ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਲ ਪਿੱਛੋਂ ਵੀ ਦਰ–ਦਰ ਠੋਕਰਾਂ ਖਾ ਰਹੇ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤ

ਸਾਲ ਪਿੱਛੋਂ ਵੀ ਦਰ–ਦਰ ਠੋਕਰਾਂ ਖਾ ਰਹੇ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤ

ਤਸਵੀਰਾਂ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼

 

 

ਬੀਤੇ ਵਰ੍ਹੇ ਦੁਸਹਿਰਾ ਦੇ ਤਿਉਹਾਰ ਮੌਕੇ 19 ਅਕਤੂਬਰ ਨੂੰ ਅੰਮ੍ਰਿਤਸਰ ’ਚ ਵਾਪਰੀ ਭਿਆਨਕ ਰੇਲ ਦੁਰਘਟਨਾ ਦੇ ਪੀੜਤ ਹਾਲੇ ਵੀ ਇਨਸਾਫ਼ ਲਈ ਦਰ–ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਦੋਂ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ 61 ਤੋਂ ਵੱਧ ਮ੍ਰਿਤਕਾਂ ਦੇ ਪੀੜਤ ਵਾਰਸਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਕਈ ਤਰ੍ਹਾਂ ਦੀ ਰਾਹਤ ਦੇਣ ਦੇ ਵਾਅਦੇ ਕੀਤੇ ਸਨ ਪਰ ਉਹ ਵਾਅਦੇ ਹਾਲੇ ਤੱਕ ਵਫ਼ਾ ਨਹੀਂ ਹੋਏ।

 

 

ਉਹੀ ਵਾਅਦੇ ਸ੍ਰੀ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਚੇਤੇ ਦਿਵਾਉਣ ਲਈ ਪੀੜਤਾਂ ਨੇ ਅੱਜ ਅੰਮ੍ਰਿਤਸਰ ਸਥਿਤ ਸਿੱਧੂ ਜੋੜੀ ਦੇ ਬੰਗਲੇ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਧਰਨੇ ’ਤੇ ਬੈਠੇ ਰਹੇ।

ਸਾਲ ਪਿੱਛੋਂ ਵੀ ਦਰ–ਦਰ ਠੋਕਰਾਂ ਖਾ ਰਹੇ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤ

 

ਪਿਛਲੇ ਵਰ੍ਹੇ ਜਿਸ ਇਕੱਠ ਉੱਤੇ ਰੇਲ ਗੱਡੀ ਆਣ ਚੜ੍ਹੀ ਸੀ; ਉੱਥੇ ਡਾ. ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਸਨ ਤੇ ਉਹ ਇਹ ਹਾਦਸਾ ਵਾਪਰਨ ਤੋਂ ਕੁਝ ਚਿਰ ਪਹਿਲਾਂ ਹੀ ਉੱਥੋਂ ਗਏ ਸਨ। ਉਸ ਤੋਂ ਬਾਅਦ ਸਿੱਧੂ ਜੋੜੀ ਨੂੰ ਉਸ ਹਾਦਸੇ ਲਈ ਜ਼ਿੰਮੇਵਾਰ ਕਰਾਰ ਦਿੱਤਾ ਜਾਣ ਲੱਗਾ। ਪਰ ਸਰਕਾਰੀ ਜਾਂਚ ਵਿੱਚ ਸਿੱਧੂ ਜੋੜੀ ਨੂੰ ਸਾਫ਼ ਬਰੀ ਕਰਾਰ ਦਿੱਤਾ ਗਿਆ।

 

 

ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ. ਪੁਰੂਸ਼ਾਰਥ ਵੱਲੋਂ ਕੀਤੀ ਗਈ ਜਾਂਚ ਦੀ ਰਿਪੋਰਟ 300 ਪੰਨਿਆਂ ਤੱਕ ਫੈਲੀ ਹੋਈ ਸੀ। ਜਾਂਚ ਵਿੱਚ ਸਪੱਸ਼ਟ ਕੀਤਾ ਗਿਆ ਸੀ ਕਿ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਕਿਉਂਕਿ ਮੌਕੇ ’ਤੇ ਮੌਜੂਦ ਨਹੀਂ ਸਨ; ਇਸ ਲਈ ਉਨ੍ਹਾਂ ਨੂੰ ਇਸ ਭਿਆਨਕ ਹਾਦਸੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

 

 

ਰਿਪੋਰਟ ਵਿੱਚ ਇਹ ਵੀ ਲਿਖਿਆ ਸੀ ਕਿ ਡਾ. ਨਵਜੋਤ ਕੌਰ ਸਿੱਧੂ ਨੂੰ ਜੇ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਸੀ; ਤਦ ਉਨ੍ਹਾਂ ਨੂੰ ਇਸ ਗੱਲ ਦੀ ਅਗਾਊਂ ਜਾਣਕਾਰੀ ਤਾਂ ਹੈ ਨਹੀਂ ਸੀ ਕਿ ਇੰਨਾ ਭਿਆਨਕ ਹਾਦਸਾ ਵਾਪਰਨ ਵਾਲਾ ਹੈ। ਇਸ ਲਈ ਉਹ ਇਸ ਹਾਦਸੇ ਲਈ ਜ਼ਿੰਮੇਵਾਰ ਨਹੀਂ ਹੈ।

 

 

ਇਸ ਘਟਨਾ ਲਈ ਰਿਪੋਰਟ ਵਿੱਚ ਸਥਾਨਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ। ਰਿਪੋਰਟ ਮੁਤਾਬਕ ਕਿਸੇ ਜਨਤਕ ਸਮਾਰੋਹ ਦੇ ਇੰਤਜ਼ਾਮ ਉੱਤੇ ਚੌਕਸ ਨਜ਼ਰ ਰੱਖਣ ਦਾ ਕੰਮ ਸਥਾਨਕ ਪ੍ਰਸ਼ਾਸਨ ਦਾ ਹੈ। ਦੁਸਹਿਰੇ ਮੌਕੇ ਰੇਲ ਦੀ ਪਟੜੀ ਦੇ ਬਿਲਕੁਲ ਨਾਲ ਰਾਵਣ ਦਾ ਪੁਤਲਾ ਸਾੜਨ ਨਾਲ ਸਬੰਧਤ ਸਮਾਰੋਹ ਇੱਕ ਕਾਂਗਰਸੀ ਕੌਂਸਲਰ ਦੇ ਪੁੱਤਰ ਨੇ ਕੀਤਾ ਸੀ। ਉਸ ਨੇ ਨਗਰ ਨਿਗਮ ਤੋਂ ਇਸ ਸਮਾਰੋਹ ਦੀ ਕੋਈ ਪ੍ਰਵਾਨਗੀ ਨਹੀਂ ਲਈ ਸੀ।

 

 

ਇਸ ਰਿਪੋਰਟ ਵਿੱਚ ਰੇਲਵੇ ਫ਼ਾਟਕ ਉੱਤੇ ਡਿਊਟੀ ਉੱਤੇ ਤਾਇਨਾਤ ਗੇਟਮੈਨ ਨੂੰ ਵੀ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਸੀ। ਇਹ ਲਿਖਿਆ ਗਿਆ ਸੀ ਕਿ ਉਸ ਗੇਟਮੈਨ ਨੂੰ ਚਾਹੀਦਾ ਸੀ ਕਿ ਉਹ ਰੇਲ–ਗੱਡੀ ਦੇ ਡਰਾਇਵਰ ਨੂੰ ਅਗਾਊਂ ਚੇਤਾਵਨੀ ਦਿੰਦਾ ਤੇ ਸੂਚਿਤ ਕਰਦਾ ਕਿ ਦੁਸਹਿਰਾ ਦੇ ਤਿਉਹਾਰ ਕਾਰਨ ਪਟੜੀ ਉੱਤੇ ਵੱਡੀ ਭੀੜ ਖਲੋਤੀ ਹੈ।

19 ਅਕਤੂਬਰ, 2018 ਦੀ ਸ਼ਾਮ ਨੂੰ ਵਾਪਰੇ ਭਿਆਨਕ ਰੇਲ ਹਾਦਸੇ ਦੇ ਕੁਝ ਚਿਰ ਪਿੱਛੋਂ ਦੀ ਫ਼ਾਈਲ ਫ਼ੋਟੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Victims of Amritsar rail tragedy still waiting for justice even after one year