[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]
ਵਿਕੀ ਗੌਂਡਰ ਤੇ ਪ੍ਰੇਮ ਲਾਹੌਰੀਆ
ਵਿਕੀ ਗੌਂਡਰ (29) ਅਤੇ ਪ੍ਰੇਮ ਲਾਹੌਰੀਆ (31) ਦੋ ਮੋਸਟ–ਵਾਂਟੇਡ ਗੈਂਗਸਟਰ ਸਨ, ਜਿਹੜੇ ਸਾਲ 2018 ਦੌਰਾਨ ਰਾਜਸਥਾਨ ’ਚ ਪੰਜਾਬ ਪੁਲਿਸ ਨਾਲ ਇੱਕ ਮੁਕਾਬਲੇ ਦੌਰਾਨ ਮਾਰੇ ਗਏ ਸਨ। ਇਹ ਦੋਵੇਂ ਜਲੰਧਰ ਦੇ ਸਪੋਰਟਸ ਕਾਲਜ ਵਿੱਚ ਰਾਸ਼ਟਰੀ ਪੱਧਰ ਦੇ ਐਥਲੀਟ ਰਹਿ ਚੁੱਕੇ ਸਨ।
ਉਸ ਮੁਕਾਬਲੇ ਦੇ ਕੁਝ ਦਿਨਾਂ ਬਾਅਦ ਇਨ੍ਹਾਂ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਏ ਸਨ ਕਿ ਇਹ ਦੋਵੇਂ ਹੀ ਕਿਸੇ ਵੇਲੇ ਜਲੰਧਰ ਦੇ ਸਾਬਕਾ ਕਕਾਂਗਰਸੀ ਮੰਤਰੀ ਲਈ ਕੰਮ ਕਰਦੇ ਰਹੇ ਸਨ ਅਤੇ ਉਨ੍ਹਾਂ ਨੇ ਕਿਸੇ ਅਜਿਹੇ ਵਿਅਕਤੀ ਦਾ ਕਤਲ ਕਰ ਦਿੱਤਾ ਸੀ, ਜਿਸ ਦਾ ਪੈਸੇ ਦੇ ਲੈਣ–ਦੇਣ ਪਿੱਛੇ ਉਸ ਮੰਤਰੀ ਨਾਲ ਕੋਈ ਪੁਰਾਣਾ ਝਗੜਾ ਚੱਲ ਰਿਹਾ ਸੀ।
ਅਪਰਾਧ ਜਗਤ ਦਾ ਇੱਕ ਹੋਰ ਵੱਡਾ ਨਾਂਅ ਸੁੱਖਾ ਕਾਹਲਵਾਂ, ਜੋ 2014 ਦੌਰਾਨ ਮਾਰਿਆ ਗਿਆ ਸੀ, ਵੀ ਇਸੇ ਕਾਂਗਰਸੀ ਆਗੂ ਦੀ ਪੁਸ਼ਤ–ਪਨਾਹ ਹੇਠ ਅੱਗੇ ਵਧਿਆ ਸੀ।
ਲੱਖਾ ਸਿਧਾਣਾ
ਲੱਖਾ ਸਿਧਾਣਾ ਹੁਣ ਸਮਾਜ–ਸੇਵਕ ਬਣ ਚੁੱਕਾ ਹੈ ਪਰ ਹਾਲੇ ਵੀ ਉਸ ਉੱਤੇ ਕੁਝ ਮਾਮਲੇ ਚੱਲ ਰਹੇ ਹਨ। ਉਹ ਰਾਮਪੁਰਾ ਫੂਲ ਹਲਕੇ ਵਿੰਚ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੁਕਾ ਦਾ ਸਰਗਰਮ ਸਮਰਥਕ ਰਹਿ ਚੁੱਕਾ ਹੈ। ਉਹ ਸ਼ਰੇਆਮ ਕਈ ਵਾਰ ਦਾਅਵਾ ਕਰ ਚੁੱਕਾ ਹੈ ਕਿ ਮਲੂਕਾ ਨੇ ਬਹੁਤ ਵਾਰ ਸਿਆਸਤ ਵਿੱਚ ਉਸ ਦੀ ਤਾਕਤ ਦੀ ਵਰਤੋਂ ਕੀਤੀ ਸੀ। ਪਰ ਸ੍ਰੀ ਮਲੂਕਾ ਅਜਿਹੇ ਦੋਸ਼ਾਂ ਤੋਂ ਹਰ ਵਾਰ ਇਨਕਾਰ ਕਰਦੇ ਰਹੇ ਹਨ।
ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੱਖਾ ਸਿਧਾਣਾ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਨੇੜੇ ਸਮਝਿਆ ਜਾਂਦਾ ਸੀ, ਜ਼ਿਨ੍ਹਾਂ ਨੇ ਤਦ ‘ਪੀਪਲ’ਜ਼ ਪਾਰਟੀ ਆੱਫ਼ ਪੰਜਾਬ’ (PPP) ਬਣਾਈ ਸੀ। ਰਾਮਪੁਰਾ ਫੂਲ ਹਲਕੇ ਤੋਂ PPP ਦੀ ਟਿਕਟ ’ਤੇ ਲੱਖਾ ਸਿਧਾਣਾ ਨੇ ਵੀ ਚੋਣ ਲੜੀ ਸੀ ਪਰ ਉਹ ਤਦ ਹਾਰ ਗਿਆ ਸੀ।
[ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]