ਅਰਜ਼ੀ ਦਿੱਤੀ ਸੀ ਪਰ ਤਿੰਨ ਦਿਨਾਂ ਬਾਅਦ ਵੀ ਡੀਸੀ ਦਫ਼ਤਰ ਵੱਲੋਂ ਕੋਈ ਜਵਾਬ ਨਹੀਂ ਆਇਆ। ਅਸੀਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲ ਮਾਮਲਾ ਚੁੱਕਿਆ ਹੈ।"

 

ਤਸਵੀਰਾਂ : ਰਵੀ ਕੁਮਾਰ
 

ਕਰਫ਼ਿਊ ਪਾਸ ਲੈਣ ਲਈ ਨਗਰ ਨਿਗਮ ਦਫ਼ਤਰ ਪਹੁੰਚੇ ਦੁਕਾਨਦਾਰ :
ਚੰਡੀਗੜ੍ਹ 'ਚ ਦੁਕਾਨਦਾਰ ਤੇ ਰੇਹੜੀ-ਫੜੀ ਵਾਲਿਆਂ ਨੂੰ ਫਲ, ਸਬਜ਼ੀਆਂ ਤੇ ਹੋਰ ਜ਼ਰੂਰੀ ਸਮਾਨ ਦੀ ਸਪਲਾਈ ਕਰਨ ਲਈ ਕਰਫ਼ਿਊ ਪਾਸ ਲਾਜ਼ਮੀ ਕੀਤਾ ਹੋਇਆ ਹੈ। ਅੱਜ ਪਾਸ ਲੈਣ ਲਈ ਨਗਰ ਨਿਗਮ ਦਫ਼ਤਰ ਦੇ ਬਾਹਰ ਦੁਕਾਨਦਾਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੂੰ ਇੱਕ-ਦੂਜੇ ਤੋਂ ਦੂਰ-ਦੂਰ ਬੈਠਾਇਆ ਗਿਆ ਸੀ। ਇਸ ਤੋਂ ਇਲਾਵਾ ਸ਼ਹਿਰ 'ਚ ਘਰ-ਘਰ ਜਾ ਕੇ ਸਿਲੰਡਰਾਂ ਦੀ ਸਪਲਾਈ ਦਾ ਕੰਮ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UT administration started to deliver door to door vegetable in CTU buses in the city