ਅਗਲੀ ਕਹਾਣੀ

ਵਲਟੋਹਾ '83 ਕਤਲ ਕੇਸ 'ਚ ਬਰੀ ਹੋਏ ਬਿਨਾਂ ਦੋ ਵਾਰ ਅਕਾਲੀ ਵਿਧਾਇਕ ਬਣੇ

ਤਰਨਤਾਰਨ ਚ ਪੱਟੀ ਦੇ ਇੱਕ ਪ੍ਰਸਿੱਧ ਡਾ. ਸੁਦਰਸ਼ਨ ਕੁਮਾਰ ਤ੍ਰੇਹਨ ਦੀ ਸਾਲ 1983 ਚ ਕੀਤੇ ਗਏ ਕਤਲ ਚ ਪੁਲਿਸ ਤੇ ਸਿਆਸਤਦਾਨ ਦੀ ਮਿਲੀਭੁਗਤ ਕਾਰਨ ਮੁਲਜ਼ਮ ਵਿਰਸਾ ਸਿੰਘ ਵਲਟੋਹਾ ਦੋ ਵਾਰ ਅਕਾਲੀ ਵਿਧਾਇਕ ਬਣ ਚੁੱਕੇ ਹਨ। ਹਿੰਦੁਸਤਾਨ ਟਾਈਮਜ਼ ਵਲੋਂ ਕੀਤੀ ਗਈ ਜਾਂਚ ਵਿਚ ਲਾਅ ਇੰਨਫੋਰਸਮੈਂਟ ਏਜੰਸੀ ਨੇ ਇਸ ਗੱਲ ਦਾ ਖੁਲਾਸਾ ਹੋਇਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਉਸੇ ਦਿਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਮਹੀਨੇ ਮਗਰੋਂ ਪੁਲਿਸ ਨੇ ਇੱਕ ਹਰਦੇਵ ਸਿੰਘ ਨੂੰ ਰਿਮਾਂਡ ਤੇ ਲਿਆ ਜੋ ਉਸ ਸਮੇਂ ਹੋਰਨਾਂ ਅਪਰਾਧਿਕ ਮਾਮਲਿਆਂ ਚ ਨਾਭਾ ਜੇਲ੍ਹ ਚ ਬੰਦ ਸੀ।

 

ਪੁੱਛਗਿੱਛ ਦੌਰਾਨ ਹਰਦੇਵ ਸਿੰਘ ਨੇ ਮੰਨਿਆ ਕਿ ਉਹ ਬਲਦੇਵ ਸਿੰਘ ਅਤੇ ਵਲਟੋਹਾ ਨਾਲ ਡਾ. ਤੇ੍ਰਹਨ ਦੇ ਕਤਲ ਪਿੱਛੇ ਸੀ। ਆਪਣੇ ਕਬੂਲ ਨਾਮੇ ਦੇ ਆਧਾਰ ਤੇ ਵਲਟੋਹਾ ਨੂੰ ਦੋਸ਼ੀ ਵਜੋਂ ਨਾਮਜਦ ਕੀਤਾ ਗਿਆ ਸੀ। 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਜਾਣਕਾਰੀ ਮੁਤਾਬਕ ਵਲਟੋਹਾ ਖਿਲਾਫ ਮਾਮਲੇ ਚ ਕਦੇ ਵੀ ਚਾਲਾਨ ਪੇਸ਼ ਨਹੀਂ ਕੀਤਾ ਗਿਆ ਸੀ ਤੇ ਮਾਮਲੇ ਦੀਆਂ ਫ਼ਾਈਲਾਂ ਪੱਟੀ ਪੁਲਿਸ ਸਟੇਸ਼ਨ ਤੋਂ ਗਾਇਬ ਹੋ ਗਈ ਸੀ। ਇਸ ਸਬੰਧੀ ਵੀ ਕੋਈ ਜਾਂਚ ਨਹੀਂ ਕੀਤੀ ਗਈ। 

 

ਐਫ਼ਆਈਆਰ ਦੀ ਕਾਪੀ ਮੁਤਾਬਕ 9 ਸਤੰਬਰ 1983 ਨੂੰ ਦਰਜ ਹੋਈ ਐਫ਼ਆਈਆਰ ਨੰਬਰ 346 ਮੁਤਾਬਕ ਇੰਡੀਅਨ ਪੀਨਲ ਕੋਡ ਦੀ ਧਾਰਾ 302, 307, 452 ਅਤੇ 34 ਤਹਿਤ ਵਲਟੋਹਾ ਨੂੰ ਇੱਕ ਭਗੌੜਾ ਅਪਰਾਧੀ ਦੱਸਿਆ ਗਿਆ ਹੈ।

 

ਅਦਾਲਤ ਵਲੋਂ ਪ੍ਰਾਪਤ ਕੀਤੇ ਗਏ ਫ਼ਾਈਲ ਰਿਕਾਰਡ ਮੁਤਾਬਕ ਕੇਸ ਵਿਚ ਵਲਟੋਹਾ ਨੂੰ ਫਰਵਰੀ 1991 ਵਿਚ ਜਿ਼ਲ੍ਹਾ ਸੈਸ਼ਨ ਜੱਜ ਜੇ ਐਸ ਸਿੱਧੂ ਤੋਂ ਇਸ ਕੇਸ ਵਿਚ ਜ਼ਮਾਨਤ ਮਿਲ ਗਈ ਸੀ ਜਦਕਿ ਕਦੇ ਵੀ ਕੋਈ ਪੂਰਾ ਚਾਲਾਨ ਪੇ਼ਸ ਨਹੀਂ ਕੀਤਾ ਗਿਆ।

 

ਦੂਜੇ ਪਾਸੇ ਪੁਲਿਸ ਅਤੇ ਖੂਫ਼ੀਆ ਏਜੰਸੀਆਂ ਨੇ ਪਾਸਪੋਰਟ, ਹਥਿਆਰ ਲਾਈਸੈਂਸ ਅਤੇ ਸੁਰੱਖਿਆ ਲਈ ਵਲਟੋਹਾ ਨੂੰ ਆਗਿਆ ਦੇ ਦਿੱਤੀ ਸੀ। 

 

ਅਸਲ ਵਿਚ, ਨਵੰਬਰ 1990 ਵਿਚ ਕੇਸ (ਜਿਸ ਵਿਚ ਆਪਣਾ ਮੁਕੱਦਮਾ ਵੱਖਰਾ ਕਰ ਲਿਆ ਸੀ) ਵਿਚ ਹਰਦੇਵ ਸਿੰਘ ਅਤੇ ਬਲਦੇਵ ਸਿੰਘ ਨੂੰ ਬਰੀ ਕਰ ਕੇ ਅਦਾਲਤ ਨੇ ਆਪਣੇ ਆਦੇਸ਼ਾਂ ਵਿਚ ਕਿਹਾ ਸੀ, ਇਸਤਗਾਸਾ ਪੱਖ ਮੁਤਾਬਕ ਡਾ. ਤੇ੍ਰਹਨ ਸੁਖਜਿੰਦਰ ਕੌਰ ਨੂੰ ਗਲੂਕੋਸ਼ ਦੇ ਰਹੇ ਸਨ ਪਰ ਉਸਨੂੰ ਗਵਾਹੀ ਦੇਣ ਲਈ ਗਵਾਹ ਵਜੋਂ ਪੇਸ਼ ਕਰਨ ਦੀ ਗੱਲ ਨਹੀ ਕਹੀ ਗਈ ਸੀ ਕਿਉਂਕਿ ਜਦੋਂ ਡਾ. ਤੇ੍ਰਹਨ ਸੁਖਜਿੰਦਰ ਕੌਰ ਨੂੰ ਅਟੈਂਡ ਕਰ ਰਹੇ ਸਨ ਤਾਂ ਉਨ੍ਹਾਂ ਦੀ ਵੀ ਗਵਾਹੀ ਇਸ ਘਟਨਾ ਲਈ ਹੋਣੀ ਚਾਹੀਦੀ ਸੀ। 

 

ਵਕੀਲ ਬੈਂਸ ਨੇ ਮੰਗ ਕੀਤੀ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਤੇ ਦੋ ਵਾਰ ਸੂਬਾਈ ਵਿਧਾਨਸਭਾ ਚ ਵਲਟੋਹਾ ਦੀ ਚੋਣ ਇਸ ਸੰਸਥਾ ਦੀ ਪਵਿੱਤਰਤਾ ਨੂੰ ਬਚਾਏ ਰੱਖਣ ਲਈ ਜ਼ੀਰੋ ਅਤੇ ਖਾਲੀ ਹੋਣੀ ਚਾਹੀਦੀ ਹੈ। ਵਕੀਲ ਬੈਂਸ ਨੇ ਇਹ ਵੀ ਮੰਗ ਕੀਤੀ ਕਿ ਵਲਟੋਹਾ ਖਿਲਾਫ ਦੋਸ਼ਪੱਤਰ ਪੇਸ਼ ਨਾ ਕਰਨ ਲਈ ਹੋਈ ਗੜਬੜੀ ਚ ਸ਼ਾਮਲ ਪੁਲਿਸ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ। 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Valtoha became Akali MLA twice without being acquitted in 1983 murder case