ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਰਾਜ ਯੁਵਕ ਮੇਲੇ ’ਚ ਪੁੱਜਣਗੇ ਅਦਾਕਾਰ ਰਾਜ ਬੱਬਰ ਸਮੇਤ ਕਈ ਸਿਤਾਰੇ

ਪੰਜਾਬ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 30 ਅਤੇ 31 ਜਨਵਰੀ 2020 ਨੂੰ ਦੋ ਰੋਜ਼ਾ ਪੰਜਾਬ ਰਾਜ ਯੁਵਕ ਮੇਲਾ-2020 ਕਰਵਾਇਆ ਜਾ ਰਿਹਾ ਹੈ

 

ਦੋ ਦਿਨ ਚੱਲਣ ਵਾਲੇ ਇਸ ਸਮਾਗਮ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 30 ਜਨਵਰੀ ਨੂੰ ਦੁਪਹਿਰ 12 ਵਜੇ ਕਰਨਗੇ ਜਦਕਿ 31 ਜਨਵਰੀ ਨੂੰ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਅਦਾਕਾਰ ਤੇ ਸੀਨੀਅਰ ਕਾਂਗਰਸੀ ਆਗੂ ਰਾਜ ਬੱਬਰ ਵੱਲੋਂ ਕੀਤੀ ਜਾਵੇਗੀ

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਰਾਜ ਯੁਵਕ ਮੇਲੇ ਦਾ ਉਦੇਸ਼ ਰਾਜ ਦੇ ਵਿਕਾਸ ਲਈ ਨੌਜਵਾਨਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 30 ਜਨਵਰੀ ਨੂੰ ਉੱਘੀਆਂ ਨੌਜਵਾਨ ਸ਼ਖਸੀਅਤਾਂ ਨੂੰ ਪੰਜਾਬ ਯੂਥ ਆਈਕਨ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ

 

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਵੱਲੋਂ ਸਥਾਪਤ 50 ਸਟਾਰਟ-ਅੱਪਸ ਅਤੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਨਵੀਨ ਪ੍ਰਾਜੈਕਟਾਂ ਨੂੰ ਦੋ ਦਿਨਾਂ ਯੁਵਕ ਮੇਲੇ ਦੌਰਾਨ ਪੰਜਾਬ ਇਨੋਵੇਸ਼ਨ ਐਂਡ ਸਟਾਰਟ-ਅੱਪ ਐਕਸਪੋ-2020 ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ  ਇਸ ਤੋਂ ਇਲਾਵਾ ਕਰੀਅਰ ਸਮਿਟ, ਰੱਖਿਆ ਪ੍ਰਦਰਸ਼ਨੀ, ਪੰਜਾਬ ਹੈਰੀਟੇਜ ਪ੍ਰਦਰਸ਼ਨੀ-ਵਿਰਸਾ ਅਤੇ ਟੈਲੈਂਟ ਹੰਟ ਮੁਕਾਬਲੇ ਆਯੋਜਿਤ ਕੀਤੇ ਜਾਣਗੇ

 

ਦੋ ਦਿਨਾ ਰਾਜ ਪੱਧਰੀ ਯੁਵਕ ਮੇਲਾ 31 ਜਨਵਰੀ 2020 ਨੂੰ ਸ਼ਾਨਦਾਰ ਸਮਾਪਤੀ ਸਮਾਗਮ ਨਾਲ ਨੇਪਰੇ ਚੜ੍ਹੇਗਾ ਦੋ ਦਿਨਾ ਸਮਾਗਮ ਦੌਰਾਨ ਬਾਲੀਵੁੱਡ ਗਾਇਕ ਮੋਹਨ ਅਤੇ ਪੰਜਾਬੀ ਗਾਇਕ ਜੋਰਡਨ ਸੰਧੂ, ਨਿੰਜਾ, ਨੂਰਾਂ ਸਿਸਟਰਜ਼ ਅਤੋ ਹੋਰਾਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Various stars including actor Raj Babbar will arrive at Punjab State Youth Fair